ਨਿਗਮ ਦੇ ਠੇਕੇਦਾਰਾਂ ਲਈ ਕਮਿਸ਼ਨਰ ਨੇ ਜਾਰੀ ਕੀਤੇ ਹੁਕਮ, ਆਮ ਜਨਤਾ ਵੀ ਜਾਣ ਸਕੇਗੀ ਕੰਮ ਸਬੰਧੀ ਪੈਰਾਮੀਟਰ

08/01/2023 1:43:18 PM

ਜਲੰਧਰ (ਖੁਰਾਣਾ) : ਨਗਰ ਨਿਗਮ ਜਲੰਧਰ ’ਚ ਪਿਛਲੇ ਸਾਲਾਂ ਦੌਰਾਨ ਇਹ ਨਿਯਮ ਹੁੰਦਾ ਸੀ ਕਿ ਨਗਰ ਨਿਗਮ ਦਾ ਹਰ ਠੇਕੇਦਾਰ ਵਿਕਾਸ ਕਾਰਜ ਸਬੰਧੀ ਸਾਈਟ ’ਤੇ ਇਕ ਬੋਰਡ ਲਾਵੇਗਾ, ਜਿਸ ਤੋਂ ਬਾਅਦ ਵਿਕਾਸ ਕਾਰਜ ਦੀ ਸ਼ੁਰੂਆਤ ਹੋਵੇਗੀ। ਉਸ ਬੋਰਡ ’ਤੇ ਲਿਖਿਆ ਹੁੰਦਾ ਸੀ ਕਿ ਕੰਮ ਕਰਨ ਵਾਲੇ ਏਜੰਸੀ ਜਾਂ ਠੇਕੇਦਾਰ ਦਾ ਨਾਂ ਕੀ ਹੈ, ਕੰਮ ਕਿੰਨੀ ਰਾਸ਼ੀ ਦਾ ਹੈ, ਕੰਮ ਕਿਥੋਂ ਕਿਥੇ ਤਕ ਹੋਵੇਗਾ, ਕੰਮ ਦੇ ਅਧੀਨ ਕੀ-ਕੀ ਕੀਤਾ ਜਾਵੇਗਾ, ਕਿਸ ਅਧਿਕਾਰੀ ਨੇ ਕੰਮ ਦੀ ਦੇਖ-ਰੇਖ ਕਰਨੀ ਹੈ, ਉਸਦਾ ਟੈਲੀਫੋਨ ਨੰਬਰ ਆਦਿ ਸਭ ਬੋਰਡ ’ਤੇ ਲਿਖਿਆ ਹੁੰਦਾ ਸੀ। ਪਿਛਲੀ ਕਾਂਗਰਸ ਸਰਕਾਰ ਦੌਰਾਨ ਨਿਗਮ ਦੇ ਅਧਿਕਾਰੀਆਂ ਅਤੇ ਠੇਕੇਦਾਰਾਂ ਨੇ ਇਸ ਨਿਯਮ ਦਾ ਪਾਲਣ ਕਰਨਾ ਬੰਦ ਕਰ ਦਿੱਤਾ ਸੀ। ਉਦੋਂ ਵਿਕਾਸ ਕਾਰਜਾਂ ਵਿਚ ਜ਼ਰਾ ਜਿੰਨੀ ਵੀ ਪਾਰਦਰਸ਼ਿਤਾ ਨਹੀਂ ਬਚੀ ਸੀ। ਕਾਂਗਰਸ ਦੇ ਰਾਜ ਦੌਰਾਨ ਕਿਸੇ ਠੇਕੇਦਾਰ ਦੇ ਕਿਸੇ ਕੰਮ ਦੀ ਜਾਂਚ ਤਕ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਸੈਂਪਲ ਭਰਿਆ ਗਿਆ। ਕਿਸੇ ਠੇਕੇਦਾਰ ਨੂੰ ਬਲੈਕਲਿਸਟ ਕਰਨਾ ਤਾਂ ਬਹੁਤ ਦੂਰ ਦੀ ਗੱਲ ਸੀ।

