ਆਧੁਨਿਕ ਸਹੂਲਤਾਂ ਨਾਲ ਲੈਸ ਹੈ ਸੂਦ ਦੰਦਾਂ ਦਾ ਹਸਪਤਾਲ : ਕਾਕਾ ਰਣਦੀਪ ਸਿੰਘ

03/02/2019 4:33:16 AM

ਫਤਿਹਗੜ੍ਹ ਸਾਹਿਬ (ਕਮਲ, ਬੀ. ਐੱਨ. 122/3) - ਡਾ.ਹਿਮਾਂਸ਼ੂ ਸੂਦ (ਐੱਮ. ਡੀ. ਐੱਸ.) ਤੇ ਗੋਲਡ ਮੈਡਲਿਸਟ ਡਾ. ਰੂਪਲ ਸੂਦ ਵਲੋਂ ਮੰਡੀ ਗੋਬਿੰਦਗਡ਼੍ਹ ਦੀ ਬੈਕ ਆਫ਼ ਇੰਡੀਆ ਰੋਡ (ਚੌਡ਼ੀ ਰੋਡ) ਵਿਖੇ ਸੂਦ ਦੰਦਾਂ ਦਾ ਹਸਪਤਾਲ ਖੋਲ੍ਹ ਕੇ ਲੋਕਾਂ ਨੂੰ ਵਧੀਆ, ਅਤਿ-ਆਧੁਨਿਕ ਮਸ਼ੀਨਾਂ ਤੇ ਸਹਲੂਤਾਂ ਨਾਲ ਲੈਸ ਵਧੀਆ ਇਲਾਜ ਦਿੱਤਾ ਜਾ ਰਿਹਾ ਹੈ। ਇਹ ਗੱਲ ਵਿਧਾਇਕ ਰਣਦੀਪ ਸਿੰਘ ਨੇ ਹਸਪਤਾਲ ਦੇ ਦੌਰੇ ਦੌਰਾਨ ਕਹੀ। ਹਸਪਤਾਲ ’ਚ ਕੀਤੇ ਜਾ ਰਹੇ ਵਧੀਆ ਡਾਕਟਰੀ ਇਲਾਜ ਤੇ ਅਤਿ-ਆਧੁਨਿਕ ਮਸ਼ੀਨਾਂ ਦੀ ਸਹੂਲਤ ਤੋਂ ਖੁਸ਼ ਹੋ ਕੇ ਵਿਧਾਇਕ ਰਣਦੀਪ ਨੇ ਕਿਹਾ ਕਿ ਇਲਾਕੇ ’ਚ ਅਜਿਹਾ ਇਹ ਪਹਿਲਾ ਹਸਪਤਾਲ ਹੈ, ਜਿੱਥੇ ਲੋਕਾਂ ਨੂੰ ਦੰਦਾਂ ਦੀ ਹਰ ਬੀਮਾਰੀ ਤੋਂ ਰਾਹਤ ਮਿਲੇਗੀ, ਜਿਸ ਦਾ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।