ਸਾਬਕਾ ਮੰਤਰੀ ਦਾ ਬਿਆਨ, ਗਠਜੋੜ ਨਾਲ ਉਪਰ ਨਹੀਂ ਉੱਠ ਸਕੇਗੀ ਭਾਜਪਾ

01/20/2020 1:58:53 PM

ਪਠਾਨਕੋਟ : ਭਾਜਪਾ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਨੇਤਾ ਮਾਸਟਰ ਜਗਮੋਹਨ ਲਾਲ ਨੇ ਅਕਾਲੀ ਤੋਂ ਭਾਜਪਾ ਦੇ ਅਲੱਗ ਹੋਣ ਦੀ ਗੱਲ ਨੂੰ ਦੋਹਰਾਇਆ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਗੱਲ 'ਤੇ ਅੱਜ ਵੀ ਕਾਇਮ ਹਨ। ਉਹ ਭਾਜਪਾ ਨੂੰ ਇਹ ਸਲਾਹ ਬਜ਼ੁਰਗ ਹੋਣ ਦੇ ਨਾਤੇ ਨਹੀਂ ਬਲਕਿ ਸਾਲਾਂ ਦੇ ਰਾਜਨੀਤੀ ਤਜ਼ੁਰਬੇ ਨਾਲ ਦੇ ਰਹੇ ਹਨ। ਅਕਾਲੀ-ਭਾਜਪਾ ਗਠਜੋੜ  ਨਾਲ ਪੰਜਾਬ 'ਚ ਪਾਰਟੀ ਕਦੇ ਵੀ ਉੱਪਰ ਨਹੀਂ ਉੱਠ ਸਕਦੀ। ਉਨ੍ਹਾਂ ਕਿਹਾ ਕਿ ਕੇਂਦਰ 'ਚ ਸਰਕਾਰ ਆਪਣੀ ਹੈ। ਕਈ ਸੂਬਿਆਂ 'ਚ ਪਾਰਟੀ ਦਬਦਬਾ ਹੈ ਪਰ ਪੰਜਾਬ 'ਚ ਭਾਜਪਾ ਵਰਕਰ ਆਪਣੇ ਡਰ ਕਾਰਨ ਦੱਬ ਰਹੇ ਹਨ।

ਮਾਸਟਰ ਮੋਹਨ ਲਾਲ ਨੇ ਕਿਹਾ ਕਿ ਉਨ੍ਹਾਂ ਕੋਲ ਕੋਈ ਅਹੁਦਾ ਨਹੀਂ ਹੈ। ਸੰਗਠਨ 'ਚ ਵੀ ਜਗ੍ਹਾ ਨਹੀਂ ਹੈ ਪਰ ਉਨ੍ਹਾਂ ਕੋਲੋਂ ਪਾਰਟੀ ਦੀ ਸੂਬੇ 'ਚ ਅਜਿਹੀ ਸਥਿਤੀ ਦੇਖੀ ਨਹੀਂ ਜਾਂਦੀ। ਕੋਈ ਸੁਣੇ ਜਾਂ ਨਾ ਹਰ ਮੰਚ 'ਤੇ ਭਾਜਪਾ ਨੂੰ ਅਲੱਗ ਤੋਂ ਚੋਣਾਂ ਲੜਨ ਦੀ ਸਲਾਹ ਦੇਣਗੇ। ਰਾਸ਼ਟਰੀ ਸੰਗਠਨ ਦੀ ਚੁੱਪੀ ਨਾਲ ਕਿਸੇ ਦਾ ਭਲਾ ਨਹੀਂ ਹੋਣ ਵਾਲਾ ਹੈ। ਹਕੀਕਤ ਇਹ ਹੈ ਕਿ ਅਕਾਲੀ ਦਲ ਬਿਖਰਦਾ ਜਾ ਰਿਹਾ ਹੈ, ਭਾਜਪਾ ਵੀ ਇਸ 'ਚ ਆਪਣਾ ਸਭ ਕੁਝ ਗਵਾਅ ਦੇਵੇਗੀ।

ਉਨ੍ਹਾਂ ਕਿਹਾ ਕਿ ਭਾਜਪਾ ਦੇ ਨਵੇਂ ਪ੍ਰਦੇਸ਼ ਪ੍ਰਧਾਨ ਨੂੰ ਵਰਕਰਾਂ ਦੀ ਆਵਾਜ਼ ਸਮਝਣੀ ਚਾਹੀਦੀ ਹੈ। ਅਸ਼ਵਨੀ ਕੋਲ ਸੰਗਠਨ ਦੀ ਚੰਗੀ ਸਮਝ ਹੈ। ਉਹ ਭਾਜਪਾ ਦਾ ਅਲੱਖ ਵਜੂਦ ਬਣਾਉਣ 'ਚ ਸਮਰੱਥ ਹਨ। ਅਕਾਲੀ ਦਲ ਤੋਂ ਵੱਖ ਹੋਣ ਦੀ ਆਵਾਜ਼ ਉਨ੍ਹਾਂ ਨੂੰ ਹਾਈਕਮਾਨ ਤੱਕ ਪਹੁੰਚਾਉਣੀ ਚਾਹੀਦੀ ਹੈ।

Baljeet Kaur

This news is Content Editor Baljeet Kaur