91 ਹਸਪਾਤਲਾਂ ਨੇ ਕੀਤਾ ਬਾਇਓ-ਮੈਡੀਕਲ ਵੇਸਟ ਐਕਟ ਦਾ ਉਲੰਘਣ, ਨੋਟਿਸ ਜਾਰੀ

07/12/2019 1:50:14 PM

ਪਟਿਆਲਾ (ਵੈੱਬ ਡੈਸਕ) : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਦੀਆਂ 35 ਟੀਮਾਂ ਵੱਲੋਂ ਸੂਬੇ ਦੇ 170 ਹਸਪਤਾਲਾਂ ਦੀ ਅਚਨਚੇਤ ਜਾਂਚ ਕੀਤੀ ਗਈ। ਇਸ ਦੌਰਾਨ 91 ਹਸਪਤਾਲ ਬਾਇਓ-ਮੈਡੀਕਲ ਵੇਸਟ ਮੈਨੇਜਮੈਂਟ ਰੂਲਸ 2016 ਦੇ ਪ੍ਰਬੰਧਾਂ ਦੀ ਉਲੰਘਣਾ ਕਰਦੇ ਪਾਏ ਗਏ, ਜਿਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਜਾਂਚ ਪੰਜਾਬ ਦੇ ਹਸਪਤਾਲਾਂ ਲਈ ਬਣਾਏ ਗਏ ਬਾਇਓ-ਮੈਡੀਕਲ ਵੇਸਟ ਮੈਨੇਜਮੈਂਟ ਰੂਲਸ 2016 ਦੇ ਪ੍ਰਬੰਧਾਂ ਦੀ ਪਾਲਣਾ ਦੀ ਸਥਿਤੀ ਦੀ ਜਾਂਚਣ ਲਈ ਕੀਤੀ ਗਈ ਸੀ। ਜਾਂਚ ਦੌਰਾਨ 170 ਹਸਪਤਾਲਾਂ ਵਿਚੋਂ 78 ਹਪਸਤਾਲ ਬਾਇਓ-ਮੈਡੀਕਲ ਵੇਸਟ ਮੈਨੇਜਮੈਂਟ ਰੂਲਸ, 2016 ਦੇ ਪ੍ਰਬੰਧਾਂ ਦੀ ਪਾਲਣਾ ਕਰਦੇ ਹੋਏ ਪਾਏ ਗਏ, ਜਦੋਂਕਿ 91 ਹਸਪਤਾਲ ਬਾਇਓ-ਮੈਡੀਕਲ ਵੇਸਟ ਮੈਨੇਜਮੈਂਟ ਰੂਲਸ, 2016 ਦੇ ਪ੍ਰਬੰਧ ਦਾ ਉਲੰਘਣ ਕਰਦੇ ਪਾਏ ਅਤੇ 1 ਹਸਪਤਾਲ ਜਾਂਚ ਦੌਰਾਨ ਬੰਦ ਮਿਲਿਆ।

ਲੁਧਿਆਣਾ ਜ਼ਿਲੇ ਵਿਚ ਘੱਟੋ-ਘੱਟ 25, ਅੰਮ੍ਰਿਤਸਰ ਅਤੇ ਬਠਿੰਡਾ ਜ਼ਿਲੇ ਵਿਚ 7-7, ਕਪੂਰਥਲਾ ਅਤੇ ਮੁਹਾਲੀ ਜ਼ਿਲੇ ਵਿਚ 6-6, ਮਾਨਸਾ ਅਤੇ ਸੰਗਰੂਰ ਜ਼ਿਲੇ ਵਿਚ 5-5, ਜਲੰਧਰ ਜ਼ਿਲੇ ਵਿਚ 3, ਰੋਪੜ, ਫਰੀਦਕੋਟ, ਫਿਰੋਜ਼ਪੁਰ ਅਤੇ ਹੁਸ਼ਿਆਰਪੁਰ ਜ਼ਿਲੇ ਵਿਚ 4-4, ਫਤਿਹਗੜ੍ਹ ਸਾਹਿਬ, ਪਟਿਆਲਾ, ਪਠਾਨਕੋਟ, ਸ੍ਰੀ ਮੁਕਤਸਰ ਸਾਹਿਬ ਵਿਚ 2-2, ਤਰਨਤਾਰਨ, ਮੋਗਾ ਅਤੇ ਐਸ.ਬੀ.ਐਸ. ਨਗਰ ਵਿਚ 1-1 ਹਸਪਤਾਲ ਬਾਇਓ-ਮੈਡੀਕਲ ਵੇਸਟ ਮੈਨੇਜਮੈਂਟ ਰੂਲਜ਼ ਦੀ ਉਲੰਘਣਾ ਕਰਦੇ ਪਾਏ ਗਏ।

ਜ਼ਿਕਰਯੋਗ ਹੈ ਕਿ ਪੰਜਾਬ ਵਿਚ 8400 ਹਸਪਤਾਲਾਂ ਅਤੇ ਲੈਬੋਰਟਰੀਆਂ ਦੇ ਬਾਇਓ ਮੈਡੀਕਲ ਵੇਸਟ ਦਾ ਨਿਪਟਾਰਾ ਕਰਨ ਲਈ 5 ਬਾਇਓ ਮੈਡੀਕਲ ਵੇਸਟ ਟ੍ਰੀਟਮੈਂਟ ਪਲਾਂਟ ਮੋਹਾਲੀ, ਲੁਧਿਆਣਾ, ਅੰਮ੍ਰਿਤਸਰ, ਮੁਕਮਸਰ ਅਤੇ ਪਠਾਨਕੋਟ ਵਿਚ ਸਥਾਪਿਤ ਹਨ।

cherry

This news is Content Editor cherry