ਅਕਾਲੀ ਦਲ ਲਈ ਖਤਰੇ ਦੀ ਘੰਟੀ, ਵਰਚੂਅਲ ਰੈਲੀ 'ਚ ਭਾਜਪਾ ਕਾਂਗਰਸ ਦਾ ਬਦਲ ਬਣਨ ਦੀ ਦੌੜ 'ਚ

06/28/2020 6:19:16 PM

ਪਠਾਨਕੋਟ (ਸ਼ਾਰਦਾ): ਭਾਜਪਾ ਵਲੋਂ ਪੰਜਾਬ ਪੱਧਰ ਦੀ ਬਹੁ-ਚਰਚਿਤ ਰੈਲੀ ਆਖਿਰਕਾਰ ਆਉਣ ਵਾਲੇ ਸਮੇਂ 'ਚ ਰਾਜਨੀਤਕ ਹਲਾਤਾਂ ਬਾਰੇ ਕਈ ਸਾਫ਼ ਸੰਦੇਸ਼ ਦੇਣ ਵਿਚ ਸਫਲ ਰਹੀ। ਕਈ ਮਹੀਨਿਆਂ ਤੋਂ ਪਾਰਟੀ ਕੋਰੋਨਾ ਮਹਾਮਾਰੀ ਦੌਰਾਨ ਆਪਣਾ ਵਿਧੀਵਤ ਢਾਂਚਾ ਸਥਾਪਿਤ ਕਰਨ ਲਈ ਹੱਥ ਪੈਰ ਮਾਰ ਰਹੀ ਸੀ। ਸਿਰਫ਼ 23 ਸੀਟਾਂ 'ਤੇ ਚੋਣ ਲੜਨ ਵਾਲੀ ਭਾਜਪਾ, ਜਿਸਦੇ ਵਿਧਾਨਸਭਾ 'ਚ ਅਜੇ ਦੋ ਹੀ ਵਿਧਾਇਕ ਹਨ, ਕਾਫ਼ੀ ਲੰਬੇ ਸਮੇਂ ਤਕ ਸ਼ਸ਼ੋਪੰਜ ਦੀ ਸਥਿਤੀ ਵਿਚ ਰਾਜਨੀਤੀ ਕਰਦੀ ਨਜ਼ਰ ਆਈ। ਕੋਰੋਨਾ ਕਾਲ 'ਚ ਜਿਸ ਤਰ੍ਹਾਂ ਨਾਲ ਆਈ. ਟੀ. ਟੈਕਨਾਲੋਜੀ ਦਾ ਇਸਤੇਮਾਲ ਸਾਰੇ ਦੇਸ਼ ਵਿਚ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ, ਆਉਣ ਵਾਲੇ ਸਮੇਂ ਵਿਚ ਇਸ ਦਾ ਪਾਰਟੀ ਨੂੰ ਕੀ ਲਾਭ ਹੋਵੇਗਾ ਉਹ ਬਿਹਾਰ, ਬੰਗਾਲ ਅਤੇ ਆਉਣ ਵਾਲੇ ਸਮੇਂ ਵਿਚ ਪੰਜਾਬ ਦੀਆਂ ਚੋਣਾਂ 'ਚ ਸਪੱਸ਼ਟ ਹੋ ਜਾਵੇਗਾ। ਹਰ ਬੂਥ 'ਤੇ ਇਕ ਵੱਟਸਐਪ ਗਰੁੱਪ ਬਣਾਉਣਾ ਅਤੇ ਉਸਦੇ ਨਾਲ 50 ਲੋਕਾਂ ਨੂੰ ਜੋੜਨਾ ਇਹ ਟੀਚਾ ਲੈ ਕੇ ਪਾਰਟੀ ਨੇ ਆਪਣਾ ਆਈ.ਟੀ. ਦਾ ਕੰਮ ਸ਼ੁਰੂ ਕੀਤਾ ਸੀ। ਇਸ ਵਿਚ ਕਿੰਨੀ ਕਾਮਯਾਬੀ ਮਿਲੀ ਹੈ, ਇਸਦਾ ਵਿਸ਼ਵੇਸ਼ਣ ਅਤੇ ਪ੍ਰਭਾਵ ਪੰਜਾਬ ਵਿੱਚ ਛੇਤੀ ਹੀ ਦਿਖਣਾ ਸ਼ੁਰੂ ਹੋ ਜਾਵੇਗਾ।

