ਰੀਟ੍ਰੀਟ ਸੈਰਾਮਨੀ ਦੌਰਾਨ ਭਾਰਤੀ ਸਰਹੱਦ ''ਚ ਦਾਖਲ ਹੋਇਆ ਪਾਕਿ ਨਾਗਰਿਕ, ਗ੍ਰਿਫਤਾਰ

05/25/2017 8:07:01 PM

ਅੰਮ੍ਰਿਤਸਰ— ਵਾਘਾ ਬਾਰਡਰ 'ਤੇ ਹੋ ਰਹੀ ਰੀਟ੍ਰੀਟ ਸੈਰਾਮਨੀ ਦੌਰਾਨ ਇਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਇਸ ਪਾਕਿਸਤਾਨੀ ਨਾਗਰਿਕ ਦਾ ਨਾਂ ਅਬਦੁੱਲਾ ਸ਼ਾਹ ਹੈ ਤੇ ਇਹ ਰੀਟ੍ਰੀਟ ਸੈਰਾਮਨੀ ਦੌਰਾਨ ਭਾਰਤੀ ਸੀਮਾ 'ਚ ਵੜ ਆਇਆ ਸੀ। ਬੀ.ਐੱਸ.ਐੱਫ. ਦੇ ਇਕ ਦਲ ਨੇ ਅਬਦੁੱਲਾ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਤੋਂ ਪੁੱਛਗਿੱਛ ਕਰ ਰਹੀ ਹੈ।