ਇਹ ਵੀ ਪੜ੍ਹੋ : ਕੈਨੇਡਾ ’ਚ ਪੰਜਾਬੀਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਸਟੈਟਿਸਟਿਕਸ ਦੀ ਰਿਪੋਰਟ ਨੇ ਵਧਾਈ ਚਿੰਤਾ

‘ਜਗ ਬਾਣੀ’ ਨੇ ਛੇੜੀ ਹੋਈ ਸੀ ਕੁਆਲਿਟੀ ਸਬੰਧੀ ਮੁਹਿੰਮ
ਜਲੰਧਰ ਨਗਰ ਨਿਗਮ ਵਿਚ ਪਿਛਲੇ ਸਾਲਾਂ ਦੌਰਾਨ ਬਹੁਤ ਘਟੀਆ ਪੱਧਰ ਦੇ ਵਿਕਾਸ ਕਾਰਜ ਹੋਏ। ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਦੇ ਬਾਅਦ ਵੀ ਇਹ ਸਿਲਸਿਲਾ ਜਾਰੀ ਸੀ, ਜਿਸ ਕਾਰਨ ‘ਜਗ ਬਾਣੀ’ ਨੇ ਇਹ ਮੁਹਿੰਮ ਛੇੜੀ ਹੋਈ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੀ ਗਈ 50 ਕਰੋੜ ਰੁਪਏ ਦੀ ਗ੍ਰਾਂਟ ਦੀ ਜੰਮ ਕੇ ਦੁਰਵਰਤੋਂ ਕੀਤੀ ਜਾ ਰਹੀ ਹੈ। ਨਾ ਤਾਂ ਕਿਸੇ ਸਾਈਟ ’ਤੇ ਕੋਈ ਅਫਸਰ ਜਾਂਦਾ ਹੈ ਅਤੇ ਨਾ ਹੀ ਕਿਸੇ ਸਾਈਟ ’ਤੇ ਠੇਕੇਦਾਰ ਵੱਲੋਂ ਬੋਰਡ ਲਾਇਆ ਗਿਆ ਹੈ। ਇਸ ਮੁਹਿੰਮ ਤਹਿਤ ਨਗਰ ਨਿਗਮ ਕਮਿਸ਼ਨਰ ਨੇ ਅੱਜ ਹੁਕਮ ਜਾਰੀ ਕੀਤੇ ਕਿ ਹਰ ਵਿਕਾਸ ਕਾਰਜ ਦੀ ਸਾਈਟ ’ਤੇ ਹਰ ਠੇਕੇਦਾਰ ਵੱਲੋਂ ਬੋਰਡ ਲਾਉਣਾ ਲਾਜ਼ਮੀ ਹੋਵੇਗਾ, ਜਿਸ ਦੇ ਉੱਪਰ ਵਿਕਾਸ ਕਾਰਜ ਨਾਲ ਸਬੰਧਤ ਹਰ ਸੂਚਨਾ ਲਿਖੀ ਹੋਵੇਗੀ। ਇਸ ਬੋਰਡ ਤੋਂ ਹੁਣ ਆਮ ਪਬਲਿਕ ਵੀ ਸਬੰਧਤ ਵਿਕਾਸ ਕਾਰਜ ਦੀ ਕੁਆਲਿਟੀ ਸਬੰਧੀ ਪੈਰਾਮੀਟਰ ਜਾਣ ਸਕੇਗੀ।

ਇਹ ਵੀ ਪੜ੍ਹੋ : ਸਰਕਾਰੀ ਸਕੂਲ ’ਚ ਵੱਡੀ ਲਾਪ੍ਰਵਾਹੀ : ਪ੍ਰਾਈਵੇਟ ਚੌਕੀਦਾਰ ਵੱਲੋਂ ਸਕੂਲ ’ਚ ਰੱਖੇ 2 ਪਿਟਬੁੱਲ ਕੁੱਤਿਆਂ ਨੇ ਨੌਜਵਾਨ ’ਤੇ ਕੀਤਾ ਹਮਲਾ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Anuradha

This news is Content Editor Anuradha