ਅਧਿਆਪਕਾਂ ਨੇ ਸਕੂਲ ਨੂੰ ਲਾਏ ਚਾਰ ਚੰਨ (ਤਸਵੀਰਾਂ)

07/17/2019 5:45:37 PM

ਪਠਾਨਕੋਟ (ਧਰਮਿੰਦਰ ਠਾਕੁਰ) : ਜ਼ਿਲਾ ਪਠਾਨਕੋਟ 'ਚ ਅਰਧ ਪਹਾੜੀ ਇਲਾਕੇ ਬੁੰਗਲ ਬਧਾਨੀ 'ਚ ਇਕ ਅਜਿਹਾ ਸਰਕਾਰੀ ਸਕੂਲ ਹੈ ਜੋ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾ ਰਿਹਾ ਹੈ ਤੇ ਜ਼ਿਲੇ ਦਾ ਨਾਮ ਰੌਸ਼ਨ ਕਰ ਰਿਹਾ ਹੈ। ਬਧਾਨੀ ਸੀਨੀਅਰ ਸੈਕੰਡਰੀ ਸਕੂਲ ਦੇ ਸਟਾਫ ਵਲੋਂ ਕੀਤੇ ਗਏ ਯਤਨਾਂ ਸਦਕਾ ਹੀ ਇਸ ਸਕੂਲ ਦੀ ਨੁਹਾਰ ਬਦਲੀ ਹੈ। ਜ਼ਿਆਦਾਤਰ ਬੱਚੇ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਇਸ ਸਕੂਲ ਵੱਲ ਰੁਖ ਕਰ ਰਹੇ ਹਨ।

ਇਸ ਸਰਕਾਰੀ ਸਕੂਲ 'ਚ ਵਿਦਿਆਰਥੀਆਂ ਨੂੰ ਪ੍ਰਾਈਵੇਟ ਸਕੂਲਾਂ ਵਰਗਾ ਮਾਹੌਲ ਮਿਲ ਮਿਲ ਰਿਹਾ ਹੈ ਤੇ ਸਕੂਲ ਦਾ ਨਤੀਜਾ ਵੀ 100 ਫੀਸਦੀ ਹੈ। ਇਸ ਸਕੂਲ ਦੀ ਨੁਹਾਰ ਬਦਲਣ 'ਚ ਪੰਜਾਬ ਸਰਕਾਰ ਦਾ ਕੋਈ ਯੋਗਦਾਨ ਨਹੀਂ ਹੈ ਸਗੋਂ ਅਧਿਆਪਕਾਂ ਦੇ ਯਤਨਾਂ ਸਦਕਾਂ ਹੀ ਇਸ ਦੀ ਨੁਹਾਰ ਬਦਲੀ ਹੈ। 
ਇਸ ਸਬੰਧੀ ਜਦੋਂ ਸਕੂਲ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਸਕੂਲ ਦੀ ਹਾਲਤ ਬਹੁਤ ਖਰਾਬ ਸੀ ਪਰ ਸਕੂਲ ਦੇ ਸਟਾਫ ਵਲੋਂ ਕੀਤੇ ਗਏ ਯਤਨਾਂ ਸਦਕਾ ਅੱਜ ਇਹ ਸਕੂਲ ਪ੍ਰਾਈਵੇਟ ਸਕੂਲ ਵਰਗਾ ਮਾਹੌਲ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਧਿਆਪਕਾਂ ਵਲੋਂ ਵਿਦਿਆਰਥੀਆਂ ਨਾਲ ਦੋਸਤਾਂ ਵਰਗਾ ਵਿਵਹਾਰ ਕੀਤਾ ਜਾਂਦਾ ਹੈ। 

ਦੂਜੇ ਪਾਸੇ ਜਦੋਂ ਇਸ ਸਬੰਧੀ ਸਕੂਲ ਦੇ ਸਟਾਫ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਹਿਲਾਂ ਬਰਸਾਤਾਂ ਦੇ ਦਿਨਾਂ 'ਚ ਸਕੂਲ 'ਚ ਪਾਣੀ ਭਰਿਆ ਰਹਿੰਦਾ ਸੀ, ਜਿਸ ਕਾਰਨ ਵਿਦਿਆਰਥੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।

ਇਸ ਤੋਂ ਬਾਅਦ ਪ੍ਰਿੰਸੀਪਲ ਨੇ ਸਕੂਲ ਦੀ ਕਾਇਆ ਕਲਪ ਕਰਨ ਦਾ ਫੈਸਲਾ ਲਿਆ, ਜਿਸ ਦੇ ਚੱਲਦਿਆਂ ਸਟਾਫ ਨੇ ਨਜ਼ਦੀਕੀ ਲੋਕਾਂ ਦੇ ਸਹਿਯੋਗ ਨਾਲ ਸਕੂਲ ਦੀ ਨੁਹਾਰ ਬਦਲੀ। ਜਿਸ ਨਾਲ ਸਕੂਲ 'ਚ ਵਿਦਿਆਰਥੀਆਂ ਦੀ ਗਿਣਤੀ ਵੱਧਣ ਲੱਗ ਗਈ। ਸਕੂਲ ਦਾ ਮਾਹੌਲ ਬਦਲਣ ਨਾਲ ਨਤੀਜੇ ਵੀ 100 ਫੀਸਦੀ ਆਉਣੇ ਸ਼ੁਰੂ ਹੋ ਗਏ।  

Baljeet Kaur

This news is Content Editor Baljeet Kaur