ਪਟਿਆਲਾ: ਖੇੜੀ ਮਾਨਿਆਂ ਪੰਚਾਇਤ ਨੇ ਸਰਕਾਰੀ ਸਕੂਲ ''ਚ ਲਗਵਾਏ 7 ਏ.ਸੀ.

09/16/2019 10:54:50 AM

ਪਟਿਆਲਾ—ਖੇੜੀ ਮਾਨਿਆਂ ਦੀ ਪੰਚਾਇਤ ਨੇ ਵਧੀਆ ਪਹਿਲ ਕੀਤੀ ਹੈ। ਪੰਚਾਇਤ ਨੇ ਪਿੰਡ ਦੇ ਸਰਕਾਰੀ ਐਲੀਮੈਂਟਰੀ ਅਤੇ ਮਿਡਲ ਸਕੂਲ ਦੇ ਬੱਚੇ ਗਰਮੀ 'ਚ ਵੀ ਆਰਾਮ ਨਾਲ ਪੜ੍ਹ ਸਕਣ, ਇੱਥੇ 7 ਏ.ਸੀ. ਲਗਵਾ ਦਿੱਤੇ ਹਨ। ਬਿੱਲ ਵੀ ਪੰਚਾਇਤ ਭਰ ਰਹੀ ਹੈ। ਜਾਣਕਾਰੀ ਮੁਤਾਬਕ ਸਾਰੇ ਕਲਾਸਰੂਮ ਏ.ਸੀ. ਨਾਲ ਲੈਸ ਹਨ। ਇਸ ਨਾਲ ਬੱਚੇ ਮਨ ਲਗਾ ਕੇ ਪੜ੍ਹਾਈ ਕਰ ਰਹੇ ਹਨ। ਇਸ ਸਮੇਂ ਪੰਚਾਇਤ ਦੇ ਸਹਿਯੋਗ ਨਾਲ ਸਿੱਖਿਆ ਸਕੱਤਰ ਦਾ ਸਕੂਲ ਸਮਾਰਟ ਬਣਨ ਦਾ ਸੁਪਨਾ ਪੂਰਾ ਹੋ ਰਿਹਾ ਹੈ। ਐਲੀਮੈਂਟਰੀ 'ਚ 47 ਵਿਦਿਆਰਥੀ ਅਤੇ 2 ਅਧਿਆਪਕ, ਜਦਕਿ ਮਿਡਲ 'ਚ 60 ਵਿਦਿਆਰਥੀ ਅਤੇ 6 ਅਧਿਆਪਕ। ਸਕੂਲ ਇੰਚਾਰਜ ਕੁਲਵਿੰਦਰ ਕੌਰ ਅਤੇ ਮਨਜੀਤ ਕੌਰ ਨੇ ਦੱਸਿਆ ਕਿ ਪੰਚਾਇਤ ਦੇ ਸਹਿਯੋਗ ਨਾਲ ਪ੍ਰਾਇਮਰੀ ਸਕੂਲ 'ਚ 2 ਏ.ਸੀ. ਕਲਾਸਰੂਮ ਅਤੇ ਕੁਝ ਸਮਾਂ ਪਹਿਲਾਂ ਹੀ ਜ਼ਿਲਾ ਪ੍ਰਸ਼ਾਸਨ ਦੀ ਮਦਦ ਨਾਲ ਲੈਬ 'ਚ ਵੀ ਏ.ਸੀ. ਲਗਵਾਇਆ ਹੈ। ਮਿਡਲ 'ਚ 3 ਏ.ਸੀ. ਕਲਾਸਰੂਮ, 1 ਆਫਿਸ 'ਚ 1 ਏ.ਸੀ. ਕੰਪਿਊਰਟਰ ਲੈਬ 'ਚ ਲਗਾਇਆ ਹੈ।

ਬਾਕੀ ਪੰਚਾਇਤਾਂ ਲਈ ਪ੍ਰੇਰਣਾ
ਡੀ.ਈ.ਓ. ਸੈਕੇਂਡਰੀ ਕੁਲਭੂਸ਼ਣ ਸਿੰਘ ਅਤੇ ਡੀ.ਈ.ਓ. ਐਲੀਮੈਂਟਰੀ ਅਮਰਜੀਤ ਸਿੰਘ ਨੇ ਕਿਹਾ ਕਿ ਪੰਚਾਇਤਾਂ ਦੇ ਸਹਿਯੋਗ ਨਾਲ ਸਕੂਲ ਸਮਾਰਟ ਬਣਾਏ ਜਾ ਰਹੇ ਹਨ। ਖੇੜੀ ਮਾਨਿਆਂ ਪੰਚਾਇਤ ਦਾ ਕੰਮ ਪ੍ਰਸ਼ੰਸਾਯੋਗ ਹੈ। ਹੋਰ ਪੰਚਾਇਤਾਂ ਨੂੰ ਵੀ ਇਸ ਤੋਂ ਸਿੱਖਿਆ ਲੈਂਦੇ ਹੋਏ ਪਿੰਡ ਦੇ ਸਕੂਲ ਨੂੰ ਸਮਾਰਟ ਬਣਾਉਣਾ ਚਾਹੀਦਾ ਹੈ।

ਇਸ ਤਰ੍ਹਾਂ ਆਇਆ ਸੁਝਾਅ
ਪਿੰਡ ਦੇ ਸਾਬਕਾ ਸਰਪੰਚ ਨਰਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਕੁਝ ਧਨੀ ਪਰਿਵਾਰਾਂ ਦੇ ਹੀ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਹਨ। ਉੱਥੇ ਏ.ਸੀ. ਕਲਾਮਰੂਮ 'ਚ ਪੜ੍ਹਾਈ ਕਰਵਾਈ ਜਾਂਦੀ ਹੈ। ਪ੍ਰਾਈਵੇਟ ਸਕੂਲ ਦੇ ਬੱਚੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਆਪਣੇ ਸਕੂਲ ਦੇ ਕਲਾਸਰੂਮ 'ਚ ਏ.ਸੀ. ਲੱਗਾ ਹੋਣ ਦੇ ਬਾਰੇ 'ਚ ਦੱਸਦੇ ਸੀ ਤਾਂ ਸਰਕਾਰੀ ਸਕੂਲ 'ਚ ਪੜ੍ਹਨ ਵਾਲੇ ਬੱਚੇ ਆਪਣੇ ਆਪ ਨੂੰ ਛੋਟਾ ਸਮਝਦੇ ਸੀ। ਬੱਚੇ ਦੀ ਇਸ ਭਾਵਨਾ ਨੂੰ ਦੇਖ ਕੇ ਪੰਚਾਇਤ ਮੈਂਬਰ ਨਾਲ ਗੱਲ ਕਰਕੇ 7 ਏ.ਸੀ. ਲਗਵਾਏ। ਇਸ 'ਤੇ ਕਰੀਬ ਢਾਈ ਤੋਂ 3 ਲੱਖ ਰੁਪਏ ਦੇ ਖਰਚਾ ਹੋਇਆ। ਮੌਜੂਦਾ ਸਰਪੰਚ ਸਰਬਜੀਤ ਕੌਰ ਨੇ ਕਿਹਾ ਕਿ ਬਿੱਲ ਵੀ ਪੰਚਾਇਤ ਭਰ ਰਹੀ ਹੈ। ਪਿੰਡ ਦੇ ਬੱਚੇ ਹੀ ਕੱਲ ਦਾ ਭਵਿੱਖ ਹਨ। ਇਨ੍ਹਾਂ ਨੂੰ ਪੜ੍ਹਾਈ ਕਰਨ 'ਚ ਕੋਈ ਮੁਸ਼ਕਲ ਨਾ ਹੋਵੇ। ਇਸ ਲਈ ਸਕੂਲ ਨੂੰ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ। ਸਕੂਲ 'ਚ ਹਰ ਕਿਸਮ ਦੇ ਕੰਮ ਕਰਵਾਏ ਜਾ ਰਹੇ ਹਨ। ਪੰਚਾਇਤ ਨੇ ਸਕੂਲ 'ਚ ਝੂਲੇ ਵੀ ਲਗਵਾਏ ਹਨ।

Shyna

This news is Content Editor Shyna