ਵਿਆਹ ਲਈ ਚਾਵਾਂ ਨਾਲ ਮੰਗਵਾਏ ਆਨਲਾਈਨ ਗਹਿਣੇ, ਜਦ ਖੋਲ੍ਹਿਆ ਪਾਰਸਲ ਤਾਂ ਉੱਡੇ ਹੋਸ਼

02/22/2023 1:52:53 PM

ਜਲੰਧਰ (ਸੁਰਿੰਦਰ)–ਆਨਲਾਈਨ ਸ਼ਾਪਿੰਗ ਹਰੇਕ ਦੀ ਪਸੰਦ ਬਣਦੀ ਜਾ ਰਹੀ ਹੈ। ਘਰ ਬੈਠੇ ਆਨਲਾਈਨ ਕੰਪਨੀਆਂ ਦੇ ਨਵੇਂ-ਨਵੇਂ ਪ੍ਰੋਡਕਟ ਦੇਖੋ ਅਤੇ ਆਰਡਰ ਕਰ ਦਿਓ। ਇਸ ਨਾਲ ਨਾ ਤਾਂ ਬਾਜ਼ਾਰ ਜਾਣਾ ਪੈਂਦਾ ਹੈ ਅਤੇ ਨਾ ਹੀ ਸਮਾਂ ਖ਼ਰਾਬ ਹੁੰਦਾ ਹੈ ਪਰ ਕਈ ਵਾਰ ਅਜਿਹੀਆਂ ਚੀਜ਼ਾਂ ਆਨਲਾਈਨ ਮੰਗਵਾਈਆਂ ਨਕਲੀ ਵੀ ਨਿਕਲਦੀਆਂ ਹਨ, ਜਿਸ ਤੋਂ ਬਾਅਦ ਲੋਕਾਂ ਨੂੰ ਪਛਤਾਉਣਾ ਪੈਂਦਾ ਹੈ ਅਤੇ ਵਾਪਸ ਲੈਣ ਲਈ ਕੰਪਨੀਆਂ ਨੂੰ ਈਮੇਲ ਅਤੇ ਫੋਨ ਤੱਕ ਕਰਨੇ ਪੈ ਜਾਂਦੇ ਹਨ।

ਅਕਸਰ ਆਨਲਾਈਨ ਆਰਡਰ ਕਰਕੇ ਮੰਗਵਾਈਆਂ ਚੀਜ਼ਾਂ ਸਸਤੀਆਂ ਤਾਂ ਹੁੰਦੀਆਂ ਹਨ ਪਰ ਉਸ ਪੈਕੇਟ ਵਿਚੋਂ ਬਾਅਦ ਵਿਚ ਕੀ ਨਿਕਲਦਾ ਸੀ, ਇਸ ਬਾਰੇ ਕਿਸੇ ਨੂੰ ਜਾਣਕਾਰੀ ਨਹੀਂ ਹੁੰਦੀ। ਅਜਿਹਾ ਹੀ ਇਕ ਵਾਕਿਆ ਸਵਰਨ ਪਾਰਕ ਨਿਵਾਸੀ ਔਰਤ ਨਾਲ ਵਾਪਰਿਆ, ਜਿਸ ਨੇ ਕੁਝ ਦਿਨ ਪਹਿਲਾਂ ਜਿਊਲਰੀ ਆਰਡਰ ਕੀਤੀ ਸੀ ਪਰ ਉਹ ਨਕਲੀ ਨਿਕਲੀ। ਬਾਅਦ ਵਿਚ ਕਿਸੇ ਤਰ੍ਹਾਂ ਆਰਡਰ ਦੇਣ ਆਏ ਡਿਲਵਰੀ ਬੁਆਏ ਨੂੰ ਲੱਭਿਆ ਅਤੇ ਪੈਕੇਟ ਵਾਪਸ ਕੀਤਾ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦਾ ਪੰਜਾਬ ਸਰਕਾਰ 'ਤੇ ਵੱਡਾ ਹਮਲਾ, ਕਿਹਾ-10 ਮਹੀਨਿਆਂ 'ਚ ਕੀਤਾ ਪੰਜਾਬ ਨੂੰ ਬਰਬਾਦ

ਦੋਸਤ ਦਾ ਵਿਆਹ ਸੀ, ਸੋਚਿਆ ਸੀ ਕਿ ਨਵੀਂ ਜਿਊਲਰੀ ਪਹਿਨ ਕੇ ਜਾਵਾਂਗੀ
ਸ਼ਰੁਤੀ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਕਈ ਵਾਰ ਆਨਲਾਈਨ ਚੀਜ਼ਾਂ ਮੰਗਵਾਈਆਂ ਹਨ ਪਰ ਉਨ੍ਹਾਂ ਨਾਲ ਜਿਹੜਾ ਫਰਾਡ ਹੋਇਆ, ਉਸ ਬਾਰੇ ਉਹ ਕਿਸੇ ਨੂੰ ਦੱਸਦੇ ਹੋਏ ਵੀ ਝਿਜਕਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਦੋਸਤ ਦਾ 24 ਫਰਵਰੀ ਨੂੰ ਵਿਆਹ ਹੈ। ਪਹਿਲਾਂ ਤਾਂ ਸੋਚਿਆ ਕਿ ਬਾਜ਼ਾਰ ਵਿਚ ਜਾ ਕੇ ਨਵੀਂ ਜਿਊਲਰੀ ਲਿਆਵਾਂ ਪਰ ਬਾਅਦ ਵਿਚ ਜਦੋਂ ਸੋਸ਼ਲ ਸਾਈਟਾਂ ’ਤੇ ਜਾ ਕੇ ਆਨਲਾਈਨ ਕੰਪਨੀਆਂ ਦੇ ਪ੍ਰੋਡਕਟਸ ਦੇਖੇ ਤਾਂ ਸੁੰਦਰ ਲੱਗੇ, ਜਿਨ੍ਹਾਂ ਵਿਚ ਜਿਊਲਰੀ ਵੀ ਸ਼ਾਮਲ ਸੀ। 20 ਹਜ਼ਾਰ ਵਿਚ ਸਿਰ ਤੋਂ ਲੈ ਕੇ ਪੈਰ ਤੱਕ ਪਹਿਨਣ ਵਾਲੇ ਗਹਿਣੇ ਸਨ, ਜਿਹੜੇ ਕਾਫ਼ੀ ਸਸਤੇ ਵੀ ਸਨ। ਆਰਡਰ ਵਿਚ 2 ਚਾਂਦੀ ਦੀਆਂ ਅੰਗੂਠੀਆਂ ਅਤੇ ਇਕ ਝਾਂਜਰ ਤੱਕ ਵੀ ਸੀ ਪਰ ਜਦੋਂ ਆਰਡਰ ਭੁਗਤਾਉਣ ਆਏ ਲੜਕੇ ਨੇ ਪੈਕੇਟ ਫੜਾਇਆ ਅਤੇ ਕੁਝ ਦੇਰ ਬਾਅਦ ਖੋਲ੍ਹਿਆ ਤਾਂ ਉਹ ਹੈਰਾਨ ਰਹਿ ਗਈ।

ਉਸ ਵਿਚ ਜਿੰਨੇ ਵੀ ਗਹਿਣੇ ਸਨ, ਉਹ ਪਲਾਸਟਿਕ ਦੇ ਸਨ। ਇਸ ਬਾਰੇ ਉਨ੍ਹਾਂ ਆਪਣੇ ਪਤੀ ਨੂੰ ਜਾਣਕਾਰੀ ਦਿੱਤੀ, ਜਿਨ੍ਹਾਂ ਕੰਪਨੀ ਦੇ ਉਕਤ ਲੜਕੇ ਨੂੰ ਲੱਭਿਆ ਅਤੇ ਸਾਰਾ ਸਾਮਾਨ ਵਾਪਸ ਕੀਤਾ। ਬਿੱਲ ’ਤੇ ਜੋ ਲਿਖਿਆ ਸੀ, ਉਹ ਪੈਕੇਟ ਵਿਚ ਨਹੀਂ ਸੀ। ਡਿਲਵਰੀ ਦੇਣ ਆਏ ਲੜਕੇ ਨੇ ਕਿਹਾ ਕਿ ਇਕ ਵਾਰ ਸਾਈਟ ’ਤੇ ਸ਼ਿਕਾਇਤ ਕਰ ਦਿਓ ਤਾਂ ਕਿ ਪੈਸੇ ਰਿਫੰਡ ਹੋ ਜਾਣ। ਜੇਕਰ ਪੈਸੇ ਰਿਫੰਡ ਨਾ ਹੋਏ ਤਾਂ ਕੰਪਨੀ ਦੋਬਾਰਾ ਸਾਮਾਨ ਭੇਜ ਦੇਵੇਗੀ।

ਇਹ ਵੀ ਪੜ੍ਹੋ : ਸੜਕ ਹਾਦਸੇ ਨੇ ਤਬਾਹ ਕੀਤੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri