ਖੱਡ ''ਚ ਆਏ ਹੜ੍ਹ ਦੌਰਾਨ ਫਸੇ ਸਕੂਲੀ ਬੱਚੇ, ਚਾਲਕ ਵਾਹਨ ਛੱਡ ਕੇ ਭੱਜਿਆ

09/06/2019 11:42:40 AM

ਪਠਾਨਕੋਟ (ਸ਼ਾਰਦਾ) : ਬੀਤੇ ਦਿਨ ਅਧਿਆਪਕ ਦਿਵਸ 'ਤੇ ਵੱਡਾ ਹਾਦਸਾ ਹੁੰਦੇ-ਹੁੰਦੇ ਬਚ ਗਿਆ, ਜਦੋਂ ਲੋਕਾਂ ਦੇ ਸਹਿਯੋਗ ਨਾਲ ਖੱਡ ਵਿਚ ਫਸੇ ਹੋਏ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਜਿੱਥੇ ਇਕ ਪਾਸੇ ਸਰਕਾਰ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਵੱਡੇ-ਵੱਡੇ ਕਦਮ ਚੁੱਕਣ ਦੇ ਦਾਅਵੇ ਕਰਦੀ ਹੈ ਪਰ ਅਸਲ ਵਿਚ ਜ਼ਮੀਨੀ ਪੱਧਰ 'ਤੇ ਜਦੋਂ ਕੋਈ ਵੱਡਾ ਹਾਦਸਾ ਹੁੰਦਾ ਹੋਵੇ ਤਾਂ ਇਨ੍ਹਾਂ ਦਾਵਿਆਂ ਦੀ ਹਵਾ ਨਿਕਲੀ ਪ੍ਰਤੀਤ ਹੁੰਦੀ ਹੈ।ਅਜਿਹਾ ਹੀ ਇਕ ਮਾਮਲਾ ਕਾਂਗੜਾ ਦੇ ਇੰਦੌਰਾ ਵਿਚ ਸਾਹਮਣੇ ਆਇਆ ਹੈ, ਜਿਥੇ ਇਕ ਸਕੂਲ ਲਈ ਲਾਈ ਗਈ ਗੱਡੀ ਜਦੋਂ ਬੱਚਿਆਂ ਨੂੰ ਇੰਦੌਰਾ-ਕੰਦਰੋੜੀ ਵਾਇਆ ਬਾਈ ਅਟਾਰੀਆ ਮਾਰਗ ਤੋਂ ਲੈ ਕੇ ਜਾ ਰਹੀ ਸੀ ਤਾਂ ਅਚਾਨਕ ਛੋਂਛ ਖੱਡ ਵਿਚ ਪਾਣੀ ਦੇ ਵਹਾਅ ਵਿਚ ਗੱਡੀ ਫਸ ਗਈ। ਲਾਪਰਵਾਹੀ ਦਾ ਆਲਮ ਇਹ ਸੀ ਕਿ ਉਕਤ ਮਾਰਗ 'ਤੇ ਪੁਲ ਟੁੱਟਣ ਦੇ ਬਾਅਦ ਬਾਰਿਸ਼ ਵਿਚ ਵਿਭਾਗ ਵੱਲੋਂ ਬਣਾਈ ਗਈ ਵੈਕਲਪਿਕ ਪੁਲੀ ਵੀ ਰੁੜ੍ਹ ਗਈ। ਇਸਦੇ ਬਾਵਜੂਦ ਵੀ ਚਾਲਕ ਨੇ ਬੱਚਿਆਂ ਦੀ ਜ਼ਿੰਦਗੀ ਦੀ ਪਰਵਾਹ ਨਾ ਕਰਦੇ ਹੋਏ ਪਾਣੀ ਵਿਚ ਗੱਡੀ ਨੂੰ ਲੈ ਗਿਆ ਪਰ ਵਾਹਨ ਖੱਡ ਵਿਚ ਫਸਣ 'ਤੇ ਬੱਚੇ ਗੱਡੀ ਵਿਚ ਬੰਦ ਫਸੇ ਰਹੇ ਅਤੇ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇੰਦੋਰਾ ਥਾਣੇ ਦੇ ਮੁਖੀ ਸੁਰਿੰਦਰ ਧੀਮਾਨ ਨੇ ਕਿਹਾ ਕਿ ਚਾਲਕ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

Baljeet Kaur

This news is Content Editor Baljeet Kaur