ਫੋਰ ਸੀਜਨ ਹੋਟਲ ਰਈਆ ''ਚ ਬਦਕਾਰੀ ਅੱਡਾ ਬੇਨਕਾਬ, ਮਾਲਕ ਸਮੇਤ ਲੜਕੀਆਂ ਤੇ ਲੜਕੇ ਕਾਬੂ

04/18/2018 5:32:54 PM

ਬਾਬਾ ਬਕਾਲਾ ਸਾਹਿਬ (ਅਠੌਲ਼ਾ) - ਅੱਜ ਜਲੰਧਰ-ਅੰਮ੍ਰਿਤਸਰ ਰੋਡ 'ਤੇ ਸਥਿਤ ਫੋਰ ਸੀਜਨ ਹੋਟਲ ਰਈਆ 'ਚ ਚੱਲ ਰਹੇ ਬਦਕਾਰੀ ਦੇ ਅੱਡੇ ਨੂੰ ਥਾਣਾ ਬਿਆਸ ਦੀ ਪੁਲਸ ਵੱਲੋਂ ਬੇਨਕਾਬ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਮਿਲੀ ਜਾਣਕਾਰੀ ਅਨੁਸਾਰ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਸ ਹੋਟਲ 'ਚ ਬੜੀ ਦੇਰ ਤੋਂ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਇਸ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਫਰਜ਼ੀ ਗ੍ਰਾਹਕ ਨੂੰ ਭੇਜਿਆ, ਜਿਸ ਨਾਲ ਸੌਦਾ ਤਹਿ ਹੋਣ 'ਤੇ ਉਪ ਪੁਲਸ ਕਪਤਾਨ ਬਾਬਾ ਬਕਾਲਾ ਸਾਹਿਬ ਸ: ਲਖਵਿੰਦਰ ਸਿੰਘ ਮੱਲ ਦੀ ਅਗਵਾਈ ਹੇਠ ਥਾਣਾ ਬਿਆਸ ਦੇ ਮੁਖੀ ਸ: ਕਿਰਨਦੀਪ ਸਿੰਘ ਸੰਧੂ ਨੇ ਰਈਆ ਪੁਲਸ ਚੌਂਕੀ ਇੰਚਾਰਜ ਸ: ਆਗਿਆਪਾਲ ਸਿੰਘ ਸਮੇਤ ਪੁਲਸ ਪਾਰਟੀ ਨਾਲ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਉਨ੍ਹਾਂ ਨੇ ਮੌਕੇ 'ਤੇ ਹੀ ਤਿੰਨ ਲੜਕੇ ਤੇ 3 ਲੜਕੀਆਂ ਨੂੰ ਇਤਰਾਜਯੋਗ ਹਾਲਤ 'ਚ ਕਾਬੂ ਕਰ ਲਿਆ, ਜਿਨ੍ਹਾਂ 'ਚ ਰਾਮਾ ਨੰਦ ਸਿੰਘ ਪੁੱਤਰ ਸਵਰਨ ਸਿੰਘ, ਵਿਕਾਸ ਰੰਧਾਵਾ ਪੁੱਤਰ ਪਰੇਮ ਰੰਧਾਵਾ, ਜਤਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਅਤੇ ਪ੍ਰਿਆ ਪੁੱਤਰੀ ਸੰਪੂਰਨ ਸਿੰਘ, ਕੰਵਲਜੀਤ ਕੌਰ ਪਤਨੀ ਜਜਪਾਲ ਸਿੰਘ, ਭਾਵਨਾ ਠਾਕਰ ਪੁੱਤਰੀ ਰਮੇਸ਼ਵਰ ਸਿੰਘ ਦੇ ਨਾਮ ਵਰਨਣਯੋਗ ਹਨ ।
ਇਸ ਮੌਕੇ ਹੋਟਲ ਮੈਨੇਜਰ ਕਵਲਪ੍ਰੀਤ ਸਿੰਘ ਪੁੱਤਰ ਗੁਰਮੁੱਖ ਸਿੰਘ, ਹੋਟਲ ਮਾਲਕ ਮਨਜੀਤਪਾਲ ਸਿੰਘ ਬਾਠ ਪੁੱਤਰ ਬਲਜਿੰਦਰ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ। ਇਸ ਮੌਕੇ ਹੋਟਲ ਮਾਲਕ ਦਾ ਲੜਕਾ ਸੰਦੀਪ ਸਿੰਘ ਫਰਾਰ ਹੋ ਗਿਆ ਹੈ ।ਪਤਾ ਲਗਾ ਹੈ ਕਿ ਹੋਟਲ ਮਾਲਕਾਂ ਵੱਲੋਂ ਲੜਕੀਆਂ ਵੀ ਸਪਲਾਈ ਕੀਤੀਆਂ ਜਾਂਦੀਆਂ ਸਨ ਤੇ ਪ੍ਰਤੀ ਘੰਟਾ 1000/- ਰੁ: ਤੋਂ 1500/-ਰੁ: ਵਸੂਲਿਆ ਜਾਂਦਾ ਸੀ। ਪੁਲਸ ਨੇ ਦੋਸ਼ੀਆਂ ਖਿਲਾਫ ਥਾਣਾ ਬਿਆਸ ਵਿਖੇ ਮਾਮਲਾ ਦਰਜ ਕਰਕੇ ਮਾਣਯੋਗ ਅਦਾਲਤ ਬਾਬਾ ਬਕਾਲਾ ਸਾਹਿਬ ਵਿਖੇ ਪੇਸ਼ ਕੀਤਾ, ਜਿਥੇ ਜੱਜ ਸਾਹਿਬਾਨ ਨੇ ਇਨ੍ਹਾਂ ਸਾਰਿਆਂ ਨੂੰ ਜੁਡੀਸ਼ੀਅਲ ਹਵਾਲਾਤ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਹਨ।