ਪਾਕਿਸਤਾਨ ਜਾ ਕੇ ਇਸਲਾਮ ਕਬੂਲਣ ਵਾਲੀ ਔਰਤ ਦੇ ਸਹੁਰੇ ਦਾ ਵੱਡਾ ਬਿਆਨ (ਵੀਡੀਓ)

04/22/2018 6:09:34 PM

ਗੜ੍ਹਸ਼ੰਕਰ : ਵਿਸਾਖੀ ਮੌਕੇ ਜਥੇ ਨਾਲ ਪਾਕਿਸਤਾਨ ਜਾ ਕੇ ਉਥੇ ਇਸਲਾਮ ਕਬੂਲਣ ਤੋਂ ਬਾਅਦ ਨਿਕਾਹ ਕਰਵਾਉਣ ਵਾਲੀ ਕਿਰਨ ਬਾਲਾ ਵਲੋਂ ਦਿਤੇ ਬਿਆਨ ਕਿ ਉਸ ਦੇ ਭਾਰਤ ਵਿਚ ਬੱਚੇ ਨਹੀਂ ਹਨ 'ਤੇ ਉਸ ਦੇ ਸਹੁਰਾ ਤਰਸੇਮ ਸਿੰਘ ਨੇ ਕਿਹਾ ਹੈ ਕਿ ਉਸ ਕੋਲ ਬੱਚਿਆਂ ਦੇ ਜਨਮ ਸਰਟੀਫਿਕੇਟ ਸਮੇਤ ਹੋਰ ਵੀ ਸਬੂਤ ਮੌਜੂਦ ਹਨ ਜੇਕਰ ਫਿਰ ਵੀ ਕੋਈ ਸ਼ੱਕ ਹੈ ਤਾਂ ਕਿਰਨ ਬਾਲਾ ਦਾ ਬੱਚਿਆਂ ਨਾਲ ਡੀ. ਐੱਨ. ਏ. ਮਿਲਾ ਲਿਆ ਜਾਵੇ। ਸਹੁਰਾ ਤਰਸੇਮ ਸਿੰਘ ਨੇ ਕਿਹਾ ਕਿ ਕਿਰਨ ਬਾਲਾ ਦੇ ਤਿੰਨ ਬੱਚੇ ਹਨ। ਤਰਸੇਮ ਸਿੰਘ ਨੇ ਕਿਰਨ ਬਾਲਾ ਦੇ ਪਾਕਿਸਤਾਨ ਵਿਚ ਫਸੇ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ। ਤਰਸੇਮ ਸਿੰਘ ਨੇ ਕਿਹਾ ਕਿ ਪਾਕਿਸਤਾਨ ਜਾਣਾ ਅਤੇ ਉਥੇ ਜਾ ਕੇ ਨਿਕਾਹ ਕਰਵਾਉਣਾ ਸਾਜ਼ਿਸ਼ ਦਾ ਹਿੱਸਾ ਹੈ। 
ਦੱਸਣਯੋਗ ਹੈ ਕਿ ਵਿਸਾਖੀ ਮੌਕੇ ਪਾਕਿਸਤਾਨ ਵਿਚ ਗੁਰਧਾਮਾਂ ਦੀ ਯਾਤਰਾ ਲਈ ਸਿੱਖ ਜਥੇ ਨਾਲ ਗਈ ਔਰਤ ਕਿਰਨ ਬਾਲਾ ਨੇ ਪਾਕਿਸਤਾਨ ਪਹੁੰਚ ਕੇ ਉਥੋਂ ਦੇ ਵਿਅਕਤੀ ਨਾਲ ਨਿਕਾਹ ਕਰਨ ਲਈ ਮਰਜ਼ੀ ਨਾਲ ਇਸਲਾਮ ਕਬੂਲ ਲਿਆ ਸੀ ਅਤੇ ਬਾਅਦ ਵਿਚ ਕਿਰਨ ਨੇ ਕਿਹਾ ਸੀ ਕਿ ਉਸ ਦੀ ਭਾਰਤ ਵਿਚ ਕੋਈ ਔਲਾਦ ਨਹੀਂ ਹੈ ਉਸ ਨੇ ਮਹਿਜ਼ ਪਾਕਿਸਤਾਨ ਆਉਣ ਲਈ ਝੂਠ ਦਾ ਸਹਾਰਾ ਲਿਆ ਸੀ।