ਜਲੰਧਰ ''ਚ ਸੀਵਰਮੈਨਾਂ ਦੇ ਸਮਰਥਨ ''ਚ ਭੁੱਖ-ਹੜਤਾਲ ''ਤੇ ਬੈਠੇ ਪਵਨ ਬਾਬਾ

05/30/2017 1:49:59 PM

ਜਲੰਧਰ(ਸੋਨੂੰ)—180 ਸੀਵਰਮੈਨਾਂ ਨੂੰ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਲਗਪਗ 1 ਹਫਤੇ ਤੋਂ ਚਲਦੀ ਹੜਤਾਲ 'ਚ ਅੱਜ ਉਸ ਸਮੇਂ ਇਕ ਨਵਾਂ ਮੋੜ ਆ ਗਿਆ ਜਦੋਂ ਯੂਨਿਅਨ ਦੇ ਪ੍ਰਧਾਨ ਪਵਨ ਬਾਬਾ ਆਪਣੇ ਸਾਥੀਆਂ ਦੇ ਸਮਰਥਕ 'ਚ ਹੁੱਖ-ਹੜਤਾਲ 'ਤੇ ਬੈਠ ਗਏ। ਜਿਸ ਦੌਰਾਨ ਉਨ੍ਹਾਂ ਨੇ ਪਹਿਲਾਂ ਸਿਵਲ ਹਸਪਤਾਲ 'ਚ ਆਪਣਾ ਡਾਕਟਰੀ ਇਲਾਜ਼ ਕਰਾਇਆ ਅਤੇ ਉਸ ਤੋਂ ਬਾਅਦ ਪਵਨ ਬਾਬਾ ਭੁੱਖ-ਹੜਤਾਲ 'ਤੇ ਬੈਠ ਗਏ। ਪਵਨ ਬਾਬਾ ਨੇ ਕਿਹਾ ਕਿ ਇਸ ਅੰਦੋਲਨ 'ਚ ਹੋਣ ਵਾਲੇ ਨੁਕਸਾਨ ਦੀ ਜ਼ਿੰਮ੍ਹੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।