ਬਾਦਲ ਬਾਕੀ ਸੂਬਿਆਂ ਵਾਂਗ ਮੋਦੀ ਸਰਕਾਰ ਤੋਂ ਪੰਜਾਬ ਨੂੰ ਵੀ ਮੁਆਫ ਕਰਵਾਉਣ ਟੈਕਸ : ਬਲਜਿੰਦਰ ਕੌਰ

08/19/2017 7:14:18 PM

ਤਲਵੰਡੀ ਸਾਬੋ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸਰਹੱਦੀ ਤੇ ਪਹਾੜੀ ਸੂਬਿਆਂ ਨੂੰ ਰਿਆਇਤਾਂ ਜਾਰੀ ਰੱਖਣ 'ਤੇ ਬਾਦਲ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦਾ ਜ਼ੋਰਦਾਰ ਵਿਰੋਧ ਕਰਨ ਨਾਲ ਸਾਬਿਤ ਹੋ ਗਿਆ ਕਿ ਜਿਹੜੇ ਦੋਸ਼ ਮੈਂ ਪਿਛਲੇ ਸਮੇਂ ਦੌਰਾਨ ਆਮ ਆਦਮੀ ਪਾਰਟੀ ਵਲੋਂ ਲਾਏ ਸਨ ਉਹ ਸਾਬਿਤ ਹੋ ਚੁੱਕੇ ਹਨ। ਇਹ ਵਿਚਾਰ ਆਮ ਆਦਮੀ ਪਾਰਟੀ ਮਹਿਲਾ ਵਿੰਗ ਪੰਜਾਬ ਦੇ ਪ੍ਰਧਾਨ ਤੇ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਜਦੋਂ ਕੇਂਦਰ ਦੀ ਐਨ. ਡੀ. ਏ. ਸਰਕਾਰ ਦੀ ਅਗਵਾਈ ਸਾਬਕਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਕਰਦੇ ਸਨ, ਉਸ ਸਮੇਂ ਸੁਖਬੀਰ ਬਾਦਲ ਕੇਂਦਰੀ ਉਦਯੋਗ ਰਾਜ ਮੰਤਰੀ ਸਨ ਤੇ ਸੁਖਦੇਵ ਸਿੰਘ ਢੀਂਡਸਾ ਕੇਂਦਰੀ ਕੈਬਨਿਟ ਮੰਤਰੀ ਸੀ ਹੋਰ ਤਾਂ ਹੋਰ ਢੀਂਡਸਾ ਸਾਬ੍ਹ ਦੇ ਤਾਂ ਦਸਖਤ ਸਾਰੇ ਫੈਸਲਿਆਂ 'ਤੇ ਹੁੰਦੇ ਸਨ।
ਸਾਲ 2003 ਵਿਚ ਪੰਜਾਬ ਦੀ ਇੰਡਸਟਰੀ ਨੂੰ ਫੇਲ੍ਹ ਕਰਨ ਲਈ ਕੇਂਦਰ ਦੀ ਐਨ. ਡੀ. ਏ. ਸਰਕਾਰ ਨੇ ਸਰਹੱਦੀ ਸੂਬਿਆਂ ਦਾ ਬਹਾਨਾ ਬਣਾ ਕੇ ਤਿੰਨ ਸੂਬਿਆਂ ਜਿਨ੍ਹਾਂ ਵਿਚ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਨੂੰ ਟੈਕਸ ਵਿਚ ਮੁਆਫੀ ਦੇ ਦਿੱਤੀ ਸੀ ਜਿਸ ਕਾਰਨ ਪੰਜਾਬ ਦੀ ਇੰਡਸਟਰੀ ਫੇਲ ਹੋ ਗਈ ਤੇ ਹਜ਼ਾਰਾਂ ਉਦਯੋਗ ਬੰਦ ਹੋ ਗਏ ਅਤੇ ਜਿਹੜੇ ਕਿਰਤੀ ਲੋਕ ਉਦਯੋਗਿਕ ਇਕਾਈ ਵਿਚ ਕੰਮ ਕਰਦੇ ਸਨ ਤਕਰੀਬਨ ਪੰਜ ਲੱਖ ਤੋਂ ਲੈ ਕੇ ਸੱਤ ਲੱਖ ਤੱਕ ਬੇਰੁਜ਼ਗਾਰ ਹੋ ਗਏ ਹਨ ਜਿਸ ਦੀ ਜ਼ਿੰਮੇਵਾਰੀ ਉਸ ਸਮੇਂ ਮੌਜੂਦਾ ਅਕਾਲੀ ਦਲ ਅਤੇ ਭਾਜਪਾ ਦੀ ਕੇਂਦਰ ਦੀ ਐਨ. ਡੀ. ਏ. ਸਰਕਾਰ ਤੇ ਖਾਸ ਕਰਕੇ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਜੋ ਉਸ ਸਮੇਂ ਮੌਜੂਦਾ ਪ੍ਰਧਾਨ ਮੰਤਰੀ ਸਨ ਤੋਂ ਇਲਾਵਾ ਸੁਖਦੇਵ ਸਿੰਘ ਢੀਂਡਸਾ ਜੋ ਕੇਂਦਰੀ ਕੈਬਨਿਟ ਮੰਤਰੀ ਸੀ ਤੇ ਸੁਖਬੀਰ ਸਿੰਘ ਬਾਦਲ ਕੇਂਦਰੀ ਉਦਯੋਗ ਰਾਜ ਮੰਤਰੀ ਸੀ ਸਗੋ ਪੰਜਾਬ ਦੇ ਇਨ੍ਹਾਂ ਲੀਡਰਾਂ ਨੂੰ ਪੰਜਾਬ ਦਾ ਪੱਖ ਵੀ ਰੱਖਣਾ ਚਾਹੀਦਾ ਸੀ ਕਿ ਪੰਜਾਬ ਵੀ ਇਕ ਸਰੱਹਦੀ ਸੂਬਾ ਹੈ, ਇਸ ਨੂੰ ਵੀ ਦੂਜੇ ਤਿੰਨਾਂ ਸਰਹੱਦੀ ਸੂਬਿਆਂ ਦੀ ਤਰ੍ਹਾਂ ਟੈਕਸ ਮੁਆਫੀ ਯੋਜਨਾ ਵਿਚ ਸ਼ਾਮਲ ਕੀਤਾ ਜਾਵੇ ਕਿਉਂਕਿ ਭਾਰਤ ਨੇ ਅੱਜ ਤੱਕ ਜਿੰਨੀਆ ਲੜਾਈਆਂ ਲੜੀਆਂ ਹਨ ਉਸ ਵਿਚ ਪੰਜਾਬ ਦਾ ਨੁਕਸਾਨ ਹੀ ਸਭ ਤੋ ਵੱਧ ਹੋਇਆ ਹੈ ਪਰ ਸਾਡੇ ਪੰਜਾਬ ਦੇ ਦੋਵਾਂ ਮੰਤਰੀ ਮੂਕ ਦਰਸ਼ਕਾ ਵਾਂਗ ਹੀ ਜ਼ਿੰਮੇਵਾਰੀ ਨਿਭਾÀੁਂਦੇ ਰਹੇ ਇਸ ਲਈ ਪ੍ਰਕਾਸ਼ ਸਿੰਘ ਬਾਦਲ ਹੁਣ ਵੀ ਜੇਕਰ ਸੱਚੇ ਦਿਲੋਂ ਪੰਜਾਬ ਦੀ ਇੰਡਸਟਰੀ ਵਰਗ ਅਤੇ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਬਾਰੇ ਸੋਚਦੇ ਹਨ ਤਾਂ ਕੇਂਦਰ ਦੀ ਸਰਕਾਰ ਨਾਲ ਗੱਲਬਾਤ ਕਰਕੇ ਪੰਜਾਬ ਨੂੰ ਵੀ ਬਾਕੀ ਸੂਬਿਆਂ ਵਾਂਗ ਟੈਕਸ ਮੁਆਫ ਕਰਾਉਣ।