30 ਪੁਲਸ ਕਰਮਚਾਰੀਆਂ ਦੇ ਮੋਢਿਆਂ ''ਤੇ ਹੈ 1.30 ਲੱਖ ਦੀ ਆਬਾਦੀ ਦੀ ਸੁਰੱਖਿਆ ਦਾ ਭਾਰ

08/11/2017 5:29:30 AM

ਕਪੂਰਥਲਾ, (ਭੂਸ਼ਣ)- ਸਿਰਫ 30 ਪੁਲਸ ਕਰਮਚਾਰੀਆਂ ਦੇ ਮੋਢੇ 'ਤੇ ਹਨ 10 ਵਰਗ ਕਿਲੋਮੀਟਰ ਖੇਤਰ ਵਿਚ ਫੈਲੇ ਕਪੂਰਥਲਾ ਸ਼ਹਿਰ ਦੀ ਸੁਰੱਖਿਆ। ਸਾਲ 1988 'ਚ ਕਪੂਰਥਲਾ ਲਈ ਵੱਖ ਤੋਂ ਬਣਾਏ ਗਏ ਥਾਣਾ ਸਿਟੀ ਕਪੂਰਥਲਾ 'ਚ ਪੁਲਸ ਫੋਰਸ ਦੀ ਕਮੀ ਇਸ ਹੱਦ ਤਕ ਹਾਵੀ ਹੋ ਚੁੱਕੀ ਹੈ ਕਿ ਵਿਭਾਗ ਵਲੋਂ ਸੈਕਸ਼ਨ 110 ਪੁਲਸ ਕਰਮਚਾਰੀਆਂ ਅਤੇ ਅਫਸਰਾਂ ਦੇ ਮੁਕਾਬਲੇ ਵਰਤਮਾਨ ਦੌਰ 'ਚ ਸਿਰਫ 30 ਪੁਲਸ ਕਰਮਚਾਰੀ ਹੀ ਜਨਰਲ ਡਿਊਟੀ 'ਤੇ ਕੰਮ ਕਰ ਰਹੇ ਹਨ, ਜੋ ਕਿਤੇ ਨਾ ਕਿਤੇ ਕਪੂਰਥਲਾ ਸ਼ਹਿਰ ਦੀ ਸੁਰੱਖਿਆ ਨੂੰ ਲੈ ਕੇ ਸਵਾਲੀਆ ਨਿਸ਼ਾਨ ਖੜ੍ਹਾ ਕਰ ਰਿਹਾ ਹੈ।  
ਅੱਤਵਾਦ ਦੇ ਦੌਰਾਨ ਥਾਣਾ ਕੋਤਵਾਲੀ ਵਲੋਂ ਤੋੜ ਕੇ ਬਣਾਇਆ ਸੀ ਥਾਣਾ ਸਿਟੀ- ਅੱਤਵਾਦ ਦੇ ਦੌਰਾਨ ਸਾਲ 1988 'ਚ ਪੁਰਾਣੀ ਪੁਲਸ ਲਾਈਨ ਦੀ ਇਮਾਰਤ 'ਚ ਥਾਣਾ ਸਿਟੀ ਕਪੂਰਥਲਾ ਦੀ ਸਥਾਪਨਾ ਕੀਤੀ ਸੀ। ਇਸ ਤੋਂ ਪਹਿਲਾਂ ਕਪੂਰਥਲਾ ਸ਼ਹਿਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਥਾਣਾ ਕੋਤਵਾਲੀ ਪੁਲਸ ਦੇ ਮੋਢੇ 'ਤੇ ਸੀ ਪਰ ਕਪੂਰਥਲਾ ਸ਼ਹਿਰ ਦੀ ਆਬਾਦੀ 30 ਹਜ਼ਾਰ ਤੋਂ 'ਤੇ ਚਲੇ ਜਾਣ ਦੇ ਕਾਰਨ ਵੱਖਰੇ ਤੌਰ 'ਤੇ ਥਾਣਾ ਸਿਟੀ ਕਪੂਰਥਲਾ ਦੀ ਸਥਾਪਨਾ ਕੀਤੀ ਗਈ ਪਰ ਹੁਣ ਸ਼ਹਿਰ ਦੀ ਆਬਾਦੀ 1.30 ਲੱਖ ਤਕ ਪੁੱਜਣ ਦੇ ਬਾਵਜੂਦ ਵੀ ਪੁਲਸ ਕਰਮਚਾਰੀਆਂ ਦੀ ਗਿਣਤੀ 'ਚ ਕੋਈ ਖਾਸ ਵਾਧਾ ਨਹੀਂ ਹੋ ਪਾਇਆ ਹੈ ।  
1500 ਪੈਂਡਿੰਗ ਫਾਈਲਾਂ ਦੀ ਗਿਣਤੀ ਨਾਲ ਜੂਝ ਰਿਹੈ ਥਾਣਾ ਸਿਟੀ- ਜ਼ਿਲੇ ਦੇ ਸਭ ਤੋਂ ਸੰਵੇਦਨਸ਼ੀਲ ਥਾਣਿਆਂ ਵਿਚ ਸ਼ੁਮਾਰ ਹੋਣ ਵਾਲਾ ਥਾਣਾ ਸਿਟੀ ਕਪੂਰਥਲਾ 'ਚ ਪੁਲਸ ਫੋਰਸ ਦੀ ਭਾਰੀ ਕਮੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਥਾਣੇ ਵਿਚ ਇਸ ਸਮੇਂ 1500 ਦੇ ਲੱਗਭਗ ਪੈਂਡਿੰਗ ਫਾਈਲਾਂ ਦਾ ਅੰਬਾਰ ਜਮ੍ਹਾ ਹੋ ਗਿਆ ਹੈ। ਜਿਨ੍ਹਾਂ ਦਾ ਚਲਾਨ ਲੰਬੇ ਸਮੇਂ ਤੋਂ ਅਦਾਲਤਾਂ ਵਿਚ ਪੇਸ਼ ਨਾ ਹੋਣ ਦੇ ਕਾਰਨ ਇਹ ਫਾਈਲਾਂ 'ਚ ਭੰਵਰ ਫਸ ਗਈਆਂ ਹਨ। ਉਥੇ ਹੀ ਪੀੜਤ ਪੱਖ ਨੂੰ ਇਨਸਾਫ ਵੀ ਨਹੀਂ ਮਿਲ ਪਾਇਆ ਹੈ।