ਮਸਜਿਦ ਦੇ ਬਾਹਰ ਲੱਗੇ ਕੂੜੇ ਦੇ ਢੇਰ ਕਾਰਨ ਲੋਕ ਪ੍ਰੇਸ਼ਾਨ

12/30/2017 7:34:30 AM

ਕਪੂਰਥਲਾ, (ਗੁਰਵਿੰਦਰ ਕੌਰ)- ਜਾਮਾ ਮਸਜਿਦ ਪੀਰੋਵਾਲੀ ਅੰਮ੍ਰਿਤਸਰ ਰੋਡ ਦੇ ਨਜ਼ਦੀਕ ਕੂੜੇ ਦੇ ਢੇਰ ਲੱਗੇ ਹੋਣ ਕਾਰਨ ਇਥੋਂ ਦੇ ਨਿਵਾਸੀਆਂ ਤੇ ਜਾਮਾ ਮਸਜਿਦ 'ਚ ਆਉਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 
ਇਸ ਮੌਕੇ ਇਮਾਮਉੱਲਾ, ਮਜਾਹਰੀ, ਇੰਜੀਨੀਅਰ ਅਸਲ, ਇੰਜੀਨੀਅਰ ਨਸੀਮ ਖੁਸ਼ੀਦ, ਅਫਰਜੋ ਆਲਮ, ਤਮਜੀਤ, ਐੱਮ. ਡੀ. ਉਮਰ, ਸਾਜਿਦ, ਰਾਸ਼ੀਦ ਸਰਮਾਨੀ, ਵਸੀਮ ਸਰਮਾਨੀ, ਉਸ਼ਮਾਨ, ਤਬਜੀਜ, ਰਿਜਵਾਨ ਨਯੀਮ, ਸਮਰ ਆਦਿ ਨੇ ਦੱਸਿਆ ਕਿ ਮਸਜਿਦ ਦੇ ਬਾਹਰ ਪਿਛਲੇ ਕੁਝ ਦਿਨ ਪਹਿਲਾਂ ਨਗਰ ਕੌਂਸਲ ਦੇ ਕਰਮਚਾਰੀਆਂ ਵਲੋਂ ਨਾਲੇ 'ਚੋਂ ਕੂੜਾ ਕੱਢਿਆ ਗਿਆ ਸੀ, ਜਿਸ ਦਾ ਢੇਰ ਸੜਕ 'ਤੇ ਲਾ ਦਿੱਤਾ ਗਿਆ ਸੀ ਪਰ ਇਸ ਨੂੰ ਇਥੋਂ ਚੁੱਕਿਆ ਨਹੀਂ ਗਿਆ, ਜਿਸ ਕਾਰਨ ਇਥੋਂ ਲੰਘਣ ਵਾਲੇ ਰਾਹਗੀਰਾਂ, ਇਥੋਂ ਦੇ ਨਿਵਾਸੀਆਂ ਤੇ ਮਸਜਿਦ 'ਚ ਰੋਜ਼ਾਨਾ ਆਉਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਲੋਕਾਂ ਦੀ ਸ਼ਰਧਾ ਤੇ ਸਮੱਸਿਆਵਾਂ ਨੂੰ ਦੇਖਦੇ ਹੋਏ ਉਪਰੋਕਤ ਕੂੜੇ ਦੇ ਢੇਰਾਂ ਨੂੰ ਜਲਦ ਤੋਂ ਜਲਦ ਚੁਕਵਾਇਆ ਜਾਵੇ।