ਮੰਦਿਰ ਤੋੜਨ ਦੇ ਵਿਰੋਧ 'ਚ ਰਵਿਦਾਸ ਭਾਈਚਾਰੇ ਵੱਲੋਂ ਪੂਰੇ ਜਲੰਧਰ 'ਚ ਚੱਕਾ ਜਾਮ (ਤਸਵੀਰਾਂ)

08/10/2019 5:59:07 PM

ਜਲੰਧਰ/ਫਗਵਾੜਾ (ਹਰਜੋਤ, ਸੋਨੂੰ, ਮਾਹੀ)— ਦਿੱਲੀ 'ਚ ਸਥਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਨੂੰ ਢਾਹੁਣ ਦੇ ਸਬੰਧ 'ਚ ਸੁਪਰੀਮ ਕੋਰਟ ਵੱਲੋਂ ਲਏ ਗਏ ਫੈਸਲਾ ਵਿਰੁੱਧ ਰਵਿਦਾਸ ਭਾਈਚਾਰੇ ਦੇ ਲੋਕਾਂ 'ਚ ਗੁੱਸੇ ਦੀ ਲਹਿਰ ਪਾਈ ਗਈ। ਗੁੱਸੇ ਵਜੋ ਰਵਿਦਾਸ ਭਾਈਚਾਰੇ ਦੇ ਲੋਕਾਂ ਨੇ ਪੰਜਾਬ ਭਰ 'ਚ ਸਵੇਰੇ ਹਾਈਵੇਅ ਜਾਮ ਕਰ ਦਿੱਤੇ ਸਨ। ਲੋਕਾਂ ਵੱਲੋਂ ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇਅ, ਲੁਧਿਆਣਾ ਹਾਈਵੇਅ, ਵਡਾਲਾ ਚੌਕ, ਬੂਟਾ ਮੰਡੀ, ਚੁਗਿੱਟੀ ਬਾਈਪਾਸ 'ਚ ਮੋਦੀ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕੀਤੇ ਗਏ।

ਪ੍ਰਦਰਸ਼ਨਕਾਰੀਆਂ ਨੇ ਕੇਂਦਰ ਦੀ ਨਰਿੰਦਰ ਮੋਦੀ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦੇ ਹੋਏ ਇਨਸਾਫ ਦੀ ਮੰਗ ਕੀਤੀ। ਉਥੇ ਹੀ ਰਵਿਦਾਸ ਚੌਕ 'ਚ ਵੀ ਮੰਦਿਰ ਤੋੜਨ ਦੇ ਵਿਰੋਧ 'ਚ ਵੈਸਟ ਹਲਕੇ ਦੇ ਵਿਧਾਇਕ ਸੁਸ਼ੀਲ ਕੁਮਾਰ ਵੱਲੋਂ ਵੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਜਮ ਕੇ ਰੋਸ ਮੁਜ਼ਾਹਰਾ ਕੀਤਾ ਗਿਆ। 


ਹਾਈਵੇਅ ਜਾਮ ਹੋਣ ਨੂੰ ਲੈ ਕੇ ਭਾਰੀ ਗਿਣਤੀ 'ਚ ਵਾਹਨ ਹਾਈਵੇਅ 'ਤੇ ਫਸੇ ਰਹੇ। ਜਿਸ ਦੇ ਚਲਦਿਆਂ ਰੂਟਸ ਨੂੰ ਡਾਇਵਰਟ ਕੀਤਾ ਗਿਆ ਸੀ। ਫਗਵਾੜਾ ਵਾਲੀ ਟ੍ਰੈਫਿਕ ਹੁਸ਼ਿਆਰਪੁਰ ਵੱਲੋਂ ਕੱਢੀ ਜਾ ਰਹੀ ਸੀ। ਇਸ ਦੇ ਇਲਾਵਾ ਮਕਸੂਦਾਂ ਦੀ ਟ੍ਰੈਫਿਕ ਨੂੰ ਪਿੰਡਾਂ ਦੇ ਰਸਤੇ ਰਾਹੀਂ ਕੱਢੀ ਜਾ ਰਹੀ ਸੀ।

ਇਸੇ ਤਰ੍ਹਾਂ ਲੁਧਿਆਣਾ ਵੱਲੋਂ ਆ ਰਹੀ ਟ੍ਰੈਫਿਕ ਸ਼ੂਗਰ ਮਿੱਲ ਚੌਕ, ਹੁਸ਼ਿਆਰਪੁਰ ਰੋਡ ਅਤੇ ਨਕੋਦਰ ਰੋਡ ਵੱਲੋਂ ਭੇਜਿਆ ਜਾ ਰਿਹਾ ਸੀ। ਸੂਚਨਾ ਮਿਲਦੇ ਹੀ ਮੌਕੇ 'ਤੇ ਥਾਣਾ ਨੰਬਰ-8 ਦੀ ਪੁਲਸ ਦੇ ਇਲਾਵਾ ਟ੍ਰੈਫਿਕ ਕਰਮਚਾਰੀ ਮੌਕੇ 'ਤੇ ਪਹੁੰਚੇ ਸਨ ਅਤੇ ਸਥਿਤੀ ਦਾ ਜਾਇਜ਼ਾ ਲਿਆ। ਭਾਰੀ ਗਿਣਤੀ 'ਚ ਪੁਲਸ ਦੀ ਤਾਇਨਾਤੀ ਕੀਤੀ ਗਈ ਸੀ। ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ ਕਿ ਪ੍ਰਦਰਸ਼ਨ ਕਰ ਰਹੇ ਲੋਕਾਂ ਤੋਂ ਮੰਗ ਪੱਤਰ ਲੈ ਗਿਆ ਹੈ, ਜੋ ਕਿ ਦਿੱਲੀ ਸਰਕਾਰ ਨੂੰ ਸੌਂਪਿਆ ਜਾਵੇਗਾ।

