118 ਕਰੋੜ ਦੀ ਮਾਲਕ ਨੇ ਨਹੀਂ ਭਰਿਆ 25 ਲੱਖ ਦਾ ਬਿੱਲ

02/20/2017 3:46:59 PM

ਮੁਕਤਸਰ — ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਜ਼ਦੀਕੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾਂ ਪ੍ਰਧਾਨ ਜਥੇਦਾਰ ਦਿਆਲ ਸਿੰਘ ਕੋਲਿਆਂਵਾਤੀ ਤੋਂ ਇਲਾਵਾ ਜ਼ਿਲੇ ਦੇ ਕਈ ਹੋਰ ਆਗੂਆਂ ਦੇ ਨਾਂ ਸਾਹਮਣੇ ਆਏ ਹਨ, ਜਿਨ੍ਹਾਂ ਪਾਵਰਕਾਮ ਦਾ ਲੱਖਾਂ ਰੁਪਏ ਦਾ ਬਿਜਲੀ ਬਿੱਲ ਨਹੀਂ ਚੁਕਾਇਆ ਹੈ। 118 ਕਰੋੜ ਦੀ ਮਾਲਕਿਨ ਸ੍ਰੀ ਮੁਕਤਸਰ ਸਾਹਿਬ ਦੀ ਵਿਧਾਇਕ ਕਰਨ ਕੌਰ ਬਰਾੜ ਨੇ ਆਪਣੇ ਘਰ ਦਾ 25 ਲੱਖ ਰੁਪਏ ਦਾ ਬਿਜਲੀ ਬਿੱਲ ਪਾਵਰਕਾਮ ਨੂੰ ਨਹੀਂ ਚੁਕਾਉਣ ''ਤੇ ਪਾਵਰਕਾਮ ਉਨ੍ਹਾਂ ਦੇ ਘਰ ਦਾ ਬਿਜਲੀ ਮੀਟਰ ਦਾ ਕੁਲੈਕਸ਼ਨ ਕੱਟ ਸਕਦਾ ਹੈ। ਇਹੀ ਨਹੀਂ ਸ੍ਰੀ ਮੁਕਤਸਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਉਮਦਵਾਰ ਤੇ ਬਾਦਲ ਪਰਿਵਾਰ ਦੇ ਨਜ਼ਦੀਕੀ ਰੋਜ਼ੀ ਬਰਕੰਦੀ ਨੂੰ ਵੀ ਪਾਵਰਕਾਮ ਨੇ ਝਟਕਾ ਦਿੱਤਾ ਹੈ। ਬਰਕੰਦੀ ਨੇ ਵੀ ਦੋ ਸਾਲ ਤੋਂ ਆਪਣੇ ਦਫਤਰ ਦਾ ਲਗਭਗ 370 ਲੱਖ ਰੁਪਏ ਦਾ ਦਾ ਬਿਜਲੀ ਬਿੱਲ ਨਹੀਂ ਭਰਿਆ ਹੈ। ਹਾਲਾਂਕਿ ਬਰਕੰਦੀ ਦੇ ਦਫਤਰ ਦਾ ਬਿਜਲੀ ਮੀਟਰ ਵੀ ਕਿਸੇ ਦੂਜੇ ਦੇ ਨਾਂ ''ਤੇ ਹੈ। ਬਰਕੰਦੀ ਨੂੰ ਵੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ। ਇਹੀ ਨਹੀਂ ਇਸ ਸੂਚੀ ''ਚ ਲੰਬੀ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਵਰਗੀ ਆਗੂ ਇਕਬਾਲ ਸਿੰਘ ਤਰਮਾਲਾ ਦਾ ਪਰਿਵਾਰ ਵੀ ਸ਼ਾਮਲ ਹੈ, ਜਿਨ੍ਹਾਂ ਲੰਬੇ ਸਮੇਂ ਤੋਂ ਲਗਭਗ ਚਾਰ ਲੱਖ ਰੁਪਏ ਬਕਾਇਆ ਨਹੀਂ ਚੁਕਾਇਆ ਹੈ।
