ਮੰਗਾਂ ਨਾ ਮੰਨੇ ਜਾਣ ''ਤੇ ਸਰਕਾਰ ਖਿਲਾਫ ਸੰਘਰਸ਼ ਤੇਜ਼ ਕਰਨਗੇ ਪੈਨਸ਼ਨਰਜ਼

07/20/2017 2:57:15 PM

ਰਾਜਾਸਾਂਸੀ/ਹਰਸ਼ਾ ਛੀਨਾ - ਪੰਜਾਬ ਰਾਜ ਬਿਜਲੀ ਬੋਰਡ ਤੇ ਪਾਵਰਕਾਮ ਦੇ ਆਲ ਕੇਡਰ ਪੈਨਸ਼ਨਰਜ਼ ਐਸੋਸੀਏਸ਼ਨ ਦੀ ਸੂਬਾ ਪੱਧਰੀ ਮੀਟਿੰਗ ਰਾਜਾਸਾਂਸੀ ਵਿਖੇ ਮੋਹਨ ਸਿੰਘ ਪਦਮ, ਜੇ. ਪੀ. ਸਿੰਘ ਔਲਖ ਸੂਬਾ ਪ੍ਰਧਾਨ, ਅਜੀਤ ਸਿੰਘ ਔਜਲਾ ਤੇ ਪ੍ਰੀਤਮ ਸਿੰਘ ਛੀਨਾ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਜੈ ਦੇਵ ਰਿਖੀ ਸੂਬਾ ਜ/ਸ, ਜਗਜੀਤ ਸਿੰਘ ਮੱਲ੍ਹੀ ਮੀਤ ਸਕੱਤਰ, ਮਨੋਹਰ ਲਾਲ ਸੋਨੀ ਸਕੱਤਰ, ਸੁਦੇਸ਼ ਕੁਮਾਰ ਸ਼ਰਮਾ ਵਿੱਤ ਸਕੱਤਰ, ਮੋਹਨ ਲਾਲ ਸ਼ਰਮਾ ਬਟਾਲਾ ਤੇ ਹਰਭਜਨ ਸਿੰਘ ਝੰਜੋਟੀ (ਦੋਵੇਂ ਜਥੇਬੰਦਕ ਸਕੱਤਰ) ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 6ਵਾਂ ਪੇ-ਕਮਿਸ਼ਨ ਸੈਂਟਰਲ ਪੈਟਰਨ ਹਰਿਆਣਾ ਸਰਕਾਰ ਦੇ ਪੈਟਰਨ 'ਤੇ ਲਾਗੂ ਕੀਤਾ ਜਾਵੇ, 22 ਮਹੀਨਿਆਂ ਦਾ ਮਹਿੰਗਾਈ ਭੱਤਾ ਜੋ 1 ਜੁਲਾਈ 2015 ਤੋਂ 31 ਦਸੰਬਰ 2016 ਤੱਕ ਪੈਂਡਿੰਗ ਹੈ, ਦੀ ਪੇਮੈਂਟ ਜਾਰੀ ਕੀਤੀ ਜਾਵੇ, ਫੈਮਿਲੀ ਪੈਨਸ਼ਨਰਾਂ ਤੇ ਪੈਨਸ਼ਨਰਾਂ ਨੂੰ ਬਿਜਲੀ ਕੁਨੈਕਸ਼ਨ ਰੈਗੂਲਰ ਮੁਲਾਜ਼ਮਾਂ ਵਾਂਗ ਦਿੱਤਾ ਜਾਵੇ, 1.1.2017 ਤੋਂ ਸੈਂਟਰਲ ਸਰਕਾਰ ਵਾਂਗ ਮਹਿੰਗਾਈ ਭੱਤੇ ਦੀ ਬਣਦੀ ਕਿਸ਼ਤ ਦਿੱਤੀ ਜਾਵੇ ਤੇ ਕੈਸ਼ਲੈੱਸ ਮੈਡੀਕਲ ਸਕੀਮ ਲਾਗੂ ਕੀਤੀ ਜਾਵੇ।
ਬੁਲਾਰਿਆਂ ਨੇ ਉਪਰੋਕਤ ਮੰਗਾਂ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸਰਕਾਰ ਖਿਲਾਫ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਠਾਕੁਰ ਰਮੇਸ਼ ਸਿੰਘ ਪਠਾਨਕੋਟ, ਪ੍ਰਮੋਦ ਕੁਮਾਰ ਪ੍ਰੈੱਸ ਸਕੱਤਰ, ਰਤਨ ਸਿੰਘ ਘਈ, ਬਲਕਾਰ ਸਿੰਘ ਬੱਲ, ਓਂਕਾਰ ਸਿੰਘ ਰਾਜਾਸਾਂਸੀ, ਗੁਰਮੇਜ ਸਿੰਘ ਛੀਨਾ, ਰਾਮਪਾਲ, ਸੋਮਨਾਥ ਅਜਨਾਲਾ, ਮਹਿੰਦਰ ਸਿੰਘ ਝੰਜੋਟੀ, ਸਤਪਾਲ ਕਾਲੀਆ ਬਟਾਲਾ, ਪੂਰਨ ਸਿੰਘ ਗਿੱਲ ਅਜਨਾਲਾ ਆਦਿ ਮੀਟਿੰਗ 'ਚ ਹਾਜ਼ਰ ਸਨ।