ਪਾਰਟੀ ਦਾ ਥੰਮ ਮੰਨੇ ਜਾਂਦੇ ਅਹੁਦੇਦਾਰਾਂ ਨੇ ਬੈਂਸ ਭਰਾਵਾਂ ਨੂੰ ਦਿੱਤਾ ਵੱਡਾ ਝੱਟਕਾ, ਜਾਣੋ ਵਜ੍ਹਾ (ਵੀਡੀਓ)

08/19/2017 10:05:53 PM

ਲੁਧਿਆਣਾ (ਨਰਿੰਦਰ ਮਹਿੰਦਰੂ) — ਲੋਕ ਇਨਸਾਫ ਪਾਰਟੀ ਨੂੰ ਉਸ ਸਮੇਂ ਕਰਾਰਾ ਝੱਟਕਾ ਲੱਗਾ ਜਦੋਂ ਪਾਰਟੀ ਦਾ ਥੰਮ ਮੰਨੇ ਜਾਂਦੇ ਅਹੁਦੇਦਾਰਾਂ ਨੇ ਪਾਰਟੀ ਤੋਂ ਅਤੀਫਾ ਦੇ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਹ ਅਹੁਦੇਦਾਰ ਪਿਛਲੇ 15 ਸਾਲਾ ਤੋਂ ਬੈਂਸ ਭਰਾਵਾਂ ਨਾਲ ਮਿਲ ਕੇ ਪਾਰਟੀ ਨੂੰ ਆਪਣੀਆਂ ਸੇਵਾਵਾਂ ਦੇ ਰਹੇ ਸਨ ਪਰ ਲੋਕ ਇਨਸਾਫ ਪਾਰਟੀ ਦੀਆਂ ਨੀਤੀਆਂ ਅਤੇ ਆਪਣੀ ਅਣਦੇਖੀ ਤੋਂ ਤੰਗ ਆ ਕੇ ਇਨ੍ਹਾਂ ਨੂੰ ਅਸਤੀਫਾ ਦੇਣਾ ਪਿਆ। 
ਜਾਣਕਾਰੀ ਮੁਤਾਬਕ ਲੋਕ ਇਨਸਾਫ ਪਾਰਟੀ ਦੇ ਇੰਡਸਟਰੀਅਲ ਵਿੰਗ ਦੇ ਪ੍ਰਧਾਨ ਜਸਵਿੰਦਰ ਸਿੰਘ ਠਕਰਾਲ ਤੇ ਵਿਦਿਆਰਥੀ ਵਿੰਗ ਦੇ ਪ੍ਰਧਾਨ ਮਨਰਾਜ ਸਿੰਘ ਠੁਕਰਾਲ ਤੇ ਹਲਕਾ ਸਾਊਥ ਦੇ ਵਿਦਿਆਰਥੀ ਵਿੰਗ ਦੇ ਪ੍ਰਧਾਨ ਜੈਪਾਲ ਸਿੰਘ ਸੰਧੂ ਤੇ ਉਨ੍ਹਾਂ ਦੇ ਅਨੇਕ ਸਾਥੀਆਂ ਨੇ ਸਾਂਝੇ ਤੌਰ 'ਤੇ ਲੋਕ ਇਨਸਾਫ ਪਾਰਟੀ ਦੀਆਂ ਗਲਤ ਨੀਤੀਆਂ ਦੇ ਖਿਲਾਫ ਆਪਣੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਜਸਵਿੰਦਰ ਸਿੰਘ ਨਾਲ ਗੱਲ ਕਰਦੇ ਹੋਏ ਕਿਹਾ 14, 15 ਸਾਲਾ ਤੋਂ ਉਹ ਬੈਂਸ ਭਰਾਵਾਂ ਨਾਲ ਜੁੜੇ ਹੋਏ ਹਨ ਤੇ ਸਾਲ 2017 ਦੀਆਂ ਚੋਣਾਂ ਤੋਂ ਬਾਅਦ ਤੋਂ ਹੀ ਪਾਰਟੀ 'ਚ ਉਨ੍ਹਾਂ ਨੂੰ ਅਣਦੇਖਾ ਕੀਤਾ ਜਾਣ ਲੱਗਾ ਤੇ ਪਾਰਟੀ ਦੇ ਕਿਸੇ ਵੀ ਫੈਸਲੇ 'ਚ ਸ਼ਾਮਲ ਨਹੀਂ ਕੀਤਾ ਗਿਆ। ਚਾਹੇ ਉਹ ਫੈਸਲਾ ਭਾਜਪਾ ਦੇ ਰਾਸ਼ਟਰਪਤੀ ਦੇ ਉਮੀਦਵਾਰ ਨੂੰ ਵੋਟ ਦੇਣ ਦਾ ਹੋਵੇ ਜਾਂ ਕੋਈ ਹੋਰ ਵੱਡਾ ਫੈਸਲਾ।