ਜ਼ਿਲਾ ਬਾਲ ਭਲਾਈ ਕਮੇਟੀ ਨੂੰ ਕੀਤਾ ਲਾਵਾਰਸ ਘੁੰਮਦਾ ਬੱਚਾ ਵਾਪਸ

01/23/2019 10:08:16 AM

ਫਤਿਹਗੜ੍ਹ ਸਾਹਿਬ (ਰਾਜਕਮਲ)-ਜ਼ਿਲਾ ਬਾਲ ਭਲਾਈ ਕਮੇਟੀ ਫਤਿਹਗਡ਼੍ਹ ਸਾਹਿਬ ਨੂੰ ਇਕ 8 ਸਾਲਾ ਬੱਚਾ ਜੋ ਕਿ ਗੁਰਦੁਆਰਾ ਫਤਿਹਗਡ਼੍ਹ ਸਾਹਿਬ ਵਿਖੇ ਪਿਛਲੇ ਕਈ ਦਿਨਾਂ ਤੋਂ ਲਾਵਾਰਸ ਹਾਲਤ ਵਿਚ ਘੁੰਮ ਰਿਹਾ ਸੀ ਉਸ ਨੂੰ ਗੁਰਦੁਆਰਾ ਸਾਹਿਬ ਦੇ ਮੁਲਾਜ਼ਮਾਂ ਨੇ ਫਡ਼ ਕੇ ਪੁਲਸ ਹਵਾਲੇ ਕੀਤਾ ਅਤੇ ਪੁਲਸ ਨੇ ਇਸ ਨੂੰ ਜ਼ਿਲਾ ਬਾਲ ਭਲਾਈ ਕਮੇਟੀ ਦੇ ਹਵਾਲੇ ਕਰ ਦਿੱਤਾ ਹੇ। ਜ਼ਿਲਾ ਬਾਲ ਭਲਾਈ ਕਮੇਟੀ ਦੇ ਚੇਅਰਮੈਨ ਐਡਵੋਕੇਟ ਅਸ਼ਵਨੀ ਕੁਮਾਰ ਅਬਰੋਲ ਨੇ ਦੱਸਿਆ ਕਿ ਫਿਟ ਪਰਸਨ ਮੈਂਬਰ ਅਤੇ ਨਗਰ ਕੌਂਸਲ ਬੱਸੀ ਪਠਾਣਾਂ ਦੀ ਮੀਤ ਪ੍ਰਧਾਨ ਰਜਨੀ ਬਾਲਾ ਟੁਲਾਨੀ ਦੇ ਕੋਲ ਕੁੱਝ ਦਿਨਾਂ ਲਈ ਛੱਡਿਆ ਗਿਆ ਸੀ। ਉਹਨਾਂ ਦੱਸਿਆ ਕਿ ਬਾਲ ਭਲਾਈ ਕਮੇਟੀ ਨੇ ਬੱਚੇ ਤੋਂ ਪੁੱਛਗਿੱਛ ਦੌਰਾਨ ਦੱਸਿਆ ਕਿ ਮੇਰਾ ਨਾਮ ਸ਼ਿਵਮ ਤੇ ਉਮਰ 8 ਸਾਲ ਹੈ। ਪਤਾ ਮੁਹਾਲੀ ਦਾ ਦੱਸਿਆ ਹੈ। ਚੇਅਰਮੈਨ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਬੱਚੇ ਨੇ ਕਮੇਟੀ ਨੂੰ ਇਹ ਵੀ ਦੱਸਿਆ ਕਿ ਉਸ ਦੇ ਮਾਤਾ, ਪਿਤਾ ਮੇਰੇ ਤੋਂ ਰਾਤ ਨੂੰ ਪੈਲੇਸਾਂ ਵਿਚ ਮਜ਼ਦੂਰੀ ਕਰਵਾਉਂਦੇ ਹਨ ਅਤੇ ਨਾ ਜਾਣ ਦੀ ਸੂਰਤ ਵਿਚ ਕੁੱਟ-ਮਾਰ ਕਰਦੇ ਹਨ, ਜਿਸ ਕਾਰਨ ਮੈਂ ਭੱਜਿਆ ਹਾਂ। ਚੇਅਰਮੈਨ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਬੱਚੇ ਨੂੰ ਚਿਲਡਰਨ ਹੋਮ ਰਾਜਪੁਰਾ ਵਿਖੇ ਭੇਜ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਬੱਚੇ ਦੇ ਮਾਪਿਆਂ ਜੇਕਰ ਬੱਚੇ ਨੂੰ ਲਿਜਾਉਣਾ ਚਾਹੁਣ ਤਾਂ ਉਹ ਜ਼ਿਲਾ ਬਾਲ ਭਲਾਈ ਕਮੇਟੀ ਮੁਹਾਲੀ ਰਾਹੀਂ ਫਾਰਮੈਲਟੀਆਂ ਪੂਰੀਆਂ ਕਰਕੇ ਲਿਜਾ ਸਕਦੇ ਹਨ। ਇਸ ਮੌਕੇ ਚੇਅਰਮੈਨ ਅਸ਼ਵਨੀ ਕੁਮਾਰ ਅਬਰੋਲ, ਕਮੇਟੀ ਮੈਂਬਰ ਅਜੀਤ ਸਿੰਘ, ਪੰਡਤ ਨਰਿੰਦਰ ਸ਼ਰਮਾ, ਕਮੇਟੀ ਦੀ ਫਿਟ ਪਰਸਨ ਰਜਨੀ ਬਾਲਾ ਟੁਲਾਨੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਈ ਵੀ ਲਾਵਾਰਸ ਬੱਚਾ ਜਾਂ ਮਜ਼ਦੂਰੀ ਕਰਦਾ ਬੱਚਾ ਅਤੇ ਬੱਚੇ ਤੋਂ ਕੋਈ ਜ਼ਬਰਦਸਤੀ ਕੰਮ ਲੈਂਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਨਜ਼ਦੀਕੀ ਥਾਣਾ ਜਾਂ ਬਾਲ ਭਲਾਈ ਕਮੇਟੀ ਦੇ ਫਤਿਹਗਡ਼੍ਹ ਸਾਹਿਬ ਦੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਬਣੇ ਦਫ਼ਤਰ ਕਮਰਾ ਨੰ 321 ਵਿਚ ਸੂਚਨਾ ਦਿੱਤੀ ਜਾਵੇ, ਜਿਸ ’ਤੇ ਤੁਰੰਤ ਐਕਸ਼ਨ ਲਿਆ ਜਾਵੇਗਾ।