ਪਾਕਿ ਦੀ ਗੋਲੀਬਾਰੀ ਦਾ ਜਵਾਬ ਦਿੰਦੇ ਟਾਂਡਾ ਦਾ ਫ਼ੌਜੀ ਨੌਜਵਾਨ ਸ਼ਹੀਦ, ਸਦਮੇ 'ਚ ਡੁੱਬਾ ਪਰਿਵਾਰ

10/02/2020 10:51:07 AM

ਟਾਂਡਾ ਉੜਮੁੜ/ਦਸੂਹਾ (ਪਰਮਜੀਤ ਸਿੰਘ ਮੋਮੀ,ਵਰਿੰਦਰ ਪੰਡਿਤ,ਝਾਵਰ)— ਸਰਹੱਦੀ ਖੇਤਰਾਂ 'ਚ ਪਾਕਿਸਤਾਨ ਵੱਲੋਂ ਸੀਜ਼ ਫਾਇਰ ਦੀ ਉਲੰਘਣਾ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੀਤੇ ਕੱਲ੍ਹ ਪਾਕਿਸਤਾਨ ਵੱਲੋਂ ਉੱਤਰੀ ਕਸ਼ਮੀਰ ਸਰਹੱਦੀ ਜ਼ਿਲ੍ਹੇ ਕੁਪਵਾੜਾ ਦੇ ਨੌਗਾਮ ਸੈਕਟਰ 'ਚ ਕੀਤੀ ਗਈ ਗੋਲੀਬਾਰੀ ਦੌਰਾਨ ਟਾਂਡਾ ਦਾ ਰਹਿਣ ਵਾਲਾ ਫ਼ੌਜੀ ਨੌਜਵਾਨ ਸ਼ਹਾਦਤ ਦਾ ਜਾਮ ਪੀ ਗਿਆ।

ਇਹ ਵੀ ਪੜ੍ਹੋ: ਦਰਿੰਦਿਆਂ ਦੀ ਹੈਵਾਨੀਅਤ: ਗੈਂਗਰੇਪ ਤੋਂ ਬਾਅਦ ਵਾਇਰਲ ਕੀਤੀ ਵੀਡੀਓ, ਦੁਖੀ ਪੀੜਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ

ਸ਼ਹੀਦ ਫ਼ੌਜੀ ਵਿਧਾਨ ਸਭਾ ਹਲਕਾ ਉੜਮੁੜ ਟਾਂਡਾ ਅਧੀਨ ਪੈਂਦੇ ਪਿੰਡ ਰਾਜੂ ਦਵਾਖਰੀ ਦਾ ਰਹਿਣ ਵਾਲਾ ਸੀ। ਸ਼ਹੀਦ ਨੌਜਵਾਨ ਹੌਲਦਾਰ ਕੁਲਦੀਪ ਸਿੰਘ (30) ਪੁੱਤਰ ਸਵ. ਮੋਹਨ ਸਿੰਘ 15 ਸਿਖਲਾਈ 'ਚ ਹੌਲਦਾਰ ਸੀ। ਹੌਲਦਾਰ ਕੁਲਦੀਪ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਸੁਣਦਿਆਂ ਹੀ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ।

ਇਹ ਵੀ ਪੜ੍ਹੋ: ਜਲੰਧਰ: ਫੇਸਬੁੱਕ 'ਤੇ ਲਾਈਵ ਹੋ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਕਿਹਾ, 'ਮਾਂ ਨੂੰ ਮੇਰੀ ਸ਼ਕਲ ਨਾ ਵਿਖਾਉਣਾ' (ਤਸਵੀਰਾਂ)

ਸ਼ਹੀਦ ਕੁਲਦੀਪ ਸਿੰਘ ਆਪਣੇ ਪਿੱਛੇ ਮਾਤਾ ਮਨਜੀਤ ਕੌਰ, ਪਤਨੀ ਰਾਜਵਿੰਦਰ ਕੌਰ 8 ਸਾਲ ਦੀ ਬੇਟੀ ਸਿਮਰਨ ਅਤੇ 6 ਸਾਲ ਦੇ ਬੇਟੇ ਅੰਸ਼ ਨੂੰ ਛੱਡ ਗਿਆ ਹੈ। ਸ਼ਹੀਦ ਹੋਏ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੰਤਿਮ ਸੰਸਕਾਰ ਲਈ ਪਿੰਡ 'ਚ ਮ੍ਰਿਤਕ ਦੇਹ ਦਾ ਇੰਤਜ਼ਾਰ ਕੀਤਾ ਜਾ ਰਿਹਾ, ਹੈ ਜੋ ਕਿ ਬਾਅਦ ਦੁਪਹਿਰ ਪਿੰਡ 'ਚ ਪਹੁੰਚਣ ਦੀ ਉਮੀਦ ਹੈ।

ਇਹ ਵੀ ਪੜ੍ਹੋ: ਰਾਜੌਰੀ ’ਚ ਸ਼ਹੀਦ ਹੋਏ ਫ਼ੌਜੀ ਕਰਨੈਲ ਸਿੰਘ ਦੇ ਪਰਿਵਾਰ ਲਈ ਕੈਪਟਨ ਦਾ ਵੱਡਾ ਐਲਾਨ

shivani attri

This news is Content Editor shivani attri