ਢੀਂਡਸਾ ਨੇ 'ਆਪ', ਕਾਂਗਰਸ ਤੇ ਟਕਸਾਲੀਆਂ ਦੇ ਕੱਢੇ ਵੱਟ (ਵੀਡੀਓ)

04/17/2019 4:41:51 PM

ਸੰਗਰੂਰ (ਰਾਜੇਸ਼)—ਸ਼੍ਰੋਮਣੀ ਅਕਾਲੀ ਦਲ ਦੇ ਸੰਗਰੂਰ ਸੀਟ ਤੋਂ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਧੁਰੀ ਵਿਧਾਨ ਸਭਾ ਖੇਤਰ ਦੇ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਵੱਖ-ਵੱਖ ਪਿੰਡਾਂ 'ਚ ਜਨਸਭਾਵਾਂ ਨੂੰ ਸੰਬੋਧਿਤ ਕੀਤਾ। ਪਰਮਿੰਦਰ ਸਿੰਘ ਢੀਂਡਸਾ ਨੇ ਆਮ ਆਦਮੀ ਪਾਰਟੀ 'ਤੇ ਬੋਲਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਸਾਰੀਆਂ ਪਾਰਟੀਆਂ ਨਾਲ ਗਠਜੋੜ ਕਰਨ ਦੀ ਕੋਸ਼ਿਸ਼ ਕੀਤੀ ਪਰ ਹੁਣ ਜਦੋਂ ਗਠਜੋੜ ਨਹੀਂ ਹੋਇਆ ਤਾਂ ਹੁਣ ਇਹ ਐਲਾਨ ਕਰ ਦਿੱਤਾ ਹੈ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਇਕੱਲੇ ਹੀ ਚੋਣਾਂ ਲੜੇਗੀ। 

ਜਨਰਲ ਜੇ.ਜੇ. ਸਿੰਘ 'ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਲੋਕਾਂ ਨੇ ਟਕਸਾਲੀਆਂ ਨੂੰ ਕਬੂਲ ਨਹੀਂ ਕੀਤਾ, ਜਿਸ ਦਾ ਉਨ੍ਹਾਂ ਨੂੰ ਪਤਾ ਚੱਲ ਗਿਆ ਹੈ, ਜਿਸ ਕਾਰਨ ਟਕਸਾਲੀਆਂ ਨੇ ਹੁਣ ਜਨਰਲ ਜੇ.ਜੇ. ਸਿੰਘ ਦੀ ਟਿਕਟ ਰੱਦ ਕਰ ਦਿੱਤੀ ਹੈ ਅਤੇ ਉਨ੍ਹਾਂ ਦਾ ਨਾਂ ਵਾਪਸ ਲੈ ਲਿਆ ਹੈ।

ਕਾਂਗਰਸ 'ਚ ਬਗਾਵਤ 'ਤੇ ਬੋਲਦੇ ਹੋਏ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕਾਂਗਰਸ ਵਰਗੀਆਂ ਪਾਰਟੀਆਂ ਲੋਕਾਂ ਜਾਂ ਵਰਕਰਾਂ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਦੀਆਂ ਉਨ੍ਹਾਂ 'ਤੇ ਫੈਸਲਾ ਲੈਂਦੀਆਂ ਹਨ, ਜਿਸ ਕਾਰਨ ਪਾਰਟੀ ਵਰਕਰਾਂ ਦੇ ਨੇਤਾ ਬਗਾਵਤ 'ਤੇ ਉਤਰ ਜਾਂਦੇ ਹਨ। ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਸੰਗਰੂਰ ਲਈ ਕੋਈ ਵੱਡਾ ਐਜੂਕੇਸ਼ਨਲ ਇੰਸੀਚਿਊਟ ਜਾਂ ਵੱਡੀ ਫੈਕਟਰੀ ਲੈ ਕੇ ਆਉਣਗੇ। ਉਨ੍ਹਾਂ ਨੇ ਭਗਵੰਤ ਮਾਨ ਦੇ ਗੋਦ ਲਏ ਪਿੰਡ 'ਤੇ ਬੋਲਦੇ ਹੋਏ ਕਿਹਾ ਕਿ ਮੈਂ ਇਸ ਦੇ ਬਾਰੇ 'ਚ ਕੁਝ ਨਹੀਂ ਬੋਲ ਸਕਦਾ, ਲੋਕ ਖੁਦ ਹੀ ਇਸ ਦੇ ਬਾਰੇ ਦੱਸ ਦੇਣਗੇ।

Shyna

This news is Content Editor Shyna