ਪੁਲਸ ਤੇ ਡੇਰਾ ਸਮਰਥਕ ਆਹਮੋ-ਸਾਹਮਣੇ,ਤਿੰਨ ਦਿਨ ਪੰਚਕੂਲਾ ਬੰਦ

08/24/2017 6:11:33 AM

ਪੰਚਕੂਲਾ  (ਚੰਦਨ) - ਮੰਗਲਵਾਰ ਰਾਤ ਕਰੀਬ ਸਾਢੇ 9 ਵਜੇ ਪੰਚਕੂਲਾ ਸੈਕਟਰ-23 ਸਥਿਤ ਡੇਰਾ ਸੱਚਾ ਸੌਦਾ ਦੇ ਨਾਮ ਚਰਚਾ ਘਰ ਤੋਂ ਡੇਰਾ ਪ੍ਰੇਮੀ ਸੈਕਟਰ-3 ਸਥਿਤ ਤਾਊ ਦੇਵੀ ਲਾਲ ਸਟੇਡੀਅਮ ਦੇ ਗੇਟ 'ਤੇ ਇਕੱਠੇ ਹੋਣੇ ਸ਼ੁਰੂ ਹੋ ਗਏ, ਜਿਵੇਂ ਹੀ ਪੁਲਸ ਸੀਨੀਅਰ ਪੁਲਸ ਅਧਿਕਾਰੀਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਪਹੁੰਚੀ ਤਾਂ ਸਭ ਤੋਂ ਪਹਿਲਾਂ ਜਿਪਸੀਆਂ ਤੇ ਮੋਟਰਸਾਈਕਲਾਂ 'ਤੇ ਤਾਇਨਾਤ ਪੁਲਸ ਮੁਲਾਜ਼ਮ ਸਟੇਡੀਅਮ ਦੇ ਗੇਟ 'ਤੇ ਪਹੁੰਚੇ। ਗੇਟ ਦੇ ਸਾਹਮਣੇ ਕੰਡਿਆਲੀ ਤਾਰ ਵਿਛਾਈ ਗਈ, ਤਾਂ ਕਿ ਡੇਰਾ ਪ੍ਰੇਮੀ ਕਿਸੇ ਵੀ ਹਾਲਤ ਵਿਚ ਸਟੇਡੀਅਮ ਦੇ ਅੰਦਰ ਦਾਖਲ ਨਾ ਹੋ ਸਕਣ ਪਰ ਜਦੋਂ ਸੀਨੀਅਰ ਅਧਿਕਾਰੀ ਪਹੁੰਚੇ ਤਾਂ ਉਨ੍ਹਾਂ ਨੇ 'ਘੱਗਰ' ਪਾਰ ਸੈਕਟਰ-23 ਤੋਂ ਤਾਊ ਦੇਵੀ ਸਟੇਡੀਅਮ ਤੋਂ ਆਉਣ ਵਾਲੀ ਰੋਡ ਨੂੰ ਇਕ ਪਾਸਿਓਂ ਬੰਦ ਕਰ ਦਿੱਤਾ। ਉਸ ਬੰਦ ਰੋਡ 'ਤੇ ਡੇਰਾ ਪ੍ਰੇਮੀ ਰਾਤ ਬਿਤਾਉਣ ਲਈ ਲੰਮੇ ਪੈ ਗਏ। ਸੈਂਕੜਿਆਂ ਦੀ ਗਿਣਤੀ ਵਿਚ ਡੇਰਾ ਪ੍ਰੇਮੀਆਂ ਨੂੰ ਉਥੋਂ ਉਠਾਉਣ ਲਈ ਪੁਲਸ ਨੂੰ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਲਿਹਾਜ਼ਾ ਸੈਕਟਰ-26 ਤੇ ਉਸਦੇ ਪਾਰਕ ਵਿਚ ਉਨ੍ਹਾਂ ਨੂੰ ਸ਼ਿਫਟ ਕਰਨ ਦੀ ਪਲਾਨਿੰਗ ਕੀਤੀ ਜਾ ਰਹੀ ਹੈ, ਉਥੇ ਹੀ ਦੂਸਰੇ ਪਾਸੇ ਡੇਰਾ ਪ੍ਰਮੁੱਖ ਦੇ ਇਕ ਸਥਾਨਕ ਸਮਰਥਕ ਨੇ ਦੱਸਿਆ ਕਿ ਜਿਸ ਥਾਂ 'ਤੇ ਨਾਮ ਚਰਚਾ ਘਰ ਹੈ, ਉਹ ਇਲਾਕਾ ਬਹੁਤ ਖੁੱਲ੍ਹਾ ਹੈ। ਇਸ ਲਈ ਉਥੇ ਸੱਪ, ਬਿੱਛੂ ਤੇ ਹੋਰ ਕੀੜਿਆਂ ਤੋਂ ਮਕਾਨਾਂ ਨੂੰ ਹਰ ਰੋਜ਼ ਖਤਰਾ ਰਹਿੰਦਾ ਹੈ। ਇਸ ਲਈ ਨਾਮ ਚਰਚਾ ਘਰ ਦੇ ਕੋਲ ਇਹ ਲੋਕ ਪਏ ਸਨ, ਤਾਂ ਕਿ ਉਨ੍ਹਾਂ ਨੂੰ ਤਾਊ ਦੇਵੀ ਲਾਲ ਸਟੇਡੀਅਮ ਦੇ ਕੋਲ ਜਾਣ ਲਈ ਕਹਿ ਦਿੱਤਾ ਜਾਵੇ। ਇਹ ਵੀ ਦੱਸਣਯੋਗ ਹੈ ਕਿ ਤਾਊ ਦੇਵੀ ਲਾਲ ਸਟੇਡੀਅਮ ਵਿਚ ਬੈਡਮਿੰਟਨ ਟੂਰਨਾਮੈਂਟ ਵੀ ਹੈ, ਜੋ ਕਿ 25 ਅਗਸਤ ਤਕ ਚੱਲਣਾ ਹੈ।