ਮਰੀਜ਼ ਹੁਣ ਸਿੱਧਾ ਮਿੰਨੀ ਕੇਅਰ ਸੈਂਟਰਾਂ ’ਚ ਹੋ ਸਕਦੇ ਹਨ ਭਰਤੀ, ਜਾਰੀ ਹੋਏ ਹੁਕਮ

05/14/2021 4:34:01 PM

ਚੰਡੀਗੜ੍ਹ (ਰਾਜਿੰਦਰ) : ਸ਼ਹਿਰ ਦੇ ਹਸਪਤਾਲਾਂ ’ਤੇ ਕੋਰੋਨਾ ਦੇ ਮਰੀਜ਼ਾਂ ਦਾ ਬੋਝ ਵਧਦਾ ਜਾ ਰਿਹਾ ਹੈ। ਇਸ ਲਈ ਵੀਰਵਾਰ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰਿਦਾ ਨੇ ਹੁਕਮ ਜਾਰੀ ਕੀਤਾ ਕਿ ਕੋਵਿਡ ਮਰੀਜ਼ ਹੁਣ ਸਿੱਧੇ ਸ਼ਹਿਰ ਦੇ 9 ਮਿੰਨੀ ਕੋਵਿਡ ਕੇਅਰ ਸੈਂਟਰਾਂ ਵਿਚ ਜਾ ਕੇ ਭਰਤੀ ਹੋ ਸਕਦੇ ਹਨ। ਪਹਿਲਾਂ ਪ੍ਰਸ਼ਾਸਨ ਨੇ ਇਹ ਤੈਅ ਕੀਤਾ ਸੀ ਕਿ ਮਿੰਨੀ ਕੋਵਿਡ ਕੇਅਰ ਸੈਂਟਰ ਵਿਚ ਮਰੀਜ਼ਾਂ ਨੂੰ ਜੀ. ਐੱਮ. ਸੀ. ਐੱਚ.-32 ਅਤੇ ਜੀ. ਐੱਮ. ਐੱਸ. ਐੱਚ.-16 ਰੈਫਰ ਕੀਤਾ ਜਾਵੇਗਾ। ਜਾਰੀ ਹੁਕਮਾਂ ਵਿਚ ਕਿਹਾ ਗਿਆ ਕਿ ਜੀ. ਐੱਮ. ਸੀ. ਐੱਚ.-32 ਅਤੇ ਜੀ. ਐੱਮ. ਐੱਸ. ਐੱਚ.-16 ਵਿਚ ਸਾਰੇ ਕੋਵਿਡ ਬੈੱਡ ਭਰ ਗਏ ਹਨ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਮਿੰਨੀ ਕੋਵਿਡ ਕੇਅਰ ਸੈਂਟਰ ਬਣਾਏ ਗਏ ਹਨ, ਜਿੱਥੇ ਪ੍ਰੋਫੈਸ਼ਨਲ ਡਾਕਟਰ ਅਤੇ ਨਰਸ ਸਟਾਫ਼ ਮੌਜੂਦ ਹੈ। ਇੱਥੇ ਆਕਸੀਜਨ ਦੀ ਸਹੂਲਤ, ਦਵਾਈਆਂ ਅਤੇ ਖਾਣ-ਪੀਣ ਆਦਿ ਦਾ ਪ੍ਰਬੰਧ ਵੀ ਹੈ। ਜੀ. ਐੱਮ. ਸੀ. ਐੱਚ.-32 ਅਤੇ ਜੀ. ਐੱਮ. ਐੱਸ. ਐੱਚ.-16 ਵੱਲੋਂ ਇੱਥੇ ਮਰੀਜ਼ ਭੇਜੇ ਜਾ ਰਹੇ ਹਨ ਪਰ ਜੇਕਰ ਜ਼ਰੂਰਤ ਪੈਂਦੀ ਹੈ ਤਾਂ ਮਰੀਜ਼ ਸਿੱਧੇ ਕੋਵਿਡ ਕੇਅਰ ਸੈਂਟਰ ਵਿਚ ਡਾਕਟਰਾਂ ਨਾਲ ਸੰਪਰਕ ਕਰ ਸਕਦੇ ਹਨ ਅਤੇ ਇਲਾਜ ਕਰਵਾ ਸਕਦੇ ਹਨ। ਪ੍ਰਸ਼ਾਸਨ ਨੇ ਕਿਹਾ ਹੈ ਕਿ ਇਨ੍ਹਾਂ ਸੈਂਟਰਾਂ ਵਿਚ ਪ੍ਰਸ਼ਾਸਨ ਦੇ ਡਾਕਟਰ ਵੀ ਸਮੇਂ-ਸਮੇਂ ’ਤੇ ਜਾ ਕੇ ਮਰੀਜ਼ਾਂ ਦੀ ਦੇਖਭਾਲ ਕਰਦੇ ਹਨ। ਇਸ ਲਈ ਸਾਰੇ ਕੋਵਿਡ ਸੈਂਟਰਾਂ ਦੇ ਨੰਬਰ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ :  ਗੁਰਦਾਸਪੁਰ ’ਚ ਇਕ ਸਾਲ ਤੋਂ ਬੇਕਾਰ ਪਏ ਰਹਿਣ ਉਪਰੰਤ ਆਖਿਰਕਾਰ ਲੁਧਿਆਣਾ ਪਹੁੰਚੇ 4 ਵੈਂਟੀਲੇਟਰ

ਸਥਾਨ ਸੰਪਰਕ ਵਿਅਕਤੀ ਨੰਬਰ
ਬਾਲ ਭਵਨ-23 ਐੱਚ. ਐੱਸ. ਸਭਰਵਾਲ 9814300113
ਇੰਦਰਾ ਹਾਲੀਡੇ ਹੋਮ-24 ਬੀ ਅਰੁਣੇਸ਼ ਅਗਰਵਾਲ 9216814445
ਪੀ. ਜੀ. ਆਈ. ਇੰਫੋਸਿਸ ਸਰਾਏ ਐੱਚ. ਐੱਸ. ਸਭਰਵਾਲ 9814300113
ਡੀ. ਆਰ. ਡੀ. ਓ. ਹਸਪਤਾਲ ਪੀ. ਸੀ. ਭਾਟੀਆ 0172 - 3957100
0172 - 2651824/25
ਅਰਬਿੰਦੋ ਸਕੂਲ-27 ਸਰਤਾਜ ਲਾਂਬਾ 8725005444
ਜੀ. ਜੀ. ਐੱਸ ਐੱਸ. ਐੱਸ-8 ਅਮਰ ਵਿਵੇਕ ਅਗਰਵਾਲ 9814027754
ਸਪੋਟਰਸ ਕੰਪਲੈਕਸ-43 ਅਮਰਦੀਪ ਸਿੰਘ 9867166555
ਸੈਕਟਰ-47 ਸਥਿਤ ਕਮਿਉਨਿਟੀ ਸੈਂਟਰ ਤਨੂ ਮੇਹਤਾਨੀ 9888729484
ਸਪੋਰਟਸ ਕੰਪਲੈਕਸ-34 ਦੀਪਕ ਚੌਧਰੀ 9888470225

ਇਹ ਵੀ ਪੜ੍ਹੋ : ਕੋਰੋਨਾ ਦੇ ਲਗਾਤਾਰ ਵੱਧ ਰਹੇ ਪ੍ਰਕੋਪ ਦਰਮਿਆਨ ਪੰਜਾਬ ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼ 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
 

Anuradha

This news is Content Editor Anuradha