...ਤੇ ਆਸ਼ਾ ਕੁਮਾਰੀ ਤੋਂ ਖਫਾ ਹੋਏ ''ਬਾਜਵਾ'', ਕੈਪਟਨ ਨਾਲ ਨਹੀਂ ਮਿਲਾਈਆਂ ਨਜ਼ਰਾਂ

05/14/2019 10:18:51 AM

ਖੰਨਾ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਬੀਤੇ ਦਿਨ ਖੰਨਾ 'ਚ ਹੋਈ ਰੈਲੀ ਦੌਰਾਨ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਪੰਜਾਬ ਕਾਂਗਰਸ ਪ੍ਰਭਾਰੀ ਆਸ਼ਾ ਕੁਮਾਰੀ ਨਾਲ ਨਾਰਾਜ਼ ਦਿਖਾਈ ਦਿੱਤੇ ਕਿਉਂਕਿ ਉਨ੍ਹਾਂ ਨੂੰ ਮੰਚ 'ਤੇ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ ਸੀ। ਇਸ ਗੱਲ ਨੂੰ ਲੈ ਕੇ ਉਹ ਆਸ਼ਾ ਕੁਮਾਰੀ ਨਾਲ ਬਹਿਸ ਪਏ, ਜਿਸ ਤੋਂ ਬਾਅਦ ਆਸ਼ਾ ਕੁਮਾਰੀ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਸੂਤਰਾਂ ਮੁਤਾਬਕ ਬਾਜਵਾ ਦਾ ਪ੍ਰੋਗਰਾਮ ਪਹਿਲਾਂ ਤੋਂ ਤੈਅ ਨਾ ਹੋਣ ਕਾਰਨ ਉਨ੍ਹਾਂ ਦਾ ਨਾਂ ਮੰਚ 'ਤੇ ਬੋਲਣ ਵਾਲਿਆਂ 'ਚ ਸ਼ਾਮਲ ਨਹੀਂ ਕੀਤਾ ਗਿਆ ਸੀ। ਪ੍ਰੋਟੋਕਾਲ ਮੁਤਾਬਕ ਬਾਜਵਾ ਨੇ ਕੈਪਟਨ ਤੋਂ ਪਹਿਲਾਂ ਬੋਲਣਾ ਸੀ ਪਰ ਮੰਚ ਸੰਚਾਲਕ ਨੇ ਕੈਪਟਨ ਨੂੰ ਸੰਬੋਧਨ ਕਰਨ ਲਈ ਬੁਲਾ ਲਿਆ, ਜਿਸ ਕਾਰਨ ਬਾਜਵਾ ਨੂੰ ਗੁੱਸਾ ਆ ਗਿਆ। 
ਕੈਪਟਨ ਤੋਂ ਦੂਰ ਹੀ ਰਹੇ ਬਾਜਵਾ
ਰਾਹੁਲ ਗਾਂਧੀ ਦੇ ਪੁੱਜਣ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਮੰਚ 'ਤੇ ਪਹੁੰਚ ਚੁੱਕੇ ਸਨ। ਇਸ ਤੋਂ ਬਾਅਦ ਰਾਹੁਲ ਗਾਂਧੀ ਦੇ ਸੱਜੇ ਪਾਸੇ ਬਾਜਵਾ ਨੂੰ ਬਿਠਾਇਆ ਗਿਆ ਸੀ, ਜਦੋਂ ਕਿ ਰਾਹੁਲ ਗਾਂਧੀ ਦੇ ਖੱਬੇ ਪਾਸੇ ਕੈਪਟਨ ਅਮਰਿੰਦਰ ਸਿੰਘ ਬੈਠੇ ਹੋਏ ਸਨ ਪਰ ਬਾਜਵਾ ਨੇ ਕੈਪਟਨ ਤੋਂ ਦੂਰੀ ਬਣਾਈ ਰੱਖੀ। ਮੰਚ 'ਤੇ ਦੋਹਾਂ ਨੇ ਇਕ-ਦੂਜੇ ਨਾਲ ਨਜ਼ਰਾਂ ਨਹੀਂ ਮਿਲਾਈਆਂ। ਫਿਰ ਜਦੋਂ ਰਾਹੁਲ ਗਾਂਧੀ ਮੀਡੀਆ ਨਾਲ ਗੱਲਬਾਤ ਕਰਨ ਲੱਗੇ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਕੁਰਸੀ ਥੋੜ੍ਹੀ ਅੱਗੇ ਖਿੱਚ ਕੇ ਕੈਪਟਨ ਤੋਂ ਦੂਰੀ ਬਣਾ ਲਈ। 
 

Babita

This news is Content Editor Babita