ਪਰਮਜੀਤ ਸਿੰਘ ਬਣਿਆ ਬੈਸਟ ਐਥਲੀਟ

01/31/2018 3:25:14 AM

ਚੰਡੀਗੜ— ਚੰਡੀਗੜ੍ਹ ਸੀਨੀਅਰ ਸਟੇਟ ਐਥਲੈਟਿਕਸ ਚੈਂਪੀਅਨਸ਼ਿਪ, ਜਿਹੜੀ ਸਪੋਰਟਸ ਕੰਪਲੈਕਸ, ਸੈਕਟਰ-7ਬੀ ਚੰਡੀਗੜ੍ਹ ਵਿਖੇ ਕੱਲ ਸਮਾਪਤ ਹੋਈ, ਵਿਚ ਵੱਡੀ ਗਿਣਤੀ 'ਚ ਖਿਡਾਰੀਆਂ-ਖਿਡਾਰਨਾਂ ਨੇ ਹਿੱਸਾ ਲਿਆ। ਚੈਂਪੀਅਨਸ਼ਿਪ ਦੇ ਮੁੱਖ ਮਹਿਮਾਨ ਕਾਂਗਰਸੀ ਆਗੂ ਹਿੰਮਤ ਸਿੰਘ ਸਨ, ਜਦਕਿ ਡਾ. ਪਰਮਿੰਦਰ ਸਿੰਘ ਡਾਇਰੈਕਟਰ ਸਪੋਰਟਸ, ਪੰਜਾਬ ਚੰਡੀਗੜ੍ਹ ਯੂਨੀਵਰਸਿਟੀ ਗੈਸਟ ਆਫ ਆਨਰ ਸਨ। ਦੋਹਾਂ ਮਹਿਮਾਨਾਂ ਨੇ ਖਿਡਾਰੀਆਂ ਨੂੰ ਇਨਾਮ ਵੰਡੇ। 
ਚੰਡੀਗੜ੍ਹ ਐਥਲੈਟਿਕਸ ਐਸੋਸੀਏਸ਼ਨ ਦੇ ਜਥੇਬੰਦਕ ਸਕੱਤਰ ਸ. ਹਰਜਿੰਦਰ ਸਿੰਘ ਗਿੱਲ ਪੀ. ਪੀ. ਐੱਸ., ਡੀ. ਐੱਸ. ਪੀ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੈਸਟ ਐਥਲੀਟ ਸ਼ਾਟਪੁੱਟ 'ਚ ਪਰਮਜੀਤ ਸਿੰਘ ਨੇ 17.14 ਮੀਟਰ ਗੋਲਾ ਸੁੱਟਿਆ, ਜਿਸ ਨੂੰ 3100 ਰੁਪਏ ਇਨਾਮ ਦਿੱਤਾ, 100 ਮੀਟਰ ਦੌੜ 'ਚੋਂ ਲੜਕੀਆਂ 'ਚ ਦੀਵਾਂਸ਼ੀ ਨੇ 12.34 ਸਕਿੰਟ ਦਾ ਟਾਈਮ ਕੱਢ ਕੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਲੜਕੀਆਂ 'ਚੋਂ ਬੈਸਟ ਐਥਲੀਟ ਬਣੀ, ਜਿਸ ਨੂੰ 3100 ਰੁਪਏ ਦਾ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਲੜਕਿਆਂ ਦੀ 100 ਮੀਟਰ ਦੌੜ 'ਚੋਂ ਹੁਸਨਦੀਪ 10.90 ਸਕਿੰਟ ਦਾ ਟਾਈਮ ਕੱਢ ਕੇ ਸਭ ਤੋਂ ਤੇਜ਼ ਦੌੜਾਕ ਬਣਿਆ। ਖਿਡਾਰੀ ਖੁਸ਼ੀ ਰਾਣਾ, ਸਿਮਰਨ ਕੌਰ, ਹੁਸਨਦੀਪ, ਆਕਾਸ਼ ਅਤੇ ਰੇਖੀ ਨੈਸ਼ਨਲ ਲੈਵਲ 'ਤੇ ਮੈਡਲ ਲੈ ਕੇ ਆਏ ਹਨ, ਉਨ੍ਹਾਂ ਨੂੰ 1100-1100 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਸ. ਗਿੱਲ ਨੇ ਦੱਸਿਆ ਕਿ ਇਸ ਵਾਰ ਚੈਂਪੀਅਨਸ਼ਿਪ ਵਿਚ 450 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ।
ਇਸ ਚੈਂਪੀਅਨਸ਼ਿਪ 'ਚ ਇੰਸਪੈਕਟਰ ਦਲਜੀਤ ਸਿੰਘ ਵਿਰਕ ਅੰਤਰਰਾਸ਼ਟਰੀ ਖਿਡਾਰੀ, ਜਸਪਿੰਦਰ ਸਿੰਘ ਬੈਂਕ ਮੈਨੇਜਰ, ਜੋ 100 ਮੀਟਰ ਦਾ ਅੰਤਰਰਾਸ਼ਟਰੀ ਖਿਡਾਰੀ ਹੈ, ਨੇ ਵੀ ਚੈਂਪੀਅਨਸ਼ਿਪ ਕਰਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ।