ਭੱਟਮਾਜਰਾ ਵਿਖੇ ਫਰੀ ਮੈਡੀਕਲ ਖੂਨ ਟੈਸਟ ਕੈਂਪ ਲਾਇਆ

02/04/2019 4:49:36 AM

ਫਤਿਹਗੜ੍ਹ ਸਾਹਿਬ (ਜੱਜੀ)- ਸ਼ਹੀਦ ਭਗਤ ਸਿੰਘ ਯੂਥ ਵੈੱਲਫੇਅਰ ਐਂਡ ਸਪੋਰਟਸ ਕਲੱਬ, ਗ੍ਰਾਮ ਪੰਚਾਇਤ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਭੱਟਮਾਜਰਾ ਦੇ ਸਹਿਯੋਗ ਨਾਲ ਸਾਦਿਓ ਕੰਪਿਊਟਰਾਈਜ਼ ਲੈਬ ਪੀਰਜੈਨ ਵੱਲੋਂ ਪਹਿਲਾ ਫਰੀ ਮੈਡੀਕਲ ਖੂਨ ਦੇ ਟੈਸਟਾਂ ਦਾ ਕੈਂਪ ਲਾਇਆ ਗਿਆ। ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ ਤੇ ਸਰਪੰਚ ਰਾਜਵੀਰ ਕੌਰ ਨੇ ਦੱਸਿਆ ਗਿਆ ਕਿ ਇਸ ਕੈਂਪ ’ਚ 300 ਤੋਂ ਜ਼ਿਆਦਾ ਮਰੀਜ਼ਾਂ ਨੇ ਮੈਡੀਕਲ ਕੈਂਪ ਦਾ ਲਾਭ ਉਠਾਇਆ। ਇਸ ਕੈਂਪ ’ਚ ਪਿੰਡ ਭੱਟਮਾਜਰਾ ਤੋਂ ਇਲਾਵਾ ਨਬੀਪੁਰ, ਸੈਦਪੁਰਾ, ਮਾਧੋਪਰ, ਕੋਟਲਾ ਸੁਲੇਮਾਨ ਤੇ ਰੰਧਾਵਾ ਦੇ ਮਰੀਜ਼ਾਂ ਨੇ ਭਾਗ ਲਿਆ। ਇਸ ਮੌਕੇ ਧਰਮਿੰਦਰ ਸਿੰਘ ਸਰਪੰਚ ਨਬੀਪੁਰ, ਮਲਕੀਤ ਸਿੰਘ ਸਰਪੰਚ ਕੋਟਲਾ ਸੁਲੇਮਾਨ, ਰਣਜੋਧ ਸਿੰਘ ਸਾਬਕਾ ਸਰਪੰਚ ਕੋਟਲਾ ਸੁਲੇਮਾਨ, ਭੁਪਿੰਦਰ ਸਿੰਘ ਨੰਬਰਦਾਰ ਕੋਟਲਾ ਸੁਲੇਮਾਨ, ਪਰਵਿੰਦਰ ਸਿੰਘ (ਬੱਬੂ), ਗੁਰਪ੍ਰੀਤ ਸਿੰਘ ਸੋਹਲ, ਦਵਿੰਦਰ ਸਿੰਘ ਮਨੀ, ਹਰਵਿੰਦਰ ਸਿੰਘ ਪੰਚ, ਸੁਖਵੀਰ ਕੌਰ ਪੰਚ, ਪਰਮਜੀਤ ਕੌਰ ਪੰਚ, ਪੰਕਜ ਪੰਚ ਤੇ ਭੁਪਿੰਦਰ ਪੰਚ, ਲਵਪ੍ਰੀਤ ਸਿੰਘ ਜਨਰਲ ਸੈਕਟਰੀ, ਦਵਿੰਦਰ ਸਿੰਘ ਬੰਟੀ, ਬਲਬੀਰ ਸਿੰਘ, ਗੁਰਮੁਖ ਸਿੰਘ ਤੇ ਜਸਵਿੰਦਰ ਸਿੰਘ ਖਾਲਸਾ ਆਦਿ ਹਾਜ਼ਰ ਸਨ।