ਕਾਰੀਡੋਰ ਮਾਮਲੇ 'ਚ ਅਜੇ ਕਈ ਰੁਕਾਵਟਾਂ ਆਉਣਗੀਆਂ : ਪੁਰੀ

11/29/2018 12:21:58 AM

ਜਲੰਧਰ (ਵੈੱਬ ਡੈਸਕ)— ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਕਾਰੀਡੋਰ ਦੇ ਨਿਰਮਾਣ ਤਕ ਭਾਰਤ ਸਰਕਾਰ ਨੂੰ ਸੋਚ ਸਮਝ ਕੇ ਚੱਲਣਾ ਹੋਵੇਗਾ। ਉਨਾਂ ਕਿਹਾ ਕਿ ਸਿਰਫ ਇਕ ਕਾਰੀਡੋਰ ਦੇ ਨਿਰਮਾਣ ਤੋਂ ਇਹ ਨਹੀਂ ਮੰਨ ਲੈਣਾ ਚਾਹੀਦਾ ਕਿ ਪਾਕਿਸਤਾਨ ਨਾਲ ਸਾਰੇ ਮਸਲੇ ਹੱਲ ਹੋ ਗਏ ਹਨ। ਉਨਾਂ ਕਿਹਾ ਕਿ ਕਾਰੀਡੋਰ ਮਸਲੇ 'ਤੇ ਅਜੇ ਕਈ ਰੁਕਵਾਟਾਂ ਆਉਣਗੀਆਂ। ਕਿਉਂਕਿ ਦੇਸ਼ ਵਿਰੋਧੀ ਤਾਕਤਾਂ ਨਹੀਂ ਚਾਹੁੰਦੀਆਂ ਕਿ ਕਾਰੀਡੋਰ ਬਣੇ।
ਪੁਰੀ ਨੇ ਕਿਹਾ ਕਿ 25 ਸਾਲ ਪਹਿਲਾਂ ਕਰਤਾਰਪੁਰ ਕਾਰੀਡੋਰ ਦਾ ਮਸਲਾ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਪਾਕਿਸਤਾਨ ਸਰਕਾਰ ਕੋਲ ਉਠਾਈ ਸੀ। ਉਨਾਂ ਕਿਹਾ ਕਿ ਵਾਜਪਾਈ ਉਸ ਵੇਲੇ ਪਾਕਿਸਤਾਨ ਗਏ ਸਨ, ਜਿਸ ਡੈਲੀਗੇਸ਼ਨ 'ਚ ਅਕਾਲੀ ਦਲ ਦੇ ਸਰਪਰਸਤ ਪਰਕਾਸ਼ ਸਿੰਘ ਬਾਦਲ ਵੀ ਸ਼ਾਮਲ ਸਨ। ਉਨਾਂ ਕਿਹਾ ਕਿ ਕਾਰੀਡੋਰ ਮਸਲੇ 'ਤੇ ਬੀਤੇ 7 ਮਹੀਨਿਆਂ ਤੋਂ ਗੱਲਬਾਤ ਕੀਤੀ ਜਾ ਰਹੀ ਸੀ। ਉਨਾਂ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਨਾਮ ਲਏ ਬਿਨਾਂ ਕਿਹਾ ਕਿ 2 ਮਹਿਨੇ ਪਹਿਲਾਂ ਕੋਈ ਵਿਅਕਤੀ ਪਾਕਿਸਤਾਨ ਜਾਵੇ ਤੇ ਇਸ ਤਰਾਂ ਦਾ ਫੈਸਲਾ ਹੋ ਜਾਵੇ ਇਹ ਸੰਭਵ ਤਾਂ ਨਹੀਂ। ਇਸ ਕੰਮ ਲਈ ਕਿਸੇ ਇਕ ਵਿਅਕਤੀ ਵਿਸ਼ੇਸ਼ ਨੂੰ ਕਰੇਡੀਟ ਨਹੀਂ ਦਿਤਾ ਜਾਣਾ ਚਾਹੀਦਾ। 
ਪੰਜਾਬ ਵਿਧਾਨ ਸਭਾ ਵਲੋਂ 2010 ਚ ਵੀ ਅਕਾਲੀ ਸਰਕਾਰ ਵਲੋਂ ਕਾਰੀਡੋਰ ਖੋਲਣ ਦਾ ਮਤਾ ਕੇਂਦਰ ਦੀ ਮਨਮੋਹਨ ਸਰਕਾਰ ਨੂੰ ਭੇਜਿਆ ਸੀ। ਪਰ ਕਾਂਗਰਸ ਸਰਕਾਰ ਨੇ ਸਹੀ ਸਮਾਂ ਨਾ ਦੱਸ ਕੇ ਇਸ ਨੂੰ ਟਾਲ ਦਿੱਤਾ ਸੀ। 
ਸਿੱਧੂ ਦੇ ਭਾਰਤੀ ਪਰਧਾਨ ਮੰਤਰੀ ਬਣਨ ਦੇ ਪਾਕਿਸਤਾਨ ਦੀ ਉਮੀਦ ਬਾਰੇ ਪੁਰੀ ਨੇ ਕਿਹਾ ਕਿ ਭਾਰਤ ਦੇ 3 ਸੂਬਿਆਂ 'ਚ ਹੋਣ ਵਾਲਿਆਂ ਇਲੈਕਸ਼ਨ ਦੇ ਨਤੀਜੇ ਤਾਂ ਦੇਖ ਲੈਣ। ਫਿਰ ਕਾਂਗਰਸ ਸੋਚ ਲਵੇ ਕਿ ਸਿੱਧੂ ਨੂੰ ਬਣਾਉਣਾ ਕਿ ਹੈ।