ਅੱਧੇ ਕਾਂਗਰਸੀ ਆਪ ਨਸ਼ਾ ਕਰਦੇ ਹਨ : ਪ੍ਰਕਾਸ਼ ਸਿੰਘ (ਵੀਡੀਓ)

04/18/2019 6:29:35 PM

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਲੋਕ ਸਭਾ ਚੋਣਾਂ ਦਾ ਦੌਰ ਸ਼ੁਰੂ ਹੁੰਦੇ ਸਾਰ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਗਰਮ ਅਤੇ ਹਮਲਾਵਰ ਹੋ ਗਏ ਹਨ। ਬੀਤੇ ਦਿਨ ਪੱਤਰਕਾਰਾਂ ਵਲੋਂ ਕੈਪਟਨ ਅਮਰਿੰਦਰ ਸਿੰਘ ਵਲੋਂ ਗੁਟਕਾ ਸਾਹਿਬ ਹੱਥ 'ਚ ਫੜ੍ਹ ਕੇ ਨਸ਼ਾ ਖ਼ਤਮ ਕਰਨ ਦੀ ਚੁੱਕੀ ਸਹੁੰ ਬਾਰੇ ਪੁੱਛਿਆ ਗਿਆ ਸੀ ਤਾਂ ਮੁਹੰਮਦ ਸਦੀਕ ਭੜਕ ਗਏ ਸਨ। ਨਸ਼ੇ ਦੇ ਖਾਤਮੇ ਨੂੰ ਲੈ ਕੇ ਮੁਹੰਮਦ ਸਦੀਕ ਦੇ ਬਿਆਨ ਦਾ ਜਵਾਬ ਦਿੰਦਿਆਂ ਬਾਦਲ ਨੇ ਕਿਹਾ ਕਿ ਅੱਧੇ ਕਾਂਗਰਸੀ ਆਪ ਨਸ਼ਾ ਕਰਦੇ ਹਨ।

ਉਧਰ ਦੂਜੇ ਪਾਸੇ ਗਿੱਦੜਬਾਹਾ ਦੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਵਲੋਂ ਸ਼ਮਸ਼ਾਨਘਾਟ ਨੂੰ ਲੈ ਕੇ ਬਜ਼ੁਰਗਾਂ ਪ੍ਰਤੀ ਦਿੱਤੇ ਬਿਆਨ 'ਤੇ ਵੀ ਉਨ੍ਹਾਂ ਨੇ ਆਪਣਾ ਸਖਤ ਪ੍ਰਤੀਕਰਮ ਦਿੱਤਾ ਹੈ। ਦੱਸਣਯੋਗ ਹੈ ਕਿ ਇਕ ਪਾਸੇ ਜਿੱਥੇ ਪ੍ਰਕਾਸ਼ ਸਿੰਘ ਬਾਦਲ ਦੇ ਤਿੱਖੇ ਬਿਆਨਾਂ ਨੇ ਸਿਆਸਤ 'ਚ ਗਰਮੀ ਲਿਆ ਦਿੱਤੀ ਹੈ, ਉਥੇ ਹੀ ਗੜ੍ਹੇਵਾਰੀ ਤੋਂ ਬਾਅਦ ਗਰਦਾਵਰੀ ਦੇ ਹੁਕਮ ਨਾ ਜਾਰੀ ਕਰਨ 'ਤੇ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਵੀ ਲੰਮੇ ਹੱਥੀਂ ਲਿਆ ਹੈ।

rajwinder kaur

This news is Content Editor rajwinder kaur