ਬਰਨਾਲਾ ''ਚ ਅਫੀਮ ਦੀ ਖੇਤੀ ਸ਼ੁਰੂ! ਵਾਇਰਲ ਵੀਡੀਓ ਨੇ ਪੁਲਸ ਨੂੰ ਪਾਈਆਂ ਭਾਜੜਾਂ

11/05/2019 11:17:24 AM

ਬਰਨਾਲਾ (ਪੁਨੀਤ ਮਾਨ) : ਬਰਨਾਲਾ 'ਚ ਅਫੀਮ ਦੀ ਖੇਤੀ ਸ਼ੁਰੂ ਕਰਨ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ। ਵੀਡਿਓ 'ਚ ਕੁਝ ਲੋਕ ਖੇਤਾਂ 'ਚ ਬਿਜਾਈ ਕਰਦੇ ਨਜ਼ਰ ਆ ਰਹੇ ਹਨ ਤੇ ਵੀਡਿਓ ਬਣਾਉਣ ਵਾਲਾ ਸ਼ਖਸ ਇਹ ਕਹਿ ਰਿਹਾ ਕਿ ਪੰਜਾਬ 'ਚ ਖਸਖਸ ਦੀ ਖੇਤੀ ਸ਼ੁਰੂ ਕਰ ਦਿੱਤੀ ਗਈ ਹੈ। ਪੂਰੇ ਪੰਜਾਬ 'ਚ ਸਭ ਤੋਂ ਪਹਿਲਾਂ ਅਫੀਮ ਦੀ ਖੇਤੀ ਦੀ ਸ਼ੁਰੂਆਤ ਉਨ੍ਹਾਂ ਨੇ ਕੀਤੀ ਤੇ ਉਹ ਕਿਸੇ ਤੋਂ ਡਰਨ ਵਾਲੇ ਨਹੀਂ ਹਨ।

ਉਥੇ ਹੀ ਇਹ ਵੀਡਿਓ ਵਾਇਰਲ ਹੋਣ ਤੋਂ ਬਾਅਦ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ। ਡੀ.ਸੀ. ਨੇ ਐਸ.ਐਸ.ਪੀ. ਨੂੰ ਕਾਰਵਾਈ ਲਈ ਕਿਹਾ ਤੇ ਐਸ.ਐਸ.ਪੀ. ਮੁਤਾਬਕ ਪਿੰਡ 'ਚ ਜਾ ਕੇ ਜਾਂਚ ਕੀਤੀ ਗਈ ਤਾਂ ਖਸਖਸ ਦੀ ਖੇਤੀ ਸ਼ੁਰੂ ਹੋਣ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਤੇ ਵੀਡਿਓ ਕਾਮੇਡੀ ਵੀਡਿਓ ਦੀ ਤਰ੍ਹਾਂ ਜਾਪ ਰਹੀ ਹੈ।

ਐਸ.ਐਸ.ਪੀ. ਮੁਤਾਬਕ ਪਹਿਲਾਂ ਵੀ ਇਸ ਵਿਅਕਤੀ ਵੱਲੋਂ ਕਾਮੇਡੀ ਵੀਡਿਓ ਬਣਾ ਕੇ ਸਮਾਜ 'ਚ ਗਲਤ ਸੰਦੇਸ਼ ਦਿੱਤਾ ਗਿਆ ਸੀ ਤੇ ਕਾਨੂੰਨੀ ਰਾਏ ਲੈ ਕੇ ਇਸ ਵਿਅਕਤੀ ਖ਼ਿਲਾਫ਼ ਹੁਣ ਕਾਰਵਾਈ ਕੀਤੀ ਜਾਵੇਗੀ।

cherry

This news is Content Editor cherry