ਇਸੇ ਤਰ੍ਹਾਂ ਲੁਧਿਆਣਾ ਵੱਲੋਂ ਆ ਰਹੀ ਟ੍ਰੈਫਿਕ ਸ਼ੂਗਰ ਮਿੱਲ ਚੌਕ, ਹੁਸ਼ਿਆਰਪੁਰ ਰੋਡ ਅਤੇ ਨਕੋਦਰ ਰੋਡ ਵੱਲੋਂ ਭੇਜਿਆ ਜਾ ਰਿਹਾ ਸੀ। ਸੂਚਨਾ ਮਿਲਦੇ ਹੀ ਮੌਕੇ 'ਤੇ ਥਾਣਾ ਨੰਬਰ-8 ਦੀ ਪੁਲਸ ਦੇ ਇਲਾਵਾ ਟ੍ਰੈਫਿਕ ਕਰਮਚਾਰੀ ਮੌਕੇ 'ਤੇ ਪਹੁੰਚੇ ਸਨ ਅਤੇ ਸਥਿਤੀ ਦਾ ਜਾਇਜ਼ਾ ਲਿਆ। ਭਾਰੀ ਗਿਣਤੀ 'ਚ ਪੁਲਸ ਦੀ ਤਾਇਨਾਤੀ ਕੀਤੀ ਗਈ ਸੀ। 


ਮੰਗ ਪੱਤਰ ਸੌਂਪ ਸੋਮਵਾਰ ਤੱਕ ਦਾ ਸਮਾਂ ਦੇ ਕੇ ਲੰਮਾ ਪਿੰਡ ਤੋਂ ਹਟਾਇਆ ਧਰਨਾ 
ਲੰਮਾ ਪਿੰਡ ਵਿਖੇ ਰਵਿਦਾਸ ਭਾਈਚਾਰੇ ਦੇ ਲੋਕਾਂ ਵੱਲੋਂ ਸਵੇਰ ਤੋਂ ਲਗਾਏ ਗਏ ਧਰਨੇ ਨੂੰ ਹੁਣ ਚੁੱਕ ਲਿਆ ਗਿਆ ਹੈ ਅਤੇ ਭਾਈਚਾਰੇ ਨੇ ਸੋਮਵਾਰ ਤੱਕ ਦਾ ਸਮਾਂ ਦਿੱਤਾ ਹੈ। ਇਸ ਦੇ ਨਾਲ ਹੀ ਭਾਈਚਾਰੇ ਵੱਲੋਂ ਪੁਲਸ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਗਿਆ ਹੈ, ਜਿਸ 'ਚ ਸਰਕਾਰ ਦੇ ਫੈਸਲੇ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਅੱਜ ਸ਼ਾਮ ਨੂੰ ਭਾਈਚਾਰੇ ਦੇ ਨਾਲ ਇਕ ਮੀਟਿੰਗ ਰੱਖੀ ਗਈ ਹੈ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। 
ਉਥੇ ਹੀ ਐੱਸ. ਡੀ. ਐੱਮ. ਜਤਿੰਦਰ ਸਿੰਘ ਮੰਗ ਪੱਤਰ ਸੌਂਪਣ ਤੋਂ ਬਾਅਦ ਫਗਵਾੜਾ ਹਾਈਵੇਅ ਵੀ ਖੋਲ੍ਹ ਦਿੱਤਾ ਗਿਆ ਹੈ ਅਤੇ ਫਗਵਾੜਾ ਹਾਈਵੇਅ ਤੋਂ ਧਰਨਾ ਚੁੱਕ ਲਿਆ ਹੈ। 


ਉਥੇ ਹੀ ਜੰਡੂ ਸਿੰਘਾ ਚੌਕ 'ਚ ਅਜੇ ਵੀ ਰਵਿਦਾਸੀਏ ਸਮਾਜ ਵੱਲੋਂ ਵੀ ਧਰਨਾ ਚੁੱਕ ਲਿਆ ਗਿਆ ਹੈ। ਡੀ. ਐੱਸ. ਪੀ. ਆਦਮਪੁਰ ਗੁਰਦੇਵ ਸਿੰਘ, ਐੱਸ. ਐੱਚ. ਓ. ਆਦਮਪੁਰ ਜਰਨੈਲ ਸਿੰਘ, ਪਤਾਰਾ ਦੇ ਐੱਸ. ਐੱਚ. ਓ. ਰਘੁਬੀਰ ਸਿੰਘ, ਜੰਡੂ ਸਿੰਘਾ ਚੌਕੀ ਇੰਚਾਰਜ ਰਘੁਨਾਥ ਸਿੰਘ ਮੌਕੇ 'ਤੇ ਮੌਜੂਦ ਸਨ। ਹੁਸ਼ਿਆਰਪੁਰ ਹਾਈਵੇਅ ਤੋਂ ਨਿਕਲ ਰਿਹਾ ਟ੍ਰੈਫਿਕ ਸਾਰਾ ਕਪੂਰ ਪਿੰਡ ਮਾਰਗ ਰਾਹੀਂ ਭੇਜਿਆ ਗਿਆ ਸੀ।


 

 

shivani attri

This news is Content Editor shivani attri