ਪਵਨ ਬਾਂਸਲ ਨੇ ਦਿੱਤਾ ਜਵਾਬ, ਬੱਚਿਆਂ ਤੋਂ ਨਹੀਂ ਕਰਵਾਇਆ ਪ੍ਰਚਾਰ

05/16/2019 1:40:00 PM

ਚੰਡੀਗੜ੍ਹ (ਸਾਜਨ) : ਕਾਂਗਰਸੀ ਉਮੀਦਵਾਰ ਪਵਨ ਕੁਮਾਰ ਬਾਂਸਲ ਨੇ ਬੱਚਿਆਂ ਤੋਂ ਚੋਣ ਪ੍ਰਚਾਰ ਕਰਵਾਉਣ ਦੇ ਮਾਮਲੇ 'ਚ ਬੁੱਧਵਾਰ ਨੂੰ ਚੋਣ ਕਮਿਸ਼ਨ ਨੂੰ ਜਵਾਬ ਸੌਂਪ ਦਿੱਤਾ ਹੈ। ਜਵਾਬ 'ਚ ਲਿਖਿਆ ਹੈ ਕਿ ਉਨ੍ਹਾਂ ਵਲੋਂ ਪ੍ਰਚਾਰ ਨਹੀਂ ਕਰਵਾਇਆ ਜਾ ਰਿਹਾ ਸੀ। ਉਹ ਬੱਚੇ ਉਂਝ ਹੀ ਘੁੰਮ ਰਹੇ ਸਨ। ਉੱਥੇ ਹੀ ਕਮਿਸ਼ਨ ਵਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਯਕੀਨੀ ਕਰ ਲੈਣ ਅਤੇ ਕਰਮਚਾਰੀਆਂ ਨੂੰ ਵੀ ਤਾਕੀਦ ਕਰ ਦੇਣ ਕਿ ਬੱਚਿਆਂ ਤੋਂ ਚੋਣ ਪ੍ਰਚਾਰ ਨਾ ਕਰਵਾਇਆ ਜਾਵੇ।
ਜਾਣੋ ਕੀ ਸੀ ਮਾਮਲਾ 
ਕਾਂਗਰਸ ਦੇ ਉਮੀਦਵਾਰ ਪਵਨ ਕੁਮਾਰ ਬਾਂਸਲ ਨੂੰੰ ਚੋਣ ਦਫਤਰ ਵਲੋਂ ਨੋਟਿਸ ਜਾਰੀ ਕੀਤਾ ਗਿਆ ਸੀ ਕਿ ਉਨ੍ਹਾਂ ਨੇ ਬੱਚਿਆਂ ਤੋਂ ਕੈਂਪੇਨਿੰਗ ਕਰਵਾਈ ਹੈ। ਭਾਜਪਾ ਦੇ ਚੋਣ ਸੈੱਲ ਦੇ ਕਨਵੀਨਰ ਸ਼ਿਵੋਏ ਧੀਰ ਨੇ ਚੋਣ ਦਫਤਰ ਨੂੰ ਇਹ ਸ਼ਿਕਾਇਤ ਭੇਜੀ ਸੀ, ਜਿਸ 'ਚ ਕਿਹਾ ਗਿਆ ਸੀ ਕਿ 13 ਮਈ ਨੂੰ ਰਾਮ ਦਰਬਾਰ, ਇੰਡਸਟਰੀਅਲ ਏਰੀਆ ਫੇਜ਼-1 'ਚ ਕੁਝ ਬੱਚੇ ਕਾਂਗਰਸ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਬਾਂਸਲ ਦੇ ਹੱਕ 'ਚ ਚੋÎਣ ਪ੍ਰਚਾਰ ਕਰ ਰਹੇ ਸਨ। ਸ਼ਿਕਾਇਤ ਨਾਲ ਬੱਚਿਆਂ ਦੇ ਕੈਂਪੇਨਿੰਗ ਦੀ ਫੋਟੋ ਵੀ ਜਾਰੀ ਕੀਤੀ ਗਈ ਸੀ।

Babita

This news is Content Editor Babita