ਮੋਗਾ : ਬਹੁਚਰਚਿਤ ਪਾਸਪੋਰਟ ਸਕੈਂਡਲ ''ਚ 25 ਵਿਅਕਤੀ ਦੋਸ਼ੀ ਕਰਾਰ, 3-3 ਸਾਲ ਦੀ ਸਜ਼ਾ

02/21/2018 4:41:36 PM

ਮੋਗਾ (ਪਵਨ ਗਰੋਵਰ, ਗੋਪੀ ਰਾਊਕੇ) : ਲਗਭਗ 11 ਸਾਲ ਪਹਿਲਾਂ ਮੋਗਾ ਪੁਲਸ ਵਲੋਂ ਬੇਨਕਾਬ ਕੀਤੇ ਗਏ ਬਹੁਚਰਚਿਤ ਪਾਸਪੋਰਟ ਸਕੈਂਡਲ ਨਾਲ ਸੰਬੰਧਤ ਇਕ ਮਾਮਲੇ ਦੀ ਸੁਣਵਾਈ ਸਮੇਂ ਅੱਜ ਮਾਨਯੋਗ ਅਦਾਲਤ ਨੇ 25 ਵਿਅਕਤੀਆਂ ਨੂੰ ਦੋਸ਼ੀ ਕਰਾਰ ਦੇ ਦਿੱਤਾ, ਜਿਨ੍ਹਾਂ ਨੂੰ ਤਿੰਨ-ਤਿੰਨ ਸਾਲ ਦੀ ਕੈਦ ਅਤੇ 11-11 ਹਜ਼ਾਰ ਰੁਪਏ ਜੁਰਮਾਨੇ ਦੇ ਹੁਕਮ ਸੁਣਾਇਆ ਗਿਆ ਹੈ।
ਇਥੇ ਇਹ ਦੱਸਣਾ ਬਣਦਾ ਹੈ ਕਿ ਇਸ ਪਾਸਪੋਰਟ ਸਕੈਂਡਲ ਵਿਚ ਲਗਭਗ 200 ਦੇ ਕਰੀਬ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਇਸ ਮਾਮਲੇ ਵਿਚ ਨਾਮਜ਼ਦ ਕਈ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਦਕਿ ਕਈ ਵਿਦੇਸ਼ਾਂ ਵਿਚ ਰਹਿ ਰਹੇ ਹਨ। ਜਿਵੇਂ-ਜਿਵੇਂ ਪੁਲਸ ਵਲੋਂ ਇਸ ਮਾਮਲੇ ਵਿਚ ਚਲਾਨ ਪੇਸ਼ ਕੀਤਾ ਜਾ ਰਿਹਾ ਹੈ, ਉਵੇਂ-ਉਵੇਂ ਹੀ ਅਦਾਲਤ ਵਲੋਂ ਸੁਣਵਾਈ ਕੀਤੀ ਜਾ ਰਹੀ ਹੈ। ਪਾਸਪੋਰਟ ਸਕੈਂਡਲ ਨਾਲ ਸੰਬੰਧਤ ਇਸ ਮਾਮਲੇ ਵਿਚ ਮਾਨਯੋਗ ਸੀ.ਜੇ. ਐੱਮ. ਦੀਪੀ ਗੁਪਤਾ ਵਲੋਂ ਅੱਜ ਫੈਸਲਾ ਸੁਣਾਇਆ ਗਿਆ ਹੈ।