ਪੰਚਾਇਤੀ ਰਾਜ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਰੋਸ ਧਰਨਾ ਸ਼ੁਰੂ

11/21/2017 12:34:11 PM

ਮੁਕੇਰੀਆਂ (ਨਾਗਲਾ)— ਪੰਚਾਇਤੀ ਰਾਜ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਬੀ. ਡੀ. ਪੀ. ਓ. ਦਫਤਰ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਪਿਛਲੇ 5 ਸਾਲਾਂ ਤੋਂ ਸੇਵਾਮੁਕਤ ਪੰਚਾਇਤ ਅਫਸਰ ਰਜਿੰਦਰ ਸਿੰਘ ਜਲੰਧਰ ਪੂਰਬੀ, ਸੂਰਮ ਸਿੰਘ ਮੁਕੇਰੀਆਂ, ਰਾਮ ਚਰਨ ਡੇਰਾਬੱਸੀ ਪਟਿਆਲਾ ਦੀਆਂ ਪੈਨਸ਼ਨਾਂ ਬਿਨਾਂ ਦੇਰੀ ਮਨਜ਼ੂਰ ਕੀਤੀਆਂ ਜਾਣ ਅਤੇ ਹੋਰ ਪੈਨਸ਼ਨਾਂ ਵੀ ਸਮੇਂ-ਸਿਰ ਲਾਈਆਂ ਜਾਣ। ਵੱਖ-ਵੱਖ ਬੁਲਾਰਿਆਂ ਨੇ ਪੈਨਸ਼ਨ ਵਿੰਗ ਸਟਾਫ਼ ਨੂੰ ਬਿਨਾਂ ਦੇਰੀ ਬਦਲਣ ਦੀ ਮੰਗ ਕੀਤੀ। ਇਸ ਮੌਕੇ ਸਬਜਿੰਦਰ ਕੇਦਾਰ, ਅ²ਸ਼ੋਕ ਕੁਮਾਰ, ਤਰਲੋਕ ਸਿੰਘ ਆਦਿ ਬੁਲਾਰਿਆਂ ਨੇ ਕਿਹਾ ਕਿ ਵਿਭਾਗੀ ਅਫਸਰਸ਼ਾਹੀ ਅਤੇ ਪੰਜਾਬ ਸਰਕਾਰ ਦੀਆਂ ਭ੍ਰਿਸ਼ਟ ਨੀਤੀਆਂ ਵਿਰੁੱਧ ਧਰਨਾ ਲਗਾਤਾਰ ਜਾਰੀ ਰਹੇਗਾ।