83 ਫ਼ੀਸਦੀ ਅੰਕ ਪ੍ਰਾਪਤ ਕਰਨ ਵਾਲੀ ਸਿੱਖਿਆਰਥਣ ਨੇ ਗਰੀਬੀ ਕਾਰਨ ਕੀਤੀ ਖ਼ੁਦਕੁਸ਼ੀ

07/25/2020 11:07:46 AM

ਪਟਿਆਲਾ (ਬਲਜਿੰਦਰ): ਪਟਿਆਲਾ ਦੇ ਸੂਲਰ ਰੋਡ ਏਰੀਏ ਦੀ ਰਹਿਣ ਵਾਲੀ ਇਕ 17 ਸਾਲ ਦੀ ਸਿੱਖਿਆਰਥਣ ਨੇ ਘਰ 'ਚ ਹੀ ਫਾਹਾ ਲਗਾ ਕੇ ਸੁਸਾਇਡ ਕਰ ਲਿਆ। ਪੁਲਸ ਮੁਤਾਬਕ ਸਿੱਖਿਆਰਥਣ ਅੱਗੇ ਪੜ੍ਹਾਈ ਦੇ ਲਈ ਚੰਡੀਗੜ੍ਹ ਜਾਣਾ ਚਾਹੁੰਦੀ ਸੀ, ਪਰ ਗਰੀਬ ਮਾਂ-ਬਾਪ ਕੋਲ ਪੈਸੇ ਨਹੀਂ ਸਨ, ਜਿਸ ਕਾਰਨ ਉਸ ਨੇ ਮਾਨਸਿਕ ਤਣਾਅ 'ਚ ਆ ਕੇ ਇਹ ਕਦਮ ਚੁੱਕ ਲਿਆ। ਆਫਿਸਰ ਕਾਲੋਨੀ ਪੁਲਸ ਚੌਕੀ ਇੰਚਾਰਜ ਸੰਦੀਪ ਕੌਰ ਨੇ ਦੱਸਿਆ ਕਿ ਰੇਣੂ ਨਨਕੂ, ਮੂਲਰੂਪ ਤੋਂ ਯੂ.ਪੀ. ਦੇ ਜ਼ਿਲ੍ਹਾ ਗੋਂਡਾ ਦੇ ਨਿਵਾਸੀ ਸਨ। ਦੋ-ਤਿੰਨ ਦਿਨ ਪਹਿਲਾਂ 12ਵੀਂ ਕਲਾਸ ਦਾ ਰਿਜ਼ਲਟ ਆਇਆ ਸੀ।

ਇਹ ਵੀ ਪੜ੍ਹੋ: ਬੇਅਦਬੀ ਕਾਂਡ : ਡੇਰਾ ਪ੍ਰੇਮੀਆਂ ਦੀ ਜ਼ਮਾਨਤ ਦੀ ਸੁਣਵਾਈ 27 ਤੱਕ ਟਲੀ

ਉਸ 'ਚ ਰੇਣੂ ਦੇ 83 ਫੀਸਦੀ ਅੰਕ ਆਏ ਸਨ, ਜਿਸ ਨੂੰ ਲੈ ਕੇ ਉਹ ਖੁਸ਼ ਵੀ ਸੀ ਪਰ ਇਸ 'ਚ ਬੱਚੀ ਨੇ ਘਰ 'ਚ ਪੱਖੇ ਦੇ ਕੋਲ ਲੱਗੀ ਲੋਹੇ ਦੀ ਪਾਈਪ ਨਾਲ ਚੁੰਨੀ ਦੀ ਮਦਦ ਨਾਲ ਫਾਹਾ ਲਗਾ ਕੇ ਸੁਸਾਇਡ ਕਰ ਲਿਆ। ਉਸ ਸਮੇਂ ਮਾਤਾ-ਪਿਤਾ ਕੰਮ 'ਤੇ ਬਾਹਰ ਗਏ ਸਨ ਅਤੇ ਭਰਾ-ਭੈਣ ਬਾਹਰ ਖੇਡ ਰਹੇ ਸਨ। ਪਰਿਵਾਰ ਦੇ ਮੁਤਾਬਕ ਕੁੜੀ ਦੇ ਪਰਿਵਾਰ ਵਾਲਿਆਂ ਨੇ ਬਿਆਨ ਦਿੱਤਾ ਹੈ ਕਿ ਰੇਣੂ ਪੜ੍ਹਨ 'ਚ ਬੇਹੱਦ ਹੁਸ਼ਿਆਰ ਸੀ। ਸੀ.ਏ. ਬਣ ਕੇ ਘਰ ਲਈ ਕੁਝ ਕਰਨਾ ਚਾਹੁੰਦੀ ਸੀ।ਉਹ ਚਾਹੁੰਦੀ ਸੀ ਕਿ ਚੰਡੀਗੜ੍ਹ ਜਾ ਕੇ ਅੱਗੇ ਦੀ ਪੜ੍ਹਾਈ ਕਰੇ ਪਰ ਗਰੀਬ ਮਾਂ-ਬਾਪ ਦੇ ਕੋਲ ਪੈਸੇ ਨਹੀਂ ਸਨ। ਬਸ ਇਸੇ ਮਾਨਸਿਕ ਤਣਾਅ 'ਚ ਰੇਣੂ ਨੇ ਇਹ ਕਦਮ ਚੁੱਕਿਆ। ਪੁਲਸ ਨੇ ਇਸ ਮਾਮਲੇ 'ਚ ਧਾਰਾ 174 ਸੀ.ਆਰ.ਪੀ.ਸੀ. ਦੇ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Shyna

This news is Content Editor Shyna