ਇਹ ਵੀ ਪੜ੍ਹੋ:  ਕਮਿਸ਼ਨਰ ਦਫਤਰ ਦਾ ਕਾਰਨਾਮਾ: ਦਫਤਰ ਕੰਪਲੈਕਸ 'ਚ ਉਲਟਾ ਲਹਿਰਾਉਂਦਾ ਰਿਹਾ ਰਾਸ਼ਟਰੀ ਝੰਡਾ

ਰੈਲੀ ਦੌਰਾਨ ਸਾਰੇ ਨੇਤਾਵਾਂ ਨੇ ਵਰਕਰਾਂ ਨਾਲ ਤਾਲਮੇਲ ਬਣਾਇਆ ਅਤੇ ਇੱਛਾ ਅਨੁਸਾਰ ਇਕ ਸਾਫ ਸੰਦੇਸ਼ ਦੇਣ ਵਿਚ ਸਫਲ ਰਹੇ। ਇਸ ਵਿਚ ਕੋਈ ਦੋ ਰਾਇ ਨਹੀਂ ਕਿ ਵਰਕਰਾਂ ਦੀਆਂ ਨਜ਼ਰਾਂ ਵਿਚ ਅਤੇ ਅਸਲ 'ਚ ਪਾਰਟੀ ਅਕਾਲੀ ਦਲ ਦੀ ਇਕ ਪਿੱਛਲੱਗੂ ਦੇ ਰੂਪ 'ਚ ਲੰਬੇ ਸਮੇਂ ਤੋਂ ਤਾਇਨਾਤ ਰਹੀ ਹੈ। ਜਦੋਂ ਵੀ ਸਰਕਾਰ ਆਈ ਹੈ ਅਕਾਲੀ ਦਲ ਇੰਨਾ ਹਾਵੀ ਰਹਿੰਦਾ ਹੈ ਕਿ 4 ਮੰਤਰੀ ਹੋਣ ਦੇ ਬਾਵਜੂਦ ਵੀ ਭਾਜਪਾ ਦੇ ਵਰਕਰਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ। ਇਹ ਗੱਲ ਲੰਬੇ ਸਮੇਂ ਤੋਂ ਵਰਕਰਾਂ ਨੂੰ ਚੁੱਭਦੀ ਆ ਰਹੀ ਹੈ।ਅੱਜ ਦੀ ਰੈਲੀ ਵਿੱਚ ਜਿਵੇਂ ਕਿ 'ਜਗ ਬਾਣੀ' ਦੇ ਇਸ ਪੱਤਰਕਾਰ ਨੇ ਸਭ ਤੋਂ ਪਹਿਲਾਂ ਲੋਕਸਭਾ ਦੇ ਬਾਅਦ ਸੰਗਠਨ ਦੀ ਰਣਨੀਤੀ ਦਾ ਜ਼ਿਕਰ ਕੀਤਾ ਸੀ ਕਿ 53 ਸੀਟਾਂ ਚੁਣੀਆਂ ਗਈਆਂ ਹਨ ਅਤੇ ਇੱਥੇ ਭਾਜਪਾ ਆਪਣਾ ਵਿਸਥਾਰ ਕਰਦੇ ਹੋਏ ਮਜ਼ਬੂਤੀ ਨਾਲ ਪੈਰ ਜਮਾਏਗੀ। ਇਕ ਸਾਲ ਤੋਂ ਵੱਧ ਸਮਾਂ ਬੀਤਣ ਤੋਂ ਬਾਅਦ ਅਕਾਲੀ ਦਲ ਆਪਣੀ ਰਾਜਨੀਤਕ ਹੋਂਦ ਨੂੰ ਮਜ਼ਬੂਤ ਨਹੀਂ ਕਰ ਸਕਿਆ। ਨਤੀਜੇ ਵਜੋਂ ਹੁਣ ਹੌਲੀ-ਹੌਲੀ ਪਾਰਟੀ ਅੱਧੀਆਂ ਸੀਟਾਂ 'ਤੇ ਚੋਣ ਲੜਨ ਲਈ ਮਨ ਬਣਾਉਂਦੀ ਨਜ਼ਰ ਆ ਰਹੀ ਹੈ, ਜਿਸ ਤਰ੍ਹਾਂ ਇਸੇ ਸਾਲ ਅਸ਼ਵਨੀ ਸ਼ਰਮਾ ਦੇ ਪ੍ਰਧਾਨ ਦੇ ਅਹੁਦੇ 'ਤੇ ਵਿਰਾਜਮਾਨ ਹੋਣ ਦੇ ਸਮਾਗਮ ਵਿਚ ਸੀਨੀਅਰ ਨੇਤਾ ਮਦਨ ਮੋਹਨ ਮਿੱਤਲ ਅਤੇ ਮਾਸਟਰ ਮੋਹਨ ਲਾਲ ਨੇ ਪ੍ਰਧਾਨ ਨੂੰ ਅੱਧੀਆਂ ਸੀਟਾਂ 'ਤੇ ਚੋਣ ਲੜਨ ਦੀ ਤਿਆਰੀ ਕਰਨ ਲਈ ਕਿਹਾ ਸੀ ਅਤੇ ਵਰਕਰ ਜੋਸ਼ ਨਾਲ ਲਬਾਲਬ ਹੋ ਗਏ ਸਨ, ਉਹ ਸਥਿਤੀ ਹੁਣ ਸਾਫ਼ ਤੌਰ 'ਤੇ ਸਾਹਮਣੇ ਆਉਂਦੀ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ:  ਬੁਲੰਦ ਹੌਂਸਲੇ ਦੀ ਮਿਸਾਲ: ਕੋਟਕਪੂਰਾ ਦੇ 78 ਸਾਲਾ ਬਜ਼ੁਰਗ ਨੇ ਕੋਰੋਨਾ ਖਿਲਾਫ ਜਿੱਤੀ ਜੰਗ

ਇਸ ਰੈਲੀ ਵਿਚ ਕਿਸੇ ਵੀ ਨੇਤਾ ਨੇ ਅਕਾਲੀ- ਭਾਜਪਾ ਗਠਜੋੜ ਬਾਰੇ ਨਾ ਤਾਂ ਗੱਲ ਕੀਤੀ ਅਤੇ ਨਾ ਹੀ ਕਿਸੇ ਨੇ ਅਕਾਲੀ ਦਲ ਦਾ ਨਾਂ ਲਿਆ ਅਤੇ ਨਾ ਹੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਇਕ ਵੀ ਟਿੱਪਣੀ ਸਾਹਮਣੇ ਆਈ। ਇਸਦਾ ਮਤਲਬ ਇਹ ਹੈ ਕਿ ਬਿੱਲੀ ਥੈਲੇ ਵਿਚੋਂ ਬਾਹਰ ਆ ਗਈ ਹੈ। ਅਕਾਲੀ ਦਲ ਦੇ ਲਈ ਖਤਰੇ ਦੀ ਘੰਟੀ ਵੱਜ ਚੁੱਕੀ ਹੈ। ਜਾਂ ਤਾਂ ਅਕਾਲੀ ਦਲ ਭਾਜਪਾ ਨੂੰ ਜ਼ਿਆਦਾ ਸੀਟਾਂ ਦੇਣ ਲਈ ਮਨ ਬਣਾਵੇ ਨਹੀਂ ਤਾਂ ਭਾਜਪਾ ਆਪਣੇ ਰਸਤੇ 'ਤੇ ਅੱਗੇ ਚਲਦੀ ਹੋਈ ਨਜ਼ਰ ਆ ਰਹੀ ਹੈ। ਹੁਣ ਇਸੇ ਦਾ ਨਤੀਜਾ ਹੈ ਕਿ ਰੈਲੀ ਤੋਂ ਕੁਝ ਦਿਨ ਪਹਿਲਾਂ ਮਦਨ ਮੋਹਨ ਮਿੱਤਲ ਨੇ ਭਾਜਪਾ ਦੀਆਂ ਅੱਧੀਆਂ ਸੀਟਾਂ 'ਤੇ ਲੜਨ ਦੀ ਮੰਗ ਨੂੰ ਦੁਬਾਰਾ ਦੁਹਰਾਇਆ। ਅਜੇ ਤਕ ਸਥਾਨਕ ਭਾਜਪਾ ਨੇਤਾ ਇਸ ਗੱਲ ਨੂੰ ਹਵਾ ਨਹੀਂ ਦੇ ਰਹੇ ਪਰ ਸੰਗਠਨ ਦੀ ਯੋਜਨਾ ਅਨੁਸਾਰ ਹੌਲੀ-ਹੌਲੀ ਜ਼ਿਆਦਾ ਸੀਟਾਂ 'ਤੇ ਲੜਨ ਦੀ ਚਾਹ ਵਿਚ ਹੁਣ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਨਹੀਂ ਤਾਂ ਅਜਿਹਾ ਸੰਭਵ ਹੀ ਨਹੀਂ ਸੀ ਕਿ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਆਪਣੇ ਅੱਧੇ ਘੰਟੇ ਦੇ ਭਾਸ਼ਣ 'ਚ ਜਿਥੇ ਕਿਸਾਨਾਂ ਅਤੇ ਫੌਜੀਆਂ ਦੇ ਹੱਕ ਵਿਚ ਵਾਰ-ਵਾਰ ਗੱਲ ਕਰ ਰਹੇ ਹੋਣ ਅਤੇ ਵੱਡੇ ਬਾਦਲ ਸਾਹਿਬ ਤੇ ਅਕਾਲੀ ਦਲ ਦਾ ਜ਼ਿਕਰ ਤਕ ਨਾ ਆਏ, ਇਹ ਸੰਭਵ ਨਹੀਂ ਹੈ। ਇਸੇ ਤਰ੍ਹਾਂ ਸੋਮ ਪ੍ਰਕਾਸ਼ ਕੇਂਦਰੀ ਰਾਜ ਮੰਤਰੀ, ਪੰਜਾਬ ਦੇ ਇੰਚਾਰਜ ਅਤੇ ਭਾਜਪਾ ਦੇ ਉਪ ਪ੍ਰਧਾਨ ਪ੍ਰਭਾਤ ਝਾਅ, ਅਸ਼ਵਨੀ ਸ਼ਰਮਾ ਅਤੇ ਤਿੰਨੋ ਮਹਾਮੰਤਰੀ ਜੇਕਰ ਗਠਜੋੜ ਦਾ ਜ਼ਿਕਰ ਨਹੀਂ ਕਰ ਰਹੇ ਤਾਂ ਨਿਸ਼ਚਿਤ ਤੌਰ 'ਤੇ ਇਹ ਇਕ ਭਵਿੱਖ ਦੀ ਯੋਜਨਾ ਦਾ ਇਕ ਹਿੱਸਾ ਹੈ। ਭਾਜਪਾ ਕਾਂਗਰਸ ਦਾ ਬਦਲ ਬਣਨਾ ਚਾਹੁੰਦੀ ਹੈ ਅਤੇ ਇਸ 'ਤੇ ਕੰਮ ਸ਼ੁਰੂ ਹੋ ਚੁੱਕਾ ਹੈ।

ਪੰਜਾਬ ਭਾਜਪਾ ਪ੍ਰਧਾਨ ਨੇ ਸ਼ਰਾਬ ਮਾਫੀਆ, ਰੇਤ ਮਾਫੀਆ, ਪੀ. ਪੀ. ਕਿੱਟ ਅਤੇ ਰਾਸ਼ਨ ਘੋਟਾਲੇ ਨੂੰ ਲੈ ਕੇ ਕੀਤਾ ਕਾਂਗਰਸ 'ਤੇ ਹਮਲਾ
ਰੈਲੀ ਵਿਚ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜਿਥੇ ਸੱਤਾਧਿਰ ਕਾਂਗਰਸ 'ਤੇ ਹਮਲਾ ਕਰਕੇ ਇਸ ਨੂੰ ਇਕ ਨਿਕੰਮੀ ਸਰਕਾਰ ਦਾ ਨਾ ਦਿੱਤਾ ਹੈ ਉਥੇ ਹੀ ਲਾਕਡਾਊਨ ਦੇ ਸਮੇਂ ਹੋਏ ਸ਼ਰਾ ਦੇ ਘੋਟਾਲੇ, ਅਨਾਜ਼ ਘੋਟਾਲੇ ਅਤੇ ਰੇਤ ਮਾਫੀਆ ਵਰਗੇ ਘੋਟਾਲਿਆਂ 'ਤੇ ਬੁਲੰਦ ਅਵਾਜ਼ ਵਿਚ ਕਾਂਗਰਸ 'ਤੇ ਤਿੱਖੇ ਵਾਰ ਕਰਦਿਆਂ ਕਿਹਾ ਕਿ ਕਾਂਗਰਸ ਦੀ ਫਿਤਰਤ ਵਿਚ ਹੀ ਸੇਵਾ ਕਰਨਾ ਨਹੀਂ ਹੈ। ਸੱਤਾ ਵਿਚ ਆਉਣ ਲਈ ਕਾਂਗਰਸ ਕਿਸੇ ਵੀ ਹੱਦ ਤਕ ਜਾ ਸਕਦੀ ਹੈ। ਸਮਾਰਟ ਫੋਨ ਅਤੇ ਘਰ-ਘਰ ਨੌਕਰੀ ਅਤੇ ਬੁਢਾਪਾ ਪੈਨਸ਼ਨ ਦੇ ਮੁੱਦੇ ਨੂੰ ਉਠਾ ਕੇ ਅਸ਼ਵਨੀ ਸ਼ਰਮਾ ਨੇ ਕਾਂਗਰਸ 'ਤੇ ਦੋਸ਼ ਲਗਾਉਂਦੇ ਹੋਏ ਵਰਕਰਾਂ ਨੂੰ ਸੰਦੇਸ਼ ਦਿੱਤਾ ਕਿ ਹੁਣ ਭਾਜਪਾ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਵਿਚ ਆਉਣਾ ਚਾਹੁੰਦੀ ਹੈ। ਸਾਰੀ ਰੈਲੀ ਵਿਚ ਅਕਾਲੀ ਦਲ ਦਾ ਇਕ ਵਾਰ ਵੀ ਜ਼ਿਕਰ ਨਹੀਂ ਹੋਇਆ। ਸਿਰਫ਼ ਕਾਂਗਰਸ ਨੂੰ ਟਾਰਗੇਟ ਕਰਕੇ ਲੋਕਾਂ ਦੇ ਨਾਲ ਜੁੜਨ ਦਾ ਇਕ ਵੱਡਾ ਅਭਿਆਨ ਇਸ ਰੈਲੀ ਵਿੱਚ ਸ਼ੁਰੂ ਹੋ ਚੁੱਕਾ ਹੈ। ਅਕਾਲੀ ਦਲ ਨੂੰ ਪਹਿਲਾਂ ਤੋਂ ਹੀ ਅਹਿਸਾਸ ਹੈ ਕਿ ਗਠਜੋੜ ਨੂੰ ਲੈ ਕੇ ਦਾਲ ਵਿਚ ਕੁਝ ਕਾਲ ਹੈ ਪਰ ਹੌਲੀ-ਹੌਲੀ ਸ਼ੱਕ ਦੇ ਬੱਦਲ ਸਾਫ਼ ਹੋ ਰਹੇ ਹਨ ਅਤੇ ਸਾਫ਼ ਸੰਦੇਸ਼ ਆਉਣੇ ਸ਼ੁਰੂ ਹੋ ਗਏ ਹਨ ਕਿ ਜਾਂ ਤਾਂ ਅਕਾਲੀ ਦਲ ਆਪਣਾ ਰਾਜਨੀਤਕ ਕੱਦ ਪਹਿਲਾਂ ਦੀ ਤਰ੍ਹਾਂ ਵਧਾ ਲਵੇ ਤਾਂ ਕਿ ਭਾਜਪਾ ਦਾ ਕੱਦ ਉਸ ਦੇ ਸਾਹਮਣੇ ਬੌਣਾ ਲੱਗੇ, ਨਹੀਂ ਤਾਂ 50-50 ਦੀ ਯੋਜਨਾ ਨੂੰ ਖੰਭ ਲੱਗ ਸਕਦੇ ਹਨ। ਅਕਾਲੀ ਦਲ ਲਈ ਇਸ ਤੋਂ ਵੱਡੀ ਖੂਨ ਦਾ ਘੁੱਟ ਪੀਣ ਦੀ ਕੋਈ ਗੱਲ ਨਹੀਂ ਹੋ ਸਕਦੀ ਕਿ ਉਸ ਦਾ ਛੋਟਾ ਭਾਈਵਾਲ ਹੁਣ 50 ਪ੍ਰਤੀਸ਼ਤ ਹਿੱਸੇਦਾਰੀ ਗਠਜੋੜ ਵਿਚ ਮੰਗੇ। ਦੇਖਣ ਵਿੱਚ ਅਜੇ ਚੋਣਾਂ 'ਚ ਇਕ ਸਾਲ ਤੋਂ ਜ਼ਿਆਦਾ ਸਮਾਂ ਹੈ ਪਰ ਰਾਜਨੀਤੀ ਵਿਚ ਇੰਨਾ ਸਮਾਂ ਪਲਾਂ ਵਿਚ ਹੀ ਬੀਤ ਜਾਂਦਾ ਹੈ। ਗਠਜੋੜ ਦੀ ਰਾਜਨੀਤੀ ਨਵੇਂ ਦੌਰ ਵਿਚ ਦਾਖਲ ਹੋ ਚੁੱਕੀ ਹੈ ਕਿਉਂਕਿ ਇਕ ਸਾਲ ਦੌਰਾਨ ਢੀਂਡਸਾ ਪਰਿਵਾਰ ਨੇ ਅਕਾਲੀ ਦਲ 'ਤੇ ਜੋ ਵੱਡਾ ਵਾਰ ਕੀਤਾ ਹੈ, ਉਸ ਨੇ ਵੀ ਅਕਾਲੀ-ਭਾਜਪਾ ਗਠਜੋੜ ਦੇ ਭਵਿੱਖ 'ਤੇ ਪ੍ਰਸ਼ਨ ਚਿੰਨ ਲਗਾ ਦਿੱਤਾ ਹੈ। ਰੈਲੀ 'ਚ ਵਰਕਰਾਂ ਨੂੰ ਸਾਫ਼ ਸੰਦੇਸ਼ ਦਿੱਤਾ ਗਿਆ ਕਿ ਭਾਜਪਾ ਹੁਣ ਅਕਾਲੀ ਦਲ ਦੀ ਪਿੱਛਲੱਗੂ ਨਹੀਂ ਹੈ ਅਤੇ ਉਹ ਕਾਂਗਰਸ ਦਾ ਬਦਲ ਬਣਨ ਲਈ ਇਕ ਪ੍ਰਮੁੱਖ ਵਿਰੋਧੀ ਧਿਰ ਦੇ ਰੂਪ ਵਿੱਚ ਅੱਗੇ ਆਉਣਾ ਚਾਹ ਰਹੀ ਹੈ।

ਰੈਲੀ 'ਚ 'ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਹਿ' ਪੰਜਾਬ ਅਤੇ ਪੰਜਾਬੀ ਜ਼ਿੰਦਾਬਾਦ ਦੇ ਲੱਗੇ ਨਾਅਰੇ
ਜਿੱਥੇ ਰੈਲੀ ਦੀ ਸ਼ੁਰੂਆਤ ਆਰ. ਐੱਸ. ਐੱਸ. ਦੀ ਵਿਧੀ ਦੇ ਚਲਦੇ ਇਕ ਦੇਸ਼ਭਗਤੀ ਅਤੇ ਵਰਕਰਾਂ ਵਿਚ ਜੋਸ਼ ਭਰਨ ਵਾਲੇ ਗੀਤ ਨਾਲ ਹੋਈ, ਜਿਸ ਨੇ ਇਕ ਨਵੀਂ ਪਰੰਪਰਾ ਨੂੰ ਜਨਮ ਦਿੱਤਾ, ਉਥੇ ਹੀ ਸਾਰੇ ਪੰਜਾਬੀ ਬੁਲਾਰਿਆਂ ਨੇ ਆਪਣੇ ਸੰਬੋਧਨ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਹਿ ਅਤੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਆਪਣਾ ਭਾਸ਼ਣ ਖਤਮ ਕੀਤਾ। ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਪਣਾ ਭਾਸ਼ਣ ਖਤਮ ਕਰਨ ਤੋਂ ਬਾਅਦ ਜੈਕਾਰਿਆਂ ਦੇ ਨਾਲ-ਨਾਲ ਪੰਜਾਬ ਜ਼ਿੰਦਾਬਾਦ ਅਤੇ ਪੰਜਾਬੀ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ। ਮਹਾਮੰਤਰੀ ਸੁਭਾਸ਼ ਸ਼ਰਮਾ ਅਤੇ ਜੀਵਨ ਗੁਪਤਾ ਤੇ ਇਕਲੌਤਾ ਸਿੱਖ ਚਿਹਰਾ ਕੰਗ ਵੀ ਵਰਕਰਾਂ ਵਿਚ ਜੋਸ਼ ਭਰਦੇ ਨਜ਼ਰ ਆਏ।

Shyna

This news is Content Editor Shyna