ਪ੍ਰਤਾਪ ਬਾਜਵਾ ਨੇ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਕੀਤੀ ਇਹ ਬੇਨਤੀ

12/22/2019 6:29:52 PM

ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਨੇਤਾ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੋਂ ਪਾਕਿਸਤਾਨ 'ਚ ਧਾਰਮਿਕ ਅੱਤਿਆਚਾਰ ਝੱਲ ਰਹੇ ਅਹਿਮਦੀਆ ਭਾਈਚਾਰੇ ਨੂੰ ਵੀ ਨਵੇਂ ਨਾਗਰਿਕਤਾ ਸੋਧ ਕਾਨੂੰਨ ਦੇ ਦਾਇਰੇ ਵਿਚ ਲਿਆਉਣ ਦੀ ਐਤਵਾਰ ਨੂੰ ਬੇਨਤੀ ਕੀਤੀ। ਬਾਜਵਾ ਨੇ ਕੋਵਿੰਦ ਨੂੰ ਚਿੱਠੀ ਲਿਖ ਕੇ ਇਹ ਬੇਨਤੀ ਕੀਤੀ। ਸੋਧ ਨਾਗਰਿਕਤਾ ਕਾਨੂੰਨ ਵਿਰੁੱਧ ਵੱਡੇ ਪੱਧਰ 'ਤੇ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਬਾਜਵਾ ਨੇ ਕਿਹਾ ਕਿ ਸਰਕਾਰ ਨੂੰ ਅਹਿਮਦੀਆਂ ਲਈ ਮਨੁੱਖੀ ਆਧਾਰ 'ਤੇ ਕਦਮ ਚੁੱਕਣ ਦੀ ਲੋੜ ਹੈ, ਜਿਨ੍ਹਾਂ ਨੂੰ ਲਗਾਤਾਰ ਅੱਤਿਆਚਾਰ ਕਾਰਨ ਪਾਕਿਸਤਾਨ ਤੋਂ ਦੌੜਨਾ ਹੋਵੇਗਾ।

ਬਾਜਵਾ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ 'ਚ ਕਿਹਾ, ''ਭਾਰਤ ਦਾ ਸੁਭਾਅ ਅੱਤਿਆਚਾਰ ਝੱਲਣ ਵਾਲਿਆਂ ਨੂੰ ਸੁਰੱਖਿਅਤ ਕਰਨ ਦਾ ਰਿਹਾ ਹੈ। ਇਸ ਮੁੱਦੇ 'ਤੇ ਕਿ ਅਹਿਮਦੀਆ ਨੂੰ 1953 ਤੋਂ ਪਾਕਿਸਤਾਨ ਵਿਚ ਅੱਤਿਆਚਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪਾਕਿਸਤਾਨ ਸੂਬੇ ਉਨ੍ਹਾਂ ਨੂੰ ਮੁਸਲਮਾਨਾਂ ਦੇ ਰੂਪ ਵਿਚ ਮਾਨਤਾ ਨਹੀਂ ਦਿੰਦਾ ਹੈ। ਮੇਰੀ ਬੇਨਤੀ ਹੈ ਕਿ ਸੀ. ਏ. ਏ. ਕਾਨੂੰਨ ਦੇ ਦਾਇਰੇ 'ਚ ਵਿਸਥਾਰ ਕੀਤਾ ਜਾਵੇ ਅਤੇ ਨਾਗਰਿਕਤਾ ਲਈ ਅਹਿਮਦੀਆ ਭਾਈਚਾਰੇ ਨੂੰ ਸ਼ਾਮਲ ਕੀਤਾ ਜਾਵੇ।''

         

ਆਧੁਨਿਕ ਭਾਰਤ ਦੇ ਪੂਰੇ ਇਤਿਹਾਸ ਵਿਚ ਅਸੀਂ ਇਕ ਅਜਿਹਾ ਰਾਸ਼ਟਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਜੋ ਵਿਭਿੰਨਤਾ 'ਚ ਏਕਤਾ ਦਾ ਸਮਰਥਨ ਕਰਦਾ ਹੈ। ਅਸੀਂ ਘੱਟ ਗਿਣਤੀ ਲੋਕਾਂ ਨੂੰ ਸੁਰੱਖਿਆ ਦਿੱਤੀ ਹੈ ਅਤੇ ਸਾਡੇ ਲੋਕਤੰਤਰੀ ਸੰਸਥਾਵਾਂ 'ਚ ਇਨ੍ਹਾਂ ਵਿਸ਼ੇਸ਼ਤਾਵਾਂ ਨੂੰ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਮੈਂ ਇਸ ਨੂੰ ਸਰਕਾਰ ਦੇ ਧਿਆਨ 'ਚ ਲਿਆਉਣ ਦੀ ਅਪੀਲ ਕਰਦਾ ਹਾਂ। ਉਮੀਦ ਹੈ ਕਿ ਸਰਕਾਰ ਉਨ੍ਹਾਂ ਲੋਕਾਂ ਦੀ ਰੱਖਿਆ ਕਰਨਾ ਜਾਰੀ ਰੱਖੇਗੀ, ਜੋ ਦਬਾਏ ਗਏ ਅਤੇ ਸਾਡੇ ਆਲੇ-ਦੁਆਲੇ ਤਸੀਹੇ ਝੱਲ ਰਹੇ ਹਨ। ਇੱਛਾ ਹੈ ਕਿ ਤੁਹਾਡੇ ਨਿਰਦੇਸ਼ਾਂ ਤਹਿਤ ਨਾਗਰਿਕਤਾ ਸੋਧ ਕਾਨੂੰਨ ਦਾ ਦਾਇਰਾ ਵਧਾਇਆ ਜਾਵੇ।'' ਬਾਜਵਾ ਨੇ ਕਿਹਾ ਕਿ ਸੀ. ਏ. ਏ. 'ਤੇ ਹੋਰ ਵਿਚਾਰ ਕੀਤੇ ਜਾਣ ਦੀ ਲੋੜ ਹੈ, ਕਿਉਂਕਿ ਇਹ ਸਾਡੇ ਗੁਆਂਢ 'ਚ ਅੱਤਿਆਚਾਰਾਂ ਦਾ ਸਾਹਮਣਾ ਕਰ ਰਹੇ, ਅਣਗਿਣਤ ਭਾਈਚਾਰਿਆਂ ਦੀ ਗੱਲ ਨਹੀਂ ਕਰਦਾ।

Tanu

This news is Content Editor Tanu