ਪਾਬੰਦੀ ਦੇ ਬਾਵਜੂਦ 62 ਪਿੰਡਾਂ ''ਚ ਲੱਗ ਰਿਹੈ ਝੋਨਾ, ਜਾਣੋ ਕੀ ਹੈ ਕਾਰਣ (ਵੀਡੀਓ)

06/15/2018 7:43:06 AM

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) : ਪੰਜਾਬ ਸਰਕਾਰ ਵਲੋਂ ਭਾਵੇਂ ਝੋਨੇ ਦੀ ਲਵਾਈ ਲਈ 20 ਜੂਨ ਤੋਂ ਬਾਅਦ ਦਾ ਸਮਾਂ ਮੁਕੱਰਰ ਕੀਤਾ ਗਿਆ ਹੈ ਪਰ ਮੁਕਤਸਰ ਦੇ ਪਿੰਡਾਂ 'ਚ ਝੋਨੇ ਦੀ ਲਵਾਈ ਜ਼ੋਰਾਂ 'ਤੇ ਚੱਲ ਰਹੀ ਹੈ। ਦਰਅਸਲ, ਸੇਮ ਦੀ ਮਾਰ ਵਾਲੇ ਇਨ੍ਹਾਂ 40 ਪਿੰਡਾਂ ਸਣੇ ਕੁੱਲ 62 ਪਿੰਡਾਂ ਨੂੰ ਮਿਥੇ ਸਮੇਂ ਤੋਂ ਪਹਿਲਾਂ ਝੋਨਾ ਲਾਉਣ ਦੀ ਛੋਟ ਹੈ। ਖੇਤੀਬਾੜੀ ਅਧਿਕਾਰੀਆਂ ਮੁਤਾਬਕ ਇਨ੍ਹਾਂ ਤੋਂ ਇਲਾਵਾ ਜੋ ਕਿਸਾਨ ਸਮੇਂ ਤੋਂ ਪਹਿਲਾਂ ਝੋਨਾ ਲਾਉਣਗੇ, ਉਨ੍ਹਾਂ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। 
ਉਧਰ ਝੋਨੇ ਦੀ ਬਿਜਾਈ ਲਈ ਤਿਆਰ ਬਰ ਤਿਆਰ ਬੈਠੇ ਕਿਸਾਨਾਂ ਨੇ 16 ਘੰਟੇ ਬਿਜਲੀ ਸਪਲਾਈ ਲਈ ਪਾਵਰਕਾਮ ਦਫਤਰ ਦੇ ਬਾਹਰ ਧਰਨਾ ਲਾਇਆ। ਪ੍ਰਦਰਸ਼ਨ ਕਰਦੇ ਕਿਸਾਨਾਂ ਨੇ ਝੋਨਾ ਵਾਹੁਣ ਵਾਲੇ ਅਧਿਕਾਰੀਆਂ ਦਾ ਘਿਰਾਓ ਕਰਨ ਦਾ ਐਲਾਨ ਵੀ ਕੀਤਾ ਹੈ।