ਚੰਡੀਗੜ੍ਹ ਏਅਰਪੋਰਟ ’ਤੇ ਕਬੂਤਰਾਂ ਕਾਰਨ ਪਰੇਸ਼ਾਨ ਹੋ ਰਹੇ ਨੇ ਯਾਤਰੀ, ਜਾਣੋ ਪੂਰਾ ਮਾਮਲਾ

10/07/2022 1:53:23 PM

ਚੰਡੀਗੜ੍ਹ— ਚੰਡੀਗੜ੍ਹ ਏਅਰੋਪਰਟ ਤੋਂ ਜਾਣ ਵਾਲੇ ਦਿੱਲੀ ਅਤੇ ਹੋਰਨਾਂ ਸ਼ਹਿਰਾਂ ਦੀ ਯਾਤਰਾ ਕਰਨ ਵਾਲੇ ਹਵਾਈ ਯਾਤਰੀਆਂ ਨੂੰ ਏਅਰਪੋਰਟ ’ਤੇ ਕਬੂਤਰਾਂ ਕਾਰਨ ਭਾਰੀ ਪਰੇਸ਼ਾਨੀ ਹੋ ਰਹੀ ਹੈ। ਇਹ ਕਬੂਤਰ ਰੈਸਟੂਰੈਂਟ ਏਰੀਆ ’ਚ ਆਉਣ ਵਾਲੇ ਯਾਤਰੀਆਂ ਦੇ ਟੇਬਲਾਂ ’ਤੇ ਬੈਠੇ ਜਾਂਦੇ ਹਨ ਅਤੇ ਉਥੇ ਟੇਬਲਾਂ ’ਤੇ ਬਿੱਠ ਵੀ ਕਰ ਜਾਂਦੇ ਹਨ। ਇਸ ਕਰਕੇ ਯਾਤਰੀਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੋਈ ਵੀ ਯਾਤਰੀ ਜਦੋਂ ਖਾਣ-ਪੀਣ ਦਾ ਸਾਮਾਨ ਮੰਗਵਾਉਂਦਾ ਹੈ ਤਾਂ ਇਹ ਕਬੂਤਰ ਟੇਬਲ ’ਤੇ ਆ ਕੇ ਬੈਠ ਜਾਂਦੇ ਹਨ। 

ਇਹ ਵੀ ਪੜ੍ਹੋ: ਸ਼ਰਾਬੀ ਪਤੀ ਨੇ ਮਾਰੀ ਸੀ ਧੀ, ਫਿਰ ਐਂਬੂਲੈਂਸ ਡਰਾਈਵਰ ਬਣ ਬਚਾਈਆਂ ਹਜ਼ਾਰਾਂ ਜ਼ਿੰਦਗੀਆਂ, ਪੜ੍ਹੋ ਮਨਜੀਤ ਕੌਰ ਦੀ ਦਾਸਤਾਨ

ਚੰਡੀਗੜ੍ਹ ਏਅਰਪੋਰਟ ’ਤੇ ਸੱਤਿਆਗਿਰੀ ਨਾਂ ਦਾ ਰੈਸਟੂਰੈਂਟ ਚਲਾਉਣ ਵਾਲੇ ਰੈਸਟੂਰੈਂਟ ਦੇ ਪ੍ਰਬੰਧਕ ਨੇ ਦੱਸਿਆ ਕਿ ਉਹ ਪਿਛਲੇ 5 ਸਾਲਾਂ ਤੋਂ ਏਅਰਪੋਰਟ ’ਤੇ ਰੈਸਟੂਰੈਂਟ ਚਲਾ ਰਹੇ ਹਨ ਅਤੇ ਪਿਛਲੇ ਕਰੀਬ ਡੇਢ ਸਾਲ ਤੋਂ ਕਬੂਤਰਾਂ ਦੀ ਇਹ ਸਮੱਸਿਆ ਪੇਸ਼ ਆ ਰਹੀ ਹੈ। ਇਸ ਬਾਰੇ ਏਅਰਪੋਰਟ ਦੇ ਅਫ਼ਸਰਾਂ ਨੂੰ ਕਈ ਵਾਰ ਸ਼ਿਕਾਇਕਤ ਕੀਤੀ ਗਈ ਹੈ ਪਰ ਅਜੇ ਤੱਕ ਕੋਈ ਲੋੜੀਂਦੀ ਕਾਰਵਾਈ ਨਹੀਂ ਹੋਈ ਹੈ।  

ਇਥੇ ਦੱਸਣਯੋਗ ਹੈ ਕਿ ਚੰਡੀਗੜ੍ਹ ਏਅਰਪੋਰਟ ਤੋਂ ਰੋਜ਼ਾਨਾ ਕਰੀਬ 17 ਡੋਮੈਸਟਿਕ ਅਤੇ ਦੋ ਇੰਟਰਨੈਸ਼ਨਲ ਫਲਾਈਟਾਂ ਉਡਾਣ ਭਰਦੀਆਂ ਹਨ ਅਤੇ ਇਨ੍ਹਾਂ ’ਚ ਹਜ਼ਾਰਾਂ ਯਾਤਰੀ ਸਫ਼ਰ ਕਰਦੇ ਹਨ। ਇਨ੍ਹਾਂ ਸਾਰੇ ਯਾਤਰੀਆਂ ਨੂੰ ਏਅਰਪੋਰਟ ’ਤੇ ਕਬੂਤਰਾਂ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ। ਬਿਲਕੁਲ ਅਜਿਹੀ ਹੀ ਸਮੱਸਿਆ ਅੰਮ੍ਰਿਤਸਰ ਏਅਰਪੋਰਟ ’ਤੇ ਵੀ ਵੇਖਣ ਨੂੰ ਮਿਲਦੀ ਹੈ। 

ਇਹ ਵੀ ਪੜ੍ਹੋ: ਫਿਰ ਵਿਵਾਦਾਂ ’ਚ ਜਲੰਧਰ ਦੀ ਤਾਜਪੁਰ ਚਰਚ, ਇਲਾਜ ਲਈ ਆਇਆ UP ਦਾ ਵਿਅਕਤੀ ਬਾਥਰੂਮ 'ਚੋਂ ਗਾਇਬ

ਇਹ ਵੀ ਪੜ੍ਹੋ: ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਹੁਣ ਸਾਹਮਣੇ ਆਇਆ ‘ਪ੍ਰਾਕਸੀ ਟੈਸਟਿੰਗ’ ਦਾ ਵੱਡਾ ਸਕੈਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri