ਪੰਜਾਬ ਸਰਕਾਰ ਦੀ ਹਦਾਇਤ ਦੇ ਬਾਅਦ ਅੱਜ ਤੋਂ ਕਿਸਾਨਾਂ ਨੇ ਕੀਤੀ ਝੋਨੇ ਦੀ ਬਿਜਾਈ ਸ਼ੁਰੂ (ਤਸਵੀਰਾਂ)

06/15/2017 2:56:31 PM

ਤਲਵੰਡੀ ਸਾਬੋ(ਮੁਨੀਸ਼ ਗਰਗ)— ਪੰਜਾਬ ਸਰਕਾਰ ਦੀ ਹਦਾਇਤ ਤੋਂ ਬਾਅਦ ਅੱਜ ਯਾਨੀ 15 ਜੂਨ ਨੂੰ ਝੋਨੇ ਦੀ ਬਿਜਾਈ ਸ਼ੁਰੂ ਕਰ ਦਿੱਤੀ ਹੈ। ਬਿਜਾਈ ਦੇ ਪਹਿਲੇ ਦਿਨ ਕਿਸਾਨ ਘੱਟ ਖੇਤਾਂ 'ਚ ਕਿਸਾਨ ਝੋਨਾ ਲਗਾਉਂਦੇ ਦਿਖਾਈ ਦਿੱਤੇ, ਜਿਸ ਦਾ ਮੁੱਖ ਕਾਰਨ ਕਿਸਾਨਾਂ ਨੂੰ ਝੋਨਾ ਲਗਾਉਣ ਵਾਲੇ ਮਜ਼ਦੂਰ ਨਾ ਮਿਲਣਾ ਸੀ। ਦੂਜਾ ਕਿਸਾਨਾਂ ਨੂੰ ਸਰਕਾਰ ਦੇ ਵਾਅਦਿਆਂ ਮੁਤਾਬਕ ਪੂਰੀ ਬਿਜਲੀ ਵੀ ਨਹੀਂ ਮਿਲ ਰਹੀ, ਜਿਸ ਕਾਰਨ ਕਿਸਾਨਾਂ ਨੂੰ ਝੋਨਾ ਲਗਾਉਣ ਲਈ ਮਹਿੰਗੇ ਰੇਟ ਦਾ ਡੀਜ਼ਲ ਫੂਕ ਕੇ ਪਾਣੀ ਦਾ ਪ੍ਰਬੰਧ ਕਰਨਾ ਪਿਆ। ਕਿਸਾਨਾਂ ਦਾ ਕਹਿਣਾ ਹੈ ਕਿ ਬੇਸ਼ਕ ਸਰਕਾਰ ਖੇਤੀ ਲਈ 4 ਘੰਟੇ ਬਿਜਲੀ ਦੇਣ ਦਾ ਵਾਅਦਾ ਕਰਦੀ ਹੈ ਪਰ ਉਨ੍ਹਾਂ ਨੂੰ 2 ਘੰਟੇ ਵੀ ਬਿਜਲੀ ਨਹੀਂ ਮਿਲਦੀ ਅਤੇ ਹੁਣ ਝੋਨੇ ਦਾ ਸੀਜ਼ਨ 'ਚ ਵੀ ਉਨ੍ਹਾਂ ਨੂੰ ਉਮੀਦ ਨਹੀਂ ਹੈ ਕਿ ਸਰਕਾਰ ਉਨ੍ਹਾਂ ਨੂੰ ਬਿਜਲੀ ਪੂਰੀ ਦੇਵੇਗੀ। 

ਉਥੇ ਹੀ ਦੂਜੇ ਪਾਸੇ ਪਾਵਰ ਕਾਮ ਦੇ ਅਧਿਕਾਰੀ ਰਾਕੇਸ਼ ਕੁਮਾਰ ਅਤੇ ਹਰਮੇਲ ਸਿਘ ਨੇ ਕਿਹਾ ਕਿ ਉਹ ਝੋਨੇ ਦਾ ਸੀਜ਼ਨ ਹੋਣ ਕਰਕੇ ਸਾਰੇ ਪ੍ਰਬੰਧ ਪੂਰੇ ਕਰਨ ਦੇ ਦਾਅਵੇ ਕਰ ਰਹੇ ਹਨ ਅਤੇ ਨਾਲ ਹੀ ਅੱਜ ਤੋਂ 8 ਘੰਟੇ ਬਿਜਲੀ ਦੇਣ ਦਾ ਦਾਅਵਾ ਕਰ ਰਹੇ ਹਨ ਜਦਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਇਸ ਵਾਰ ਝੋਨੇ ਦਾ ਰਕਬਾ ਘੱਟ ਹੋਣ ਦੀ ਗੱਲ ਕਰ ਰਹੇ ਹਨ।