ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਮਦਦ ਲਈ ਪਠਾਨਕੋਟ ਪ੍ਰਸ਼ਾਸਨ ਆਇਆ ਅੱਗੇ

08/24/2019 12:51:11 PM

ਪਠਾਨਕੋਟ (ਧਰਮਿੰਦਰ ਠਾਕੁਰ) : ਸਤਲੁਜ  ਦਰਿਆ 'ਚ ਆਏ ਭਾਰੀ ਹੜ੍ਹ ਕਾਰਨ ਪੂਰੇ ਪੰਜਾਬ 'ਚ ਤਬਾਹੀ ਮਚੀ ਹੋਈ ਹੈ। ਹੜ੍ਹਾ ਦੀ ਮਾਰ ਝੱਲ ਰਹੇ ਪਿੰਡਾਂ 'ਚ ਕਈ ਲੋਕ ਘਰਾਂ ਨੂੰ ਛੱਡਣ ਲਈ ਮਜਬੂਰ ਹੋ ਚੁੱਕੇ ਹਨ। ਇਸ ਦਰਮਿਆਨ ਜਿੱਥੇ ਬਰਬਾਦੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਉੱਥੇ ਦੀ ਇਸ ਦੁੱਖ ਦੀ ਘੜੀ 'ਚ ਏਕਤਾ ਦੀਆਂ ਮਿਸਾਲਾਂ ਦੇਖਣ ਨੂੰ ਮਿਲ ਰਹੀਆਂ ਹਨ। ਅਜਿਹੇ 'ਚ ਪਠਾਨਕੋਟ ਪ੍ਰਸ਼ਾਸਨ ਵਲੋਂ ਵੀ ਆਦੇਸ਼ ਜਾਰੀ ਕੀਤੇ ਗਏ ਹਨ ਕਿ ਹੜ੍ਹ ਪ੍ਰਭਾਵਿਤ ਇਲਾਕਿਆ 'ਚ ਪਾਣੀ ਦੇ ਵਹਾਅ ਨੂੰ ਰੋਕਣ ਲਈ ਜਿੰਨਾਂ ਵੀ ਪੱਥਰ ਚਾਹੀਦਾ ਹੈ, ਇਹ ਸਾਰਾ ਉਨ੍ਹਾਂ ਵਲੋਂ ਦਿੱਤਾ ਜਾ ਰਿਹਾ ਹੈ। ਸ਼ੁੱਕਰਵਾਰ ਰਾਤ ਤੋਂ ਹੀ ਪ੍ਰਸ਼ਾਸਨ ਵਲੋਂ ਪਠਾਨਕੋਟ ਦੇ ਮਾਧੋਪੁਰ ਬੇੜੀਆ ਤੇ ਬਾਕੀਆਂ ਇਲਾਕਿਆਂ 'ਚੋਂ ਪੱਥਰ ਟਰੱਕਾਂ 'ਚ ਭਰ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਭੇਜੇ ਜਾ ਰਹੇ ਹਨ। 

ਜਾਣਕਾਰੀ ਮੁਤਾਬਕ ਜੋ ਧੁੱਸੀ ਬੰਨ੍ਹ ਲੋਹੀਆ ਤੋਂ ਟੁੱਟਿਆ ਹੈ ਉਸ ਨੂੰ ਭਰਨ ਲਈ 300 ਤੋਂ ਜ਼ਿਆਦਾ ਪੱਥਰਾਂ ਦੇ ਟਰੱਕਾਂ ਦੀ ਜ਼ਰੂਰਤ ਹੈ, ਜਿਸ ਦੇ ਲਈ ਪ੍ਰਸ਼ਾਸਨ ਵਲੋਂ ਇੰਤਜ਼ਾਮ ਕੀਤੇ ਜਾ ਰਹੇ ਹਨ। ਹੁਣ ਤੱਕ 50 ਤੋਂ ਵੱਧ ਟਰੱਕ ਪੱਥਰਾਂ ਦੇ ਭਰ ਕੇ ਲੋਹੀਆ ਲਈ ਰਵਾਨਾ ਕੀਤੇ ਗਏ ਹਨ ਤੇ ਬਾਕੀ ਟਰੱਕਾਂ ਨੂੰ ਭਰਨ ਦਾ ਕੰਮ ਵੀ ਜਾਰੀ ਹੈ। ਇਸ ਕੰਮ 'ਚ ਡਿਪਟੀ ਕਮਿਸ਼ਨਰ ਪਠਾਨਕੋਟ ਰਾਮਵੀਰ ਸਮੇਤ ਪੂਰੀ ਪ੍ਰਸ਼ਾਸਨਿਕ ਟੀਮ ਜੁੱਟੀ ਹੋਈ ਹੈ।

Baljeet Kaur

This news is Content Editor Baljeet Kaur