ਪੀ. ਐਮ. ਦੀ ਉਜਵੱਲ ਯੋਜਨਾ ''ਚ ਫਾਜ਼ਿਲਕਾ ਨੰਬਰ-1 (ਵੀਡੀਓ)

05/26/2017 11:04:44 AM

ਫਾਜ਼ਿਲਕਾ - ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਕੀਤੀ ਗਈ ਉਜਵੱਲ ਯੋਜਨਾ ''ਚ ਪੰਜਾਬ ਭਰ ਚੋਂ ਜ਼ਿਲਾ ਫਾਜ਼ਿਲਕਾ ਨੰਬਰ-1 ''ਤੇ ਆਇਆ ਹੈ। ਸਰਹੱਦੀ ਇਲਾਕੇ ''ਚ ਵਸੀ ਲੋੜਬੰਦ 25000 ਹਜ਼ਾਰ ਪਰਿਵਾਰਾਂ ਨੂੰ ਇਸ ਸਕੀਮ ਦਾ ਲਾਭ ਪ੍ਰਾਪਤ ਹੋਇਆ। ਇਸ ਸਭ ਦੇ ਪਿੱਛੇ ਡਿਲਰਾਂ ਦੀ ਮਿਹਨਤ ਰਹੀ ਡੀ. ਸੀ. ਵੱਲੋਂ ਜ਼ਿਲੇ ਦੇ ਸਾਰੇ ਕੰਪਨੀ ਡੀਲਰਾਂ ਅਤੇ ਅਧਿਕਾਰੀਆਂ ਦੇ ਨਾਲ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ। 
ਦੂਜੇ ਪਾਸੇ ਗੈਸ ਡੀਲਰ ਫਾਜ਼ਿਲਕਾ ਦੇ ਪਹਿਲੇ ਸਥਾਨ ਹਾਸਲ ਕਰ ਮਿਸਾਲ ਕਾਇਮ ਕਰਨ ''ਤੇ ਖੁਸ਼ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਗਰੀਬੀ ਰੇਖਾ ਤੋਂ ਹੇਠਾ ਰਹਿ ਰਹੇ ਪਰਿਵਾਰਾਂ ਨੂੰ ਗੈਸ ਕਨੈਕਸ਼ਨ ਅਤੇ ਚੁੱਲ੍ਹੇ ਮੁਹੱਇਆ ਕਰਵਾਉਣ ਦੇ ਲਈ ਉਜਵੱਲ ਯੋਜਨਾ ਸ਼ੁਰੂ ਕੀਤੀ ਗਈ ਹੈ। ਲੋੜਬੰਦਾਂ ਲਈ ਸ਼ੁਰੂ ਕੀਤੀ ਗਈ ਸਕੀਮ ਆਪਣੇ ਮਕਸਦ ''ਚ ਕਾਮਯਾਬ ਹੁੰਦੀ ਦਿਖਾਈ ਦੇ ਰਹੀ ਹੈ।