ਸਟੇਜ ਲਗਾਉਣ ਨੂੰ ਲੈ ਕੇ ਜਾਣੋ ਕੀ ਬੋਲੇ ਭਾਈ ਲੌਂਗੋਵਾਲ

10/16/2019 5:26:52 PM

ਪਟਿਆਲਾ (ਬਖਸ਼ੀ)—ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅੱਜ ਪਟਿਆਲਾ  ਦੇ ਪੰਥ ਰਤਨ ਗੁਰਚਰਨ ਸਿੰਘ ਟੋਹੜਾ ਇੰਸਟੀਟਿਊਟ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਨੂੰ ਲੈ ਕੇ ਹੋਣ ਵਾਲੀ ਮੀਟਿੰਗ 'ਚ ਸ਼ਾਮਲ ਹੋਣ ਲਈ ਆਏ ਸਨ। ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਐਸ.ਜੀ.ਪੀ.ਸੀ. ਵਲੋਂ ਬਣਾਈ.ਜਾਣ ਵਾਲੀ ਸਟੇਜ ਬਣੇਗੀ ਕਿਉਂਕਿ 1 ਤਰੀਕ ਤੋਂ ਧਾਰਮਿਕ ਪ੍ਰੋਗਰਾਮ ਸ਼ੁਰੂ ਹੋ ਜਾਣਗੇ ਜੋ ਉਥੇ ਹੀ ਕੀਤੇ ਜਾਣੇ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਕੋ ਸਟੇਜ ਤੇ ਸਾਂਝਾ ਪ੍ਰੋਗਰਾਮ ਕਰਨ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਕੋਲ ਹੁਣ ਮਾਮਲਾ ਪਹੁੰਚ ਚੁੱਕਿਆ ਹੈ ਇਸ ਲਈ ਜੋ ਫੈਸਲਾ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਹੋਵੇਗਾ ਉਸ ਨੂੰ ਮੰਨਿਆ ਜਾਵੇਗਾ।

ਇਸਦੇ ਨਾਲ ਉਨ੍ਹਾਂ ਨੇ ਦਿੱਲੀ ਸਰਕਾਰ ਵਲੋਂ ਨਨਕਾਣਾ ਸਾਹਿਬ ਜਾਣ ਵਾਸਤੇ ਜਾਣ ਵਾਲੇ ਦਿੱਲੀ ਦੇ ਲੋਕਾਂ ਦੇ 1600 ਰੁਪਏ ਦੇਣ ਨੂੰ ਸ਼ਲਾਘਾਯੋਗ ਕਦਮ ਚੁੱਕਿਆ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਵੀ ਕਿਹਾ ਜੇਕਰ ਉਹ ਇਹ ਕਰਨ ਤਾਂ ਇਹ ਸਰਕਾਰ ਦਾ ਵਧੀਆ ਕਦਮ ਹੋਵੇਗਾ।

Shyna

This news is Content Editor Shyna