ਅਮਰੀਕ ਸਿੰਘ ਛੀਨਾ ਦੀ ਯਾਦ ’ਚ ਧਾਰਮਕ ਸਮਾਗਮ

04/22/2019 4:22:12 AM

ਪਟਿਆਲਾ (ਜੋਸਨ)-ਸਵ ਸੰਤ ਹਜ਼ਾਰਾ ਸਿੰਘ ਅਤੇ ਉਨ੍ਹਾਂ ਦੇ ਸਪੁੱਤਰ ਸਵ. ਅਮਰੀਕ ਸਿੰਘ ਛੀਨਾ ਦੀ ਮਿੱਠੀ ਯਾਦ ਵਿਚ ਕਰਨਬੀਰ ਸਿੰਘ ਛੀਨਾ ਆਰ. ਟੀ. ਏ. ਪਰਿਵਾਰ ਵੱਲੋਂ ਸਨੌਰ ਪਟਿਆਲਾ ਰੋਡ ’ਤੇ ਸਥਿਤ ਨਿਵਾਸ ਸਥਾਨ ’ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਹ ਸਮਾਗਮ ਬਾਬਾ ਬਿਧੀ ਚੰਦ ਸੰਪਰਦਾਇ ਦੇ ਵਾਰਸ ਤੇ ਮੁਖੀ ਸੰਤ ਬਾਬਾ ਅਵਤਾਰ ਸਿੰਘ ਦੀ ਅਗਵਾਈ ਹੇਠ ਹੋਇਆ। ਇਸ ਮੌਕੇ ਬਿਧੀ ਚੰਦ ਸੰਪਰਦਾਇ ਦੇ ਨਿਹੰਗ ਘੁਡ਼-ਸਵਾਰਾਂ ਅਤੇ ਹਾਥੀਆਂ ਸਮੇਤ ਤਲਵਾਰਬਾਜ਼ੀ, ਗਤਕਾ ਅਤੇ ਘੁਡ਼-ਸਵਾਰੀ ਦੇ ਕਰਤਬ ਵੀ ਦਿਖਾਏ ਗਏ। ਇਸ ਸਮੇਂ ਹਰਿੰਦਰਪਾਲ ਸਿੰਘ, ਬਲਵਿੰਦਰ ਸਿੰਘ, ਤੇਜਿੰਦਰਪਾਲ ਸਿੰਘ, ਨਿਰਮਲ ਸਿੰਘ, ਅਜੀਤਪਾਲ ਸਿੰਘ, ਹਰਮੀਤ ਪਠਾਣ ਮਾਜਰਾ, ਮਲਦੀਪ ਸਿੰਘ, ਸੁਖਦੇਵ ਸਿੰਘ ਵਕੀਲ, ਦਲਜੀਤ ਰਾਣਾ ਡੀ. ਐੱਸ., ਕੁਲਬੀਰ ਸਿੰਘ, ਸਤਬੀਰ ਅਟਵਾਲ ਐੱਸ. ਪੀ., ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ ਐੱਸ. ਐੱਚ. ਓ., ਤਜਿੰਦਰਪਾਲ ਸਿੰਘ, ਵਰਿੰਦਰ ਸਿੰਘ, ਅਸ਼ਵਨੀ ਬੱਤਾ, ਹਰਜਿੰਦਰ ਸਿੰਘ, ਰਾਜੀਵ ਗੋਇਲ, ਪ੍ਰਭਜੋਤ ਬੱਚੀ ਪੀ. ਏ., ਕ੍ਰਿਸ਼ਨ ਸਨੌਰ ਅਤੇ ਹੋਰ ਮੌਜੂਦ ਸਨ।