103 ਸਾਲਾ ਐਥਲੀਟ ਮਾਤਾ ਮਾਨ ਕੌਰ 10 ਪ੍ਰਭਾਵੀ ਵਿਸ਼ਵ ਪੱਧਰੀ ਸਿੱਖ ਔਰਤਾਂ ''ਚ ਸ਼ਾਮਲ

03/11/2019 9:17:12 AM

ਪਟਿਆਲਾ/ਬਾਰਨ (ਇੰਦਰ) : ਪੰਜਾਬ ਦੀ ਬੇਬੇ 103 ਸਾਲਾ ਐਥਲੀਟ ਮਾਤਾ ਮਾਨ ਕੌਰ ਨੇ ਇਕ ਵਾਰ ਫਿਰ ਪਟਿਆਲੇ ਦਾ ਮਾਣ ਵਧਾ ਦਿੱਤਾ। ਇਸ ਸਬੰਧੀ ਵਿਸ਼ਵ ਪੱਧਰ ਦੀ ਸੰਸਥਾ ਸਿੱਖ ਨੈੱਟ ਆਰਗੇਨਾਈਜ਼ੇਸ਼ਨ ਵਲੋਂ ਕਰਵਾਈ ਵੋਟਿੰਗ ਦੇ ਆਧਾਰ 'ਤੇ ਮਾਤਾ ਮਾਨ ਕੌਰ ਨੂੰ ਵਿਸ਼ਵ ਦੀਆਂ 10 ਪ੍ਰਭਾਵਸ਼ਾਲੀ ਸਿੱਖ ਔਰਤਾਂ ਵਿਚ ਸ਼ਾਮਲ ਕੀਤਾ ਗਿਆ ਹੈ, ਜਿਸ ਉਮਰ 'ਚ ਲੋਕਾਂ ਦੇ ਗੋਡੇ  ਭਾਰ ਨਹੀਂ ਝਲਦੇ, ਉਸ ਉਮਰ 'ਚ ਦੌੜਾਂ 'ਚ ਗੋਲਡ ਮੈਡਲ ਜਿੱਤਣਾ ਸੱਚਮੁੱਚ ਇਕ ਮਹਾਨ ਪ੍ਰਾਪਤੀ ਹੈ। ਮਾਨ ਕੌਰ ਦੀ ਖੇਡਾਂ ਦੀ ਦੌੜ 93 ਸਾਲ ਦੀ ਉਮਰ ਵਿਚ ਸ਼ੁਰੂ ਹੋਈ ਹੈ। ਉਸ ਤੋਂ ਬਾਅਦ ਮਾਤਾ ਮਾਨ ਕੌਰ ਨੇ ਕਈ ਵਿਸ਼ਵ ਰਿਕਾਰਡ ਆਪਣੇ ਨਾਂ ਕੀਤੇ। 2013 ਹੇਟਸਮੈਨ ਵਰਲਡ ਸੀਨੀਅਰ ਗੇਮਜ਼ ਵਿਚ 5, ਗੋਲਡ, ਅਮਰੀਕਾ ਦੀਆਂ ਗੇਮਜ਼ 2016 ਵਿਚ ਜਿੱਤੇ 4 ਸੋਨੇ ਦੇ ਤਮਗੇ ਅਤੇ 2017 ਵਰਲਡ ਮਾਸਟਰ ਗੇਮ 'ਚ ਵੀ ਕਮਾਲ ਕੀਤਾ। ਜੈਵਲਿਨ ਥ੍ਰੋਅ ਤੇ ਸ਼ਾਟਪੁੱਟ 'ਚ ਬਣਿਆ ਵਿਸ਼ਵ ਰਿਕਾਰਡ 100 ਮੀਟਰ ਰੇਸ ਅਤੇ ਜੈਵਲਿਨ ਥ੍ਰੋਅ ਵਿਚ ਬਣਾਇਆ ਵਿਸ਼ਵ ਰਿਕਾਰਡ ਤੇ 103 ਸਾਲਾਂ ਦੀ ਉਮਰ ਵਿਚ 35 ਗੋਲਡ ਮੈਡਲ ਜਿੱਤੇ। ਸਾਰੇ ਪੁਰਾਣੇ ਰਿਕਾਰਡ ਤੋੜ ਕੇ 'ਐਥਲੀਟ ਆਫ ਦਾ ਯੀਅਰ' ਤੋਂ ਇਲਾਵਾ ਬਹੁਤ ਸਾਰੇ ਰਿਕਾਰਡ ਮਾਤਾ ਮਾਨ ਕੌਰ ਨੇ ਆਪਣੇ ਨਾਂ ਕੀਤੇ। ਪੂਰੇ ਵਿਸ਼ਵ 'ਚੋਂ ਵੋਟਿੰਗ ਕਰਵਾਈ ਗਈ, ਜਿਸ 'ਚ ਐਥਲੀਟ ਮਾਤਾ ਮਾਨ ਕੌਰ ਤੇ ਡਾ. ਹਰਸ਼ਿੰਦਰ ਕੌਰ ਨੂੰ 10 ਪ੍ਰਭਾਵੀ ਸਿੱਖ ਔਰਤਾਂ ਵਿਚ ਸ਼ਮਾਲ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਇਹ  ਪਟਿਆਲਾ ਜ਼ਿਲੇ ਲਈ ਮਾਣ ਵਾਲੀ ਗੱਲ ਹੈ।  

Baljeet Kaur

This news is Content Editor Baljeet Kaur