ਪਾਕਿਸਤਾਨੀ ਕੈਦੀਆਂ ਦੀ ਵਤਨ ਵਾਪਸੀ

06/19/2018 6:35:33 PM

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੀ ਜੇਲ 'ਚ ਬੰਦ ਸਜ਼ਾ ਭੁਗਤ ਚੁੱਕੀ ਪਾਕਿਸਤਾਨੀ ਕੈਦੀ ਨਸਰੀਨ ਅਖਤਰ ਸਮੇਤ 2 ਕੈਦੀਆਂ ਨੂੰ ਅੱਜ ਰਿਹਾਅ ਕਰਕੇ ਉਨ੍ਹਾਂ ਦੇ ਵਤਨ ਭੇਜਿਆ ਗਿਆ। ਨਸਰੀਨ, ਫਾਤਿਮਾ ਤੇ ਮੁਮਤਾਜ ਨਾਲ 2006 'ਚ ਅਟਾਰੀ ਬਾਰਡਰ ਤੋਂ ਨਸ਼ਾ ਸਮੱਗਲਿੰਗ ਦੇ ਕੇਸ 'ਚ ਫੜੀ ਗਈ ਸੀ। 2016 'ਚ ਨਸਰੀਨ ਦੀ ਸਜ਼ਾ ਪੂਰੀ ਹੋ ਗਈ ਸੀ ਪਰ ਪਾਕਿਸਤਾਨ ਵਲੋਂ ਜੁਰਮਾਨਾ ਭਰਨ 'ਚ ਦੇਰੀ ਕਾਰਨ ਨਸਰੀਨ ਨੂੰ ਵੱਧ ਕੈਦ ਕੱਟਣੀ ਪਈ। ਰਿਹਾਈ ਸਮੇਂ ਦੋਵੇਂ ਕੈਦੀ ਕਾਫੀ ਖੁਸ਼ ਨਜ਼ਰ ਆਏ। 
ਨਸਰੀਨ ਦੀ ਵਤਨ ਵਾਪਸੀ 'ਚ ਭਾਰਤੀ ਵਕੀਲ ਨਵਜੋਤ ਕੌਰ ਚੱਬਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਚੱਬਾ ਨੇ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਸਜ਼ਾ ਭੁਗਤ ਚੁੱਕੇ ਕੈਦੀਆਂ ਪ੍ਰਤੀ ਸੁਹਿਰਦ ਹੋਣ ਦੀ ਅਪੀਲ ਕੀਤੀ ਹੈ। 
ਦੱਸ ਦੇਈਏ ਕਿ ਫਾਤਿਮਾ ਨੂੰ ਇਕ ਸਾਲ ਪਹਿਲਾਂ ਮਾਰਚ 2017 'ਚ ਰਿਹਾਅ ਕਰ ਦਿੱਤਾ ਗਿਆ ਸੀ, ਜਿਸਦਾ ਜੁਰਮਾਨਾ ਇਕ ਐਨ. ਜੀ. ਓ. ਨੇ ਭਰਿਆ ਸੀ।