ਪੰਜਾਬ ''ਚ ਬੀਤੇ ਸਾਲ ਦੇ ਮੁਕਾਬਲੇ ਇਸ ਨਾਲ ਜ਼ਿਆਦਾ ਹੋਈ ''ਝੋਨੇ'' ਦੀ ਪੈਦਾਵਾਰ

11/09/2020 4:12:52 PM

ਚੰਡੀਗੜ੍ਹ : ਪੰਜਾਬ 'ਚ ਇਸ ਸਾਲ ਝੋਨੇ ਦੀ ਉਪਜ ਰਿਕਾਰਡ ਮਾਤਰਾ 'ਚ ਹੋਈ ਹੈ। ਪਿਛਲੇ ਸਾਲ ਦੇ ਮੁਕਾਬਲੇ ਸੂਬੇ 'ਚ ਝੋਨੇ ਦੀ ਉਪਜ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਮੌਜੂਦਾ ਅੰਕੜਿਆਂ ਮੁਤਾਬਕ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪ੍ਰਤੀ ਹੈਕਟੇਅਰ 856 ਕਿਲੋਗ੍ਰਾਮ ਝੋਨੇ ਦੀ ਜ਼ਿਆਦਾ ਉਪਜ ਹੋਈ ਹੈ। ਪੰਜਾਬ ਖੇਤੀਬਾੜੀ ਮਹਿਕਮੇ ਨੇ ਸੂਬੇ ਦੇ 22 ਜ਼ਿਲ੍ਹਿਆਂ 'ਚ ਔਸਤ ਉਪਜ ਦੀ ਗਿਣਤੀ ਸੀ. ਸੀ. ਈ. ਦੇ ਆਧਾਰ 'ਤੇ ਕੀਤੀ ਹੈ।

ਇਹ ਵੀ ਪੜ੍ਹੋ : ਪਤਨੀ ਦੀ ਬੇਵਫ਼ਾਈ ਤੋਂ ਦੁਖ਼ੀ ਨਿਹੰਗ ਸਿੰਘ ਦਾ ਟੁੱਟਿਆ ਸਬਰ ਦਾ ਬੰਨ੍ਹ, ਬਲੇਡ ਨਾਲ ਵੱਢੀਆਂ ਗੁੱਟ ਦੀਆਂ ਨਸਾਂ

ਫਿਲਹਾਲ ਸੂਬੇ 'ਚ ਝੋਨੇ ਦੀ ਫ਼ਸਲ ਦਾ 73 ਫ਼ੀਸਦੀ ਸੀ. ਸੀ. ਈ. ਪੂਰਾ ਹੋ ਚੁੱਕਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ 100 ਫ਼ੀਸਦੀ ਤੱਕ ਕੰਮ ਪੂਰਾ ਹੋ ਜਾਣ ਤੋਂ ਬਾਅਦ ਹੀ ਅੰਕੜਿਆਂ 'ਚ ਥੋੜ੍ਹਾ-ਬਹੁਤ ਬਦਲਾਅ ਆਵੇਗਾ। ਪੰਜਾਬ ਦੇ ਖੇਤੀਬਾੜੀ ਮਹਿਕਮੇ ਦੇ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਸੂਬੇ ਦੀ ਔਸਤ ਝੋਨੇ ਦੀ ਉਪਜ 6,878 ਕਿਲੋਗ੍ਰਾਮ ਜਾਂ 6.9 ਟਨ ਪ੍ਰਤੀ ਹੈਕਟੇਅਰ ਹੋਈ ਹੈ। ਸਾਲ 2019 'ਚ ਝੋਨੇ ਦੀ ਉਪਜ 6.022 ਕਿਲੋਗ੍ਰਾਮ ਜਾਂ 6 ਟਨ ਪ੍ਰਤੀ ਹੈਕਟੇਅਰ ਹੋਈ ਸੀ।

ਇਹ ਵੀ ਪੜ੍ਹੋ : ਸੈਰ ਕਰਨ ਗਈ ਜਨਾਨੀ ਨੂੰ ਅਵਾਰਾ ਕੁੱਤਿਆਂ ਨੇ ਵੱਢਿਆ, ਥੱਲੇ ਡਿਗਣ ਕਾਰਨ ਟੁੱਟੀ ਪੱਟ ਦੀ ਹੱਡੀ

ਉੱਥੇ ਹੀ ਸਾਲ 2018 'ਚ ਇਹ 6,167 ਕਿਲੋਗ੍ਰਾਮ ਜਾਂ 6.1 ਟਨ ਪ੍ਰਤੀ ਹੈਕਟੇਅਰ ਸੀ। ਮੌਜੂਦਾ ਸੀਜ਼ਨ 'ਚ ਸੂਬੇ 'ਚ ਝੋਨੇ ਦੀ ਫ਼ਸਲ ਦਾ ਉਤਪਾਦਨ ਪਿਛਲੇ ਸਾਲ ਦੇ ਅੰਕੜੇ ਨੂੰ ਪਾਰ ਕਰ ਚੁੱਕਾ ਹੈ ਅਤੇ ਇਹ ਅੰਕੜਾ ਜਲਦੀ ਹੀ 18 ਮਿਲੀਅਨ ਟਨ ਤੋਂ ਵੀ ਉੱਪਰ ਨਿਕਲ ਜਾਵੇਗਾ। ਪੰਜਾਬ ਮੰਡੀ ਬੋਰਡ ਦੇ 8 ਨਵੰਬਰ ਤੱਕ ਦੇ ਅੰਕੜਿਆਂ ਮੁਤਾਬਕ ਸਰਕਾਰੀ ਏਜੰਸੀਆਂ ਵੱਲੋਂ ਕੁੱਲ 177.40 ਲੱਖ ਟਨ ਝੋਨੇ ਖਰੀਦਿਆ ਗਿਆ ਹੈ, ਜਦੋਂ ਕਿ ਪਿਛਲੇ ਸਾਲ ਦੀ ਕੁੱਲ ਖਰੀਦ 163.82 ਲੱਖ ਟਨ ਸੀ।

ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਦਾ ਅਜਿਹਾ 'ਅਲੌਕਿਕ ਮਾਡਲ' ਪਹਿਲਾਂ ਕਦੇ ਨਹੀਂ ਦੇਖਿਆ ਹੋਣਾ (ਤਸਵੀਰਾਂ)

ਐਤਵਾਰ ਨੂੰ ਪੰਜਾਬ ਦੇ ਅਨਾਜ ਬਜ਼ਾਰਾਂ 'ਚ ਝੋਨੇ ਦੀ ਕੁੱਲ ਆਮਦ 179.55 ਲੱਖ ਟਨ ਤੱਕ ਪਹੁੰਚ ਗਈ ਸੀ। ਆਉਣ ਵਾਲੇ ਕੁੱਝ ਹਫ਼ਤਿਆਂ 'ਚ ਪੰਜਾਬ ਦੀਆਂ ਮੰਡੀਆਂ 'ਚ ਝੋਨੇ ਦੀ ਆਮਦ ਜਾਰੀ ਰਹੇਗੀ।



 

Babita

This news is Content Editor Babita