ਸੋਮਵਾਰ ਅਤੇ ਮੰਗਲਵਾਰ ਤਕ ਦਿੱਤਾ ਹੈ ਸਮਾਂ : ਐੱਸਡੀਓ
ਪਾਵਰਕਾਮ ਦੇ ਮੰਡੀ ਬਾਰੀਵਾਲਾ ਸਬ ਡਵੀਜ਼ਨ ਦੇ ਐੱਸਡੀਓ ਸੰਜੇ ਸ਼ਰਮਾ ਅਨੁਸਾਰ ਕਾਂਗਰਸੀ ਮਹਿਲਾ ਆਗੂ ਕਰਨ ਕੌਰ ਬਰਾੜ ਦੇ ਪਿੰਡ ਸਰਾਏਨਾਗਾ ਸਥਿਤ ਨਿਵਾਸ ''ਚ ਬਿਜਲੀ ਦੇ ਕਈ ਮੀਟਰ ਲੱਗੇ ਹਨ। ਉਨ੍ਹਾਂ ਦੀ ਲਗਭਗ 25 ਲੱਖ ਰੁਪਏ ਦੀ ਦੇਣਦਾਰੀ ਹੈ। ਸੋਮਵਾਰ ਤਕ ਬਿੱਲ ਨਹੀਂ ਦਿੱਤਾ ਤਾਂ ਬਿਜਲੀ ਦੇ ਕੁਲੈਕਸ਼ਨ ਕੱਟ ਦਿੱਤਾ ਜਾਵੇਗਾ। ਤਰਮਾਲਾ ਪਰਿਵਾਰ ਨੂੰ ਮੰਗਲਵਾਰ ਤਕ ਦਾ ਸਮਾਂ ਦਿੱਤਾ ਹੈ।
ਹਲਫਨਾਮੇ ''ਚ ਦੱਸਿਆ ਸੀ 7.62 ਲੱਖ ਬਕਾਇਆ 
ਵਿਧਾਨ ਸਭਾ ਚੋਣਾਂ ਦੌਰਾਨ ਕਰਨ ਕੌਰ ਬਰਾੜ ਨੇ ਆਪਣੇ ਹਲਫਨਾਮੇ ''ਚ 7,62,120 ਰੁਪਏ ਦੀ ਬਿਜਲੀ ਬਿੱਲ ਦੀ ਦੇਣਦਾਰੀ ਆਪਣੇ ਸਵਰਗੀ ਪਤੀ ਕੰਵਰਜੀਤ ਸਿੰਘ ਸੰਨੀ ਬਰਾੜ ਦੇ ਨਾਂ ''ਤੇ ਪਾਵਰਕਾਮ ਦੀ ਦੇਣਦਾਰੀ ਵਿਖਾਈ ਹੈ, ਜਦਕਿ ਦੇਣਦਾਰੀ ਇਸ ਤੋਂ ਕਿਤੇ ਵੱਧ ਹੈ।
ਕਾਂਗਰਸ ਦੀ ਸਭ ਤੋਂ ਅਮੀਰ ਉਮੀਦਵਾਰ 
ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੀ ਨੂੰਹ ਤੇ ਮੁਕਤਸਰ ਸਾਹਿਬ ਤੋਂ ਕਾਂਗਰਸੀ ਉਮੀਦਵਾਰਾਂ ਕਰਨ ਕੌਰ ਬਰਾੜ ਕਾਂਗਰਸੀ ਉਮੀਦਵਾਰਾਂ ''ਚ ਸਭ ਤੋਂ ਅਮੀਰ ਹੈ। ਚੋਣ ਦੌਰਾਨ ਦਿੱਤੇ ਹਲਫਨਾਮੇ ''ਚ ਉਨ੍ਹਾਂ ਆਪਣੀ ਕੁੱਲ ਜਾਇਦਾਦ 118.55 ਕਰੋੜ ਰੁਪਏ ਦੱਸੀ ਹੈ। ਕਰਨ ਦੀ ਸਲਾਨਾ ਆਮਦਨ 24,24,860 ਰੁਪਏ ਹੈ। 34,17,210 ਰੁਪਏ ਉਸ ਦੇ ਬੈਂਕ ''ਚ ਜਮ੍ਹਾਂ ਹਨ। 42 ਲੱਖ ਰੁਪਏ ਦੀ
 ਜਿਊਲਰੀ ਹੈ। 1 ਕਰੋੜ 15 ਲੱਖ ਰੁਪਏ ਦੀ ਅਚਲ ਜਾਇਦਾਦ ਹੈ।