ਲੁਧਿਆਣਾ ਦੀ ਆਬੋ-ਹਵਾ ਸਭ ਤੋਂ ਵੱਧ ਖਰਾਬ

06/09/2019 1:16:48 PM

ਲੁਧਿਆਣਾ/ਅੰਮ੍ਰਿਤਸਰ  : ਲੁਧਿਆਣਾ ਨੇ ਖਰਾਬ ਆਬੋ-ਹਵਾ ਦੇ ਮਾਮਲੇ 'ਚ ਪੂਰੇ ਦੇਸ਼ ਨੂੰ ਪਿੱਛੇ ਛੱਡ ਦਿੱਤਾ ਹੈ। ਸ਼ਨੀਵਾਰ ਨੂੰ ਜਾਰੀ ਏਅਰ ਕਵਾਲਿਟੀ ਇੰਡੈਕਸ ਰਿਪੋਰਟ ਮੁਤਾਬਕ ਲੁਧਿਆਣਾ 'ਚ ਹਵਾ ਪ੍ਰਦੂਸ਼ਣ ਸਭ ਤੋਂ ਜ਼ਿਆਦਾ ਰਿਹਾ। ਲੁਧਿਆਣਾ ਦੇ ਐੇਕਿਊਆਈ 317 ਤੇ ਦਿੱਲੀ 'ਚ 181 ਦਰਜ ਕੀਤਾ ਗਿਆ। ਪੰਜਾਬ ਦੀ ਗੱਲ ਕਰੀਏ ਤਾਂ ਲੁਧਿਆਣਾ ਤੋਂ ਬਾਅਦ ਜਲੰਧਰ ਦੀ ਆਬੋ-ਹਵਾ ਸਭ ਤੋਂ ਜ਼ਿਆਦਾ ਖਰਾਬ ਹੈ ਤੇ ਅੰਮ੍ਰਿਤਸਰ ਦੀ ਸਭ ਤੋਂ ਵਧੀਆ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਐਕਿਊਆਈ ਦਾ ਪੱਧਰ ਘੱਟਦਾ-ਵੱਧਦਾ ਰਹਿੰਦਾ ਹੈ ਤੇ ਇਸ ਤੋਂ ਪਹਿਲਾਂ ਵੀ ਲੁਧਿਆਣਾ ਦੀ ਅਜਿਹੀ ਰਿਪੋਰਟ ਮਿਲਦੀ ਰਹੀ ਹੈ। 

ਪੀਪੀਸੀਬੀ ਦੇ ਮੈਂਬਰ ਕਰੁਣੇਸ਼ ਗਰਗ ਨੇ ਕਿਹਾ ਕਿ ਪੰਜਾਬ 'ਚ ਏਅਰ ਕਵਾਲਿਟੀ ਇੰਡੈਕਸ ਸੁਧਾਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਲਈ 10 ਕਰੋੜ ਦੀ ਗ੍ਰਾਂਟ ਵੀ ਜਾਰੀ ਹੋਈ ਹੈ। ਐੱਨ.ਜੀ.ਟੀ. ਵਲੋਂ ਵੀ ਦਿਸ਼ਾ-ਨਿਰਦੇਸ਼ ਮਿਲੇ ਹਨ। ਬਰਸਾਤ ਹੋਣ ਅਤੇ ਤੇਜ਼ ਹਵਾਵਾਂ ਚੱਲਣ 'ਤੇ ਆਬੋ-ਹਵਾ 'ਚ ਕੁਝ ਸੁਧਾਰ ਆਵੇਗਾ। 

ਲੁਧਿਆਣਾ ਸਿਟੀ ਇਸ ਕਾਰਨ ਹੈ ਸਭ ਤੋਂ ਵੱਧ ਪ੍ਰਦੂਸ਼ਣ 
ਲੁਧਿਆਣਾ ਦੇਸ਼ ਭਰ 'ਚ ਸਭ ਤੋਂ ਜ਼ਿਆਦਾ ਵਾਹਨਾਂ ਦੀ ਵਰਤੋਂ ਕਰਨ ਵਾਲਾ ਸ਼ਹਿਰ ਹੈ। ਜੈਵਿਕ ਇਕਾਈਆਂ ਦੇ ਨਾਲ-ਨਾਲ ਵਾਹਨਾਂ ਦੀ ਵੱਧ ਵਰਤੋਂ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਹੈ। ਪੀਪੀਸੀਬੀ ਨੇ ਲੁਧਿਆਣਾ ਨੂੰ ਪ੍ਰਦੂਸ਼ਣ ਮੁਕਤ ਕਰਨ ਦੀ ਯੋਜਨਾ ਬਣਾਈ ਸੀ ਪਰ ਇਸ 'ਤੇ ਅਮਲ ਨਹੀਂ ਹੋਇਆ। ਕੱਚੀ ਜਗ੍ਹਾਂ ਤੋਂ ਮਿੱਟੀ ਚੁੱਕਣ ਨਾਲ ਵੀ ਪ੍ਰਦੂਸ਼ਣ ਵੱਧਦਾ ਹੈ। ਡੀਜ਼ਲ ਨਾਲ ਚੱਲਣ ਵਾਲੇ ਵਾਹਨ ਹਟਾ ਕੇ ਸੀ.ਐੱਨ.ਜੀ. ਵਾਹਨ ਚਲਾਉਣਾ ਸਮੇਂ ਦੀ ਮੰਗ ਹੈ। 

Baljeet Kaur

This news is Content Editor Baljeet Kaur