ਐਮੀ ਵਿਰਕ ਨਾਲ ਅਕਸ਼ੇ ਕੁਮਾਰ ਦੀ ਤਸਵੀਰ ’ਤੇ ਭੜਕੇ ਲੋਕ, ਕੀਤੀ ਬਾਈਕਾਟ ਦੀ ਮੰਗ

12/16/2020 12:01:08 PM

ਜਲੰਧਰ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਹਾਲ ਹੀ ’ਚ ਇਕ ਤਸਵੀਰ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨਾਲ ਸਾਂਝੀ ਕੀਤੀ ਹੈ, ਜਿਸ ਦਾ ਲੋਕਾਂ ਵਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ। ਅਸਲ ’ਚ ਐਮੀ ਵਿਰਕ ਜਿਥੇ ਕਿਸਾਨ ਅੰਦੋਲਨ ਦੀ ਸੁਪੋਰਟ ’ਚ ਹਨ, ਉਥੇ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਵਲੋਂ ਕਿਸਾਨ ਅੰਦੋਲਨ ਬਾਰੇ ਇਕ ਵੀ ਪੋਸਟ ਸਾਂਝੀ ਨਹੀਂ ਕੀਤੀ ਗਈ ਹੈ।

ਐਮੀ ਵਿਰਕ ਅਕਸ਼ੇ ਕੁਮਾਰ ਨਾਲ ਗੀਤ ‘ਫਿਲਹਾਲ 2’ ਦੀ ਸ਼ੂਟਿੰਗ ਕਰ ਰਹੇ ਹਨ ਤੇ ਸ਼ੂਟਿੰਗ ਤੋਂ ਜਦੋਂ ਐਮੀ ਨੇ ਅਕਸ਼ੇ ਕੁਮਾਰ ਤੇ ਬਾਕੀ ਟੀਮ ਨਾਲ ਤਸਵੀਰ ਸਾਂਝੀ ਕੀਤੀ ਤਾਂ ਲੋਕਾਂ ਦਾ ਗੁੱਸਾ ਅਕਸ਼ੇ ਕੁਮਾਰ ’ਤੇ ਫੁੱਟ ਗਿਆ। ਐਮੀ ਦੀ ਇਸ ਤਸਵੀਰ ’ਤੇ ਜ਼ਿਆਦਾਤਰ ਕੁਮੈਂਟਸ ਅਕਸ਼ੇ ਕੁਮਾਰ ਨੂੰ ਲੈ ਕੇ ਆ ਰਹੇ ਹਨ ਤੇ ਐਮੀ ਨੂੰ ਲੋਕ ਇਹ ਕਹਿ ਰਹੇ ਹਨ ਕਿ ਅਕਸ਼ੇ ਨੇ ਕਿਸਾਨਾਂ ਦੀ ਸੁਪੋਰਟ ਨਹੀਂ ਕੀਤੀ, ਇਸ ਲਈ ਉਸ ਨੂੰ ਬੈਨ ਕਰਨਾ ਚਾਹੀਦਾ ਹੈ।

ਤਨਵੀਰ ਕੌਰ ਨਾਂ ਦੀ ਯੂਜ਼ਰ ਨੇ ਲਿਖਿਆ, ‘ਅਕਸ਼ੇ ਕੁਮਾਰ ਨੂੰ ਬੈਨ ਕਰੋ, ਇਹ ਸਾਡੀ ਬੇਨਤੀ ਹੈ।’ ਦੂਜੇ ਕੁਮੈਂਟ ’ਚ ਉਹ ਲਿਖਦੀ ਹੈ, ‘ਉਸ ਨੇ ਕਦੇ ਵੀ ਕਿਸਾਨਾਂ ਨੂੰ ਸੁਪੋਰਟ ਨਹੀਂ ਕੀਤੀ। ਇਸ ਲਈ ਉਸ ਦਾ ਬਾਈਕਾਟ ਕਰਨਾ ਜ਼ਰੂਰੀ ਹੈ।’

ਸੰਦੀਪ ਇੰਸਟਾ ਨੇ ਕੁਮੈਂਟ ਕੀਤਾ, ‘ਭਾਜੀ ਅਕਸ਼ੇ ਕੁਮਾਰ ਬੀ. ਜੇ. ਪੀ. ਦਾ ਸੁਪੋਰਟਰ ਹੈ, ਤੁਹਾਨੂੰ ਇਹ ਤਸਵੀਰ ਨਹੀਂ ਪਾਉਣੀ ਚਾਹੀਦੀ ਸੀ।’

ਲੋਕਾਂ ਵਲੋਂ ਗਾਲ੍ਹਾਂ ਕੱਢ ਕੇ ਵੀ ਅਕਸ਼ੇ ਕੁਮਾਰ ਦਾ ਬਾਈਕਾਟ ਕਰਨ ਦੀ ਗੱਲ ਆਖੀ ਗਈ ਹੈ, ਜਿਸ ਨੂੰ ਖ਼ਬਰ ’ਚ ਨਹੀਂ ਦਰਸਾਇਆ ਗਿਆ।

ਨੋਟ– ਐਮੀ ਵਿਰਕ ਵਲੋਂ ਅਕਸ਼ੇ ਕੁਮਾਰ ਨਾਲ ਸਾਂਝੀ ਕੀਤੀ ਇਸ ਤਸਵੀਰ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh