ਪੰਜਾਬ ਦੀਆਂ ਮੰਡੀਆਂ 'ਚ 2 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ, ਪਟਿਆਲਾ ਖ਼ਰੀਦ 'ਚ ਸਭ ਤੋਂ ਅੱਗੇ

10/05/2023 3:43:46 PM

ਚੰਡੀਗੜ੍ਹ : ਪੰਜਾਬ 'ਚ 1 ਅਕਤੂਬਰ ਤੋਂ ਸ਼ੁਰੂ ਹੋਈ ਝੋਨੇ ਦੀ ਖ਼ਰੀਦ ਤੋਂ ਬਾਅਦ ਅਨਾਜ ਮੰਡੀਆਂ 'ਚ 4 ਦਿਨਾਂ 'ਚ 2 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ। ਇਸ 'ਚੋਂ 1.44 ਲੱਖ ਮੀਟ੍ਰਿਕ ਟਨ ਝੋਨਾ ਖ਼ਰੀਦਿਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਗਰਭਵਤੀ ਔਰਤਾਂ ਨੂੰ ਲੈ ਕੇ ਸਰਕਾਰ ਦਾ ਅਹਿਮ ਫ਼ੈਸਲਾ, ਜਾਰੀ ਕੀਤੇ ਗਏ ਹੁਕਮ

ਸਰਕਾਰੀ ਏਜੰਸੀਆਂ ਨੇ 1.30 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦੀ ਕੀਤੀ ਹੈ, ਜਦੋਂ ਕਿ 0.14 ਲੱਖ ਮੀਟ੍ਰਿਕ ਟਨ ਝੋਨਾ ਪ੍ਰਾਈਵੇਟ ਏਜੰਸੀਆਂ ਨੇ ਖ਼ਰੀਦਿਆ ਹੈ। ਸੂਬੇ 'ਚ ਸਭ ਤੋਂ ਜ਼ਿਆਦਾ ਝੋਨਾ ਖ਼ਰੀਦਣ 'ਚ ਪਟਿਆਲਾ ਜ਼ਿਲ੍ਹਾ ਅੱਗੇ ਚੱਲ ਰਿਹਾ ਹੈ, ਜਿੱਥੇ 43455 ਟਨ ਝੋਨਾ ਖ਼ਰੀਦਿਆ ਗਿਆ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਗਊ ਮਾਸ ਵੇਚਣ ਲਈ ਐਕਟਿਵਾ 'ਤੇ ਪੁੱਜਾ ਸ਼ਖ਼ਸ, ਵਾਇਰਲ ਵੀਡੀਓ ਨੇ ਮਚਾਈ ਤੜਥੱਲੀ

ਸਭ ਤੋਂ ਪਿੱਛੇ ਮੋਗਾ ਜ਼ਿਲ੍ਹਾ ਹੈ। ਅਨਾਜ ਮੰਡੀਆਂ 'ਚ ਝੋਨੇ ਦੀ ਲਿਫਟਿੰਗ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਹੁਣ ਤੱਕ 0.22 ਲੱਖ ਮੀਟ੍ਰਿਕ ਟਨ ਝੋਨਾ ਲਿਫਟਿੰਗ ਹੋ ਚੁੱਕਾ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

Babita

This news is Content Editor Babita