ਭਾਰੀ ਬਰਸਾਤ ਕਾਰਨ ਪਟਿਆਲਾ ''ਚ ਹੜ੍ਹ ਵਰਗੇ ਹਾਲਾਤ

08/19/2019 3:09:30 PM

ਪਟਿਆਲਾ (ਇੰਦਰਜੀਤ ਬਖਸ਼ੀ) : ਵੱਖ-ਵੱਖ ਸੂਬਿਆਂ 'ਚ ਭਾਰੀ ਬਰਸਾਤ ਹੋਣ ਕਰਕੇ ਕਈ ਥਾਵਾਂ 'ਤੇ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ ਉਥੇ ਹੀ ਪਟਿਆਲਾ ਦੇ ਪਿੰਡ ਕਲਿਆਣ ਵਿਖੇ ਭਾਖੜਾ ਨਹਿਰ ਦਾ ਬੰਨ੍ਹ ਟੁੱਟਣ ਕਰਕੇ ਖੇਤਾਂ 'ਚ ਪਾਣੀ ਭਰ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਵੀ ਉਨ੍ਹਾਂ ਦਾ ਪਾਣੀ ਨਾਲ ਕਾਫੀ ਨੁਕਸਾਨ ਹੋਇਆ ਸੀ ਹੁਣ ਦੂਜੀ ਵਾਰ ਉਨ੍ਹਾਂ ਇਹ ਜੀਰੀ ਲਗਾਈ ਸੀ ਜੋ ਕੇ ਫਿਰ ਤੋਂ ਖਰਾਬ ਹੋ ਚੁਕੀ ਹੈ ਤੇ ਅਜੇ ਤੱਕ ਕਿਸੇ ਸਰਕਾਰੀ ਅਧਿਕਾਰੀ ਵਲੋਂ ਕੋਈ ਸਾਰ ਨਹੀਂ ਲਈ ਗਈ।

ਉਥੇ ਹੀ ਭਾਰੀ ਬਰਸਾਤ ਕਾਰਨ ਪਟਿਆਲਾ ਦੀ ਜਗਦੀਸ਼ ਕਾਲੋਨੀ ਵਿਖੇ ਵੀ ਪਾਣੀ ਖੜਾ ਹੋ ਚੁਕਿਆ ਹੈ, ਜਿਸ ਨਾਲ ਲੋਕ ਕਾਫੀ ਪਰੇਸ਼ਾਨ ਹਨ। ਲੋਕਾਂ ਦਾ ਕਹਿਣਾ ਹੈ ਕਿ ਇਹ ਪਾਣੀ ਪਿਛਲੇ ਇਕ ਹਫਤੇ ਤੋਂ ਖੜਾ ਹੋਇਆ ਹੈ, ਜਿਸ ਨਾਲ ਬਿਮਾਰੀਆਂ ਫੈਲ ਰਹੀਆਂ ਹਨ। ਪ੍ਰਸ਼ਾਸਨ ਵਲੋਂ ਕੋਈ ਸਾਰ ਨਹੀਂ ਲਈ ਜਾ ਰਹੀ ਲੋਕਾ ਵਲੋਂ ਪ੍ਰਸ਼ਾਸਨ ਨੂੰ ਇਤਲਾਹ ਲਈ ਫੋਨ ਵੀ ਕੀਤੇ ਜਾ ਰਹੇ ਨੇ ਪਰ ਬਾਵਜੂਦ ਇਸਦੇ ਪ੍ਰਸ਼ਾਸਨ ਵਲੋਂ ਕੋਈ ਇੰਤਜ਼ਾਮ ਨਹੀਂ ਕੀਤਾ ਜਾ ਰਿਹਾ।

Baljeet Kaur

This news is Content Editor Baljeet